ਢਾਹਾਂ ਕਲੇਰਾਂ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਢਾਹਾਂ ਕਲੇਰਾਂ ਦੇ ਖਿਡਾਰੀਆਂ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ
Publish Date: Sun, 11 Oct 2026 04:37 PM (IST)
Updated Date: Sun, 11 Oct 2026 04:38 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਸੂਬੇ ਭਰ ਵਿਚ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਸਕੂਲ ਦੇ ਹੋਣਹਾਰ ਖਿਡਾਰੀਆਂ ਨੇ ਕੁਸ਼ਤੀ ਅਤੇ ਐਥਲੈਟਿਕਸ ਵਿਚ ਕੁੱਲ 9 ਮੈਡਲ (5 ਗੋਲਡ, 2 ਸਿਲਵਰ, 2 ਕਾਂਸੇ) ਜਿੱਤ ਕੇ ਆਪਣਾ, ਮਾਪਿਆਂ, ਸਕੂਲ ਅਤੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਸਕੂਲ ਦੀਆਂ ਪਹਿਲਵਾਨ ਲੜਕੀਆਂ ਨੇ ਕੁਸ਼ਤੀ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿਨ੍ਹਾਂ ਵਿਚ ਸਰਗੁਣ ਕੌਰ ਪੁੱਤਰੀ ਬਲਜੀਤ ਸਿੰਘ ਪਿੰਡ ਢਾਹਾਂ ਨੇ ਅੰਡਰ 17 ਸਾਲ 54 ਕਿਲੋਗ੍ਰਾਮ ਵਜ਼ਨ ਵਰਗ ਵਿਚ ਗੋਲਡ ਮੈਡਲ, ਜਦਕਿ ਨਿਧੀ ਲੀਨ ਪੁੱਤਰੀ ਰਾਕੇਸ਼ ਕੁਮਾਰ ਪਿੰਡ ਮਜਾਰੀ ਨੇ ਅੰਡਰ 17 ਸਾਲ 49 ਕਿਲੋਗ੍ਰਾਮ ਵਜ਼ਨ ਵਰਗ ਵਿਚ ਗੋਲਡ ਮੈਡਲ ਜਿੱਤਿਆ। ਹਰਮਨਪ੍ਰੀਤ ਕੌਰ ਪੁੱਤਰੀ ਲਖਵਿੰਦਰ ਸਿੰਘ ਪਿੰਡ ਜੱਸੋ ਮਜਾਰਾ ਨੇ ਅੰਡਰ 14 ਸਾਲ 39 ਕਿਲੋਗ੍ਰਾਮ ਵਜ਼ਨ ਵਰਗ ਵਿਚ ਗੋਲਡ ਮੈਡਲ ਜਿੱਤਿਆ। ਪ੍ਰੀਤਪਾਲ ਕੌਰ ਪੁੱਤਰੀ ਮੱਖਣ ਸਿੰਘ ਪਿੰਡ ਹੱਪੋਵਾਲ ਨੇ ਅੰਡਰ 14 ਸਾਲ, 54 ਕਿਲੋਗ੍ਰਾਮ ਵਜ਼ਨ ਵਰਗ ਵਿਚ ਗੋਲਡ ਮੈਡਲ ਜਿੱਤਿਆ। ਅੰਡਰ 14 ਸਾਲ ਵਿਚ ਸਰੂਪ ਸੈਣੀ ਪੁੱਤਰੀ ਰੁਪਿੰਦਰ ਪਾਲ ਪਿੰਡ ਕਲੇਰਾਂ 39 ਕਿਲੋਗ੍ਰਾਮ ਵਜ਼ਨ ਵਰਗ ਵਿਚ ਅਤੇ ਸੁਖਮਨਪ੍ਰੀਤ ਕੌਰ ਪੁੱਤਰੀ ਮੱਖਣ ਸਿੰਘ ਪਿੰਡ ਹੱਪੋਵਾਲ ਨੇ 30 ਕਿਲੋਗ੍ਰਾਮ ਵਜ਼ਨ ਵਰਗ ਵਿਚ ਸਿਲਵਰ ਮੈਡਲ ਜਿੱਤੇ। ਇਸ ਮੌਕੇ ਸਕਸ਼ ਲੀਨ ਪੁੱਤਰ ਰਾਕੇਸ਼ ਕੁਮਾਰ ਮਜਾਰੀ ਨੇ ਅੰਡਰ 14 ਸਾਲ 48 ਕਿਲੋਗ੍ਰਾਮ ਵਜ਼ਨ ਵਰਗ ਵਿਚ ਕਾਂਸੇ ਦਾ ਮੈਡਲ ਜਿੱਤਿਆ। ਡਾ. ਢਾਹਾਂ ਨੇ ਦੱਸਿਆ ਕਿ ਐਥਲੈਟਿਕਸ ਵਿੱਚ ਵੀ ਸਕੂਲ ਦੇ ਖਿਡਾਰੀਆਂ ਨੇ ਅੰਡਰ-17 ਵਰਗ ਵਿੱਚ ਇਸ਼ਮੀਤ ਸਿੰਘ ਪੁੱਤਰ ਹਰਕਰਨਵੀਰ ਸਿੰਘ ਪਿੰਡ ਕੰਗਰੋੜ ਨੇ ਹਾਈ ਜੰਪ ਵਿਚ ਗੋਲਡ ਮੈਡਲ ਜਿੱਤਿਆ। ਸਹਿਜਮਨ ਸਿੰਘ ਮੱਟੂ ਪੁੱਤਰ ਕਮਲਜੀਤ ਸਿੰਘ ਮੱਟੂ ਪਿੰਡ ਝੰਡੇਰ ਕਲਾਂ ਨੇ 100 ਮੀਟਰ ਦੌੜ ਵਿਚ ਕਾਂਸੇ ਦਾ ਮੈਡਲ ਜਿੱਤਿਆ। ਉਨ੍ਹਾਂ ਸਮੂਹ ਟਰੱਸਟ ਮੈਂਬਰਾਂ ਵੱਲੋਂ ਸਾਰੇ ਮੈਡਲ ਜੇਤੂਆਂ ਦਾ ਸਨਮਾਨ ਕੀਤਾ ਤੇ ਵਧਾਈਆਂ ਦਿੱਤੀਆਂ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਵਿਨੀਤਾ ਚੋਟ ਨੇ ਸਾਰੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਸਕੂਲ ਵਿਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਪੂਰਾ ਮਹੱਤਵ ਦਿੱਤਾ ਜਾਂਦਾ ਹੈ। ਇਸ ਮੌਕੇ ਦਵਿੰਦਰ ਸਿੰਘ ਢਿੱਲੋਂ ਮੈਂਬਰ ਟਰੱਸਟ, ਰਮਨ ਕੁਮਾਰ ਵਾਈਸ ਪ੍ਰਿੰਸੀਪਲ, ਜਸਵੀਰ ਕੌਰ, ਕੋਮਲ, ਕੁਲਜੀਤ ਸਿੰਘ (ਸਾਰੇ ਖੇਡ ਅਧਿਆਪਕ) ਅਤੇ ਕਮਲਜੀਤ ਸਿੰਘ ਮੱਟੂ ਵੀ ਹਾਜ਼ਰ ਸਨ। ਵਰਨਣਯੋਗ ਹੈ ਕਿ ਜ਼ਿਲ੍ਹਾ ਪੱਧਰ ‘ਤੇ ਗੋਲਡ ਮੈਡਲ ਜਿੱਤਣ ਵਾਲੇ ਸਾਰੇ ਖਿਡਾਰੀ ਹੁਣ ਸੂਬਾ ਪੱਧਰੀ‘ਖੇਡਾਂ ਵਤਨ ਪੰਜਾਬ ਦੀਆਂ ਮੁਕਾਬਲਿਆਂ ਵਿਚ ਜ਼ਿਲ੍ਹੇ ਦੀ ਨੁਮਾਇੰਦਗੀ ਕਰਨਗੇ।