ਟਿੱਪਰ ਤੇ ਟਰੈਕਟਰ ਟਰਾਲੀ ਦੀ ਟੱਕਰ ’ਚ ਪਲਾਟ ਦੀ ਕੰਧ ਡਿੱਗੀ ਟਿੱਪਰ ਅਤੇ ਟਰੈਕਟਰ ਟਰਾਲੀ ਦੀ ਟੱਕਰ 'ਚ ਪਲਾਟ ਦੀ ਕੰਧ ਡਿੱਗੀ
Publish Date: Tue, 29 Sep 2026 07:49 PM (IST)
Updated Date: Tue, 29 Sep 2026 07:51 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਪਿੰਡ ਗਰਚਾ ਮੇਨ ਰੋਡ ’ਤੇ ਇਕ ਟਿੱਪਰ ਅਤੇ ਪਰਾਲੀ ਦੀਆਂ ਗੰਢਾਂ ਲੈ ਕੇ ਜਾ ਰਹੀ ਟਰੈਕਟਰ-ਟਰਾਲੀ ਵਿਚਾਲੇ ਵਾਪਰੇ ਹਾਦਸੇ ਕਾਰਨ ਬੇਕਾਬੂ ਟਰੈਕਟਰ-ਟਰਾਲੀ ਦੇ ਸੜਕ ਕਿਨਾਰੇ ਬਣੇ ਪਲਾਟ ਦੀ ਕੰਧ ਨੂੰ ਤੋੜ ਦਿੱਤਾ ਗਿਆ ਹੈ। ਇਸ ਹਾਦਸੇ ਵਿਚ ਟਰੈਕਟਰ ਦੇ ਇੱਕ ਟਾਇਰ ਦਾ ਕਾਫੀ ਨੁਕਸਾਨ ਹੋ ਗਿਆ ਹੈ। ਜਦਕਿ ਪਲਾਟ ਦੀ ਸਾਰੀ ਕੰਧ ਵੀ ਢਹਿ-ਢੇਰੀ ਹੋ ਗਈ ਹੈ। ਇਸ ਕੰਧ ਨੇੜੇ ਬੈਠ ਕੇ ਸੇਬ ਖਾ ਰਹੀ ਇਕ ਔਰਤ ਨੇ ਦੱਸਿਆ ਕਿ ਹਾਦਸੇ ਤੋਂ ਕੁੱਝ ਸਮਾਂ ਪਹਿਲਾਂ ਉਹ ਆਪਣੇ ਬੱਚੇ ਨੂੰ ਲੈ ਕੇ ਰਸੋਈ ਵਿਚ ਚਾਕੂ ਰੱਖਣ ਗਈ ਸੀ ਕਿ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਸੁਭਾਗ ਨਾਲ ਇਹ ਟਰੈਕਟਰ-ਟਰਾਲੀ ਉਨ੍ਹਾਂ ਦੇ ਘਰ ਦੇ ਨਾਲ ਲੱਗਦੇ ਉਨ੍ਹਾਂ ਦੇ ਪਲਾਟ ਵਿਚ ਜਾ ਵੜਨ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਜੇਕਹ ਹਾਦਸੇ ਸਮੇਂ ਉਹ ਬਾਹਰ ਮੰਜੇ ਦੇ ਬੈਠੇ ਹੁੰਦੇ ਤਾਂ ਉਨ੍ਹਾਂ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਉਧਰ ਟਰੈਕਟਰ ਚਾਲਕ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੀ ਸਾਈਡ ਤੋਂ ਜਾ ਰਿਹਾ ਸੀ ਕਿ ਟਿੱਪਰ ਵਾਲੇ ਨੇ ਅਚਾਨਕ ਸਾਈਡ ਮਾਰ ਦਿੱਤੀ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਉਹ ਪਿੰਡ ਭਾਰਟਾ ਤੋਂ ਪਰਾਲੀ ਦੀਆਂ ਗੰਢਾਂ ਲੈ ਕੇ ਉੜਾਪੜ ਜਾ ਰਹੇ ਸੀ। ਜਦਕਿ ਟਿੱਪਰ ਵਾਲੇ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਆਨੰਦਪੁਰ ਸਾਹਿਬ ਤੋਂ ਬਜਰੀ ਲੈ ਕੇ ਲੁਧਿਆਣਾ ਜਾ ਰਿਹਾ ਸੀ। ਟਰਾਲੀ ਵਾਲੇ ਨੇ ਓਵਰ ਲੋੜ ਪਰਾਲੀ ਲੱਦੀ ਹੋਈ ਸੀ। ਉਹ ਪਿੱਛੇ ਤੋਂ ਟਰੈਕਟਰ-ਟਰਾਲੀ ਵਾਲੇ ਨੂੰ ਹਾਰਨ ਮਾਰਦਾ ਆ ਰਿਹਾ ਸੀ ਪਰ ਟਰੈਕਟਰ ਚਾਲਕ ਟਰਾਲੀ ਨੂੰ ਘੁਮਾਉਂਦਾ ਆ ਰਿਹਾ ਸੀ। ਜਿਸ ਕਾਰਨ ਟਰਾਲੀ ਨੂੰ ਓਵਰਟੇਕ ਕਰਦਿਆਂ ਟਿੱਪਰ ਦਾ ਪਿਛਲਾ ਹਿੱਸਾ ਟਰਾਲੀ ਦੇ ਕੁੰਡੇ ਨਾਲ ਫਸ ਗਿਆ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਇੱਕ ਪਾਸੇ ਜਿੱਥੇ ਟਰਾਲੀ ਓਵਰਲੋਡ ਸੀ ਉੱਥੇ ਟਰਾਲੀ ਦੀਆਂ ਸਾਈਡਾਂ ਵੀ ਖੋਲ੍ਹੀਆਂ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਹਾਦਸੇ ਉਪਰੰਤ ਇੱਕ ਕਾਰ ਚਾਲਕ ਨੇ ਦੱਸਿਆ ਕਿ ਇਹ ਟਰੈਕਟਰ ਚਾਲਕ ਸਹੀ ਤਰ੍ਹਾਂ ਟਰੈਕਟਰ ਨਹੀਂ ਚਲਾ ਰਿਹਾ ਸੀ। ਜਿਸ ਕਾਰਨ ਉਨ੍ਹਾਂ ਨਾਲ ਵੀ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ। ਟਿੱਪਰ ਚਾਲਕ ਨੇ ਦੱਸਿਆ ਕਿ ਇਸ ਹਾਦਸੇ ਵਿਚ ਉਨ੍ਹਾਂ ਦੀ ਗਲਤੀ ਨਹੀਂ ਹੈ। ਜਿਸ ਕਾਰਨ ਉਹ ਇੱਥੇ ਰੁਕੇ ਹਨ ਅਤੇ ਮੌਕੇ ’ਤੇ ਹੋਏ ਨੁਕਸਾਨ ਨੂੰ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਗਲਤੀ ਹੁੰਦੀ ਤਾਂ ਉਨ੍ਹਾਂ ਨੇ ਮੌਕੇ ’ਤੇ ਖੜ੍ਹੇ ਨਹੀਂ ਰਹਿਣਾ ਸੀ। ਉਧਰ ਪਲਾਟ ਦੀ ਕੰਧ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਵੀ ਪਿੰਡ ਵਾਸੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ।