ਬੂੰਗੜੀ ’ਚ ਲੋਕ ਕਾਂਗਰਸ ’ਚ ਹੋਏ ਸ਼ਾਮਲ ਬੂੰਗੜੀ ਵਿਖੇ ਲੋਕ ਕਾਂਗਰਸ 'ਚ ਹੋਏ ਸ਼ਾਮਲ
Publish Date: Tue, 06 Oct 2026 04:23 PM (IST)
Updated Date: Tue, 06 Oct 2026 04:26 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਹਲਕਾ ਬਲਾਚੌਰ ਦੇ ਜ਼ੋਨ ਭੱਦੀ ਦੇ ਪਿੰਡ ਬੂੰਗੜੀ ਵਿਖੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਵੱਲੋਂ ਲੋਕ ਮਿਲਣੀ ਕੀਤੀ। ਜਿਸ ਦੌਰਾਨ ਉਨ੍ਹਾਂ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਕੇ ਵਿਚਾਰ ਸਾਂਝੇ ਕੀਤੇ ਅਤੇ ਇਲਾਕੇ ਨਾਲ ਸੰਬੰਧਤ ਵੱਖ-ਵੱਖ ਮਸਲਿਆਂ ਬਾਰੇ ਗੱਲਬਾਤ ਕੀਤੀ। ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭੱਦੀ ਦੇ ਸਰਪੰਚ ਪਿਆਰਾ ਲਾਲ ਦੇ ਪੁੱਤਰ ਭਜਨ ਲਾਲ ਆਪਣੇ ਸਾਥੀਆਂ ਸਮੇਤ ਵੱਖ-ਵੱਖ ਪਾਰਟੀਆਂ ਨੂੰ ਛੱਡ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ। ਨਵੇਂ ਸਾਥੀਆਂ ਦਾ ਕਾਂਗਰਸ ਪਰਿਵਾਰ ਵਿਚ ਸਵਾਗਤ ਕਰਦਿਆਂ ਅਜੇ ਮੰਗੂਪੁਰ ਨੇ ਕਿਹਾ ਕਿ ਇਨ੍ਹਾਂ ਸਾਥੀਆਂ ਦੇ ਪਾਰਟੀ ਵਿਚ ਸ਼ਾਮਲ ਹੋਣ ਨਾਲ ਕਾਂਗਰਸ ਨੂੰ ਹੋਰ ਮਜ਼ਬੂਤੀ ਮਿਲੇਗੀ। ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਦੇ ਹੱਕਾਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੀ ਆਵਾਜ਼ ਬੁਲੰਦ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਉਨ੍ਹਾਂ ਦੇ ਵਿਚਾਰ ਸੁਣਨਾ ਅਤੇ ਲੋਕ ਹਿੱਤ ਦੇ ਮੁੱਦਿਆਂ ਨੂੰ ਪਹਿਲ ਦੇਣਾ ਸਾਡੀ ਮੁੱਖ ਤਰਜੀਹ ਹੈ। ਪਿੰਡ ਬੂੰਗੜੀ ਦੇ ਸਮੂਹ ਵਾਸੀਆਂ ਵੱਲੋਂ ਦਿੱਤੇ ਪਿਆਰ ਅਤੇ ਸਹਿਯੋਗ ਲਈ ਧੰਨਵਾਦ ਕੀਤਾ।।ਇਸ ਮੌਕੇ ਚੌਧਰੀ ਦਰਸ਼ਨ ਲਾਲ ਮੰਗਪੁਰ ਸਾਬਕਾ ਵਿਧਾਇਕ ਬਲਾਚੌਰ, ਤਰਸੇਮ ਚੌਧਰੀ ਸਾਬਕਾ ਚੇਅਰਮੈਨ, ਬਲਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਆਰਜੀਪੀਆਰਐੱਸ, ਬਲਦੇਵ ਚੌਧਰੀ, ਰਾਜੂ ਬੁੰਗੜੀ, ਨਾਨਕ ਸਿੰਘ ਬਾਂਠ ਚੇਅਰਪਰਸਨ, ਕੁਲਦੀਪ ਕੁਮਾਰ ਪ੍ਰਧਾਨ ਕਿਸਾਨ ਸੈੱਲ, ਜਿੰਦਰ ਕੁਮਾਰ ਪ੍ਰਧਾਨ ਐੱਸਸੀ ਸੈੱਲ, ਵਿਜੇ ਪ੍ਰੇਮ ਚੌਧਰੀ ਚੇਅਰਮੈਨ ਜਵਾਹਰ ਬਾਲ ਮੰਚ, ਬਲਬੀਰ ਸਿੰਘਪੁਰ ਵਾਈਸ ਪ੍ਰਧਾਨ ਬਲਾਕ ਸੰਮਤੀ, ਵਿਜੇ ਚੇਅਰਮੈਨ ਟਕਾਰਲਾ, ਮਲਕੀਤ ਸਿੰਘ ਧੌਲ ਜਥੇਦਾਰ, ਲਾਲ ਬਹਾਦੁਰ ਗਾਂਧੀ ਸਾਬਕਾ ਕੌਂਸਲਰ, ਹੇਮੰਤ ਚੌਧਰੀ ਮੰਡਲ ਪ੍ਰਧਾਨ, ਸ਼ਾਮ ਚੌਧਰੀ ਮੰਡਲ ਪ੍ਰਧਾਨ, ਕੁਲਵਿੰਦਰ ਮੰਡ ਸੋਸ਼ਲ ਮੀਡੀਆ ਇੰਚਾਰਜ, ਮਨੋਹਰ ਲਾਲ ਭਾਟੀਆ ਸੀਨੀਅਰ ਆਗੂ, ਸੁਰਿੰਦਰ ਸ਼ਿੰਦਾ ਪ੍ਰਧਾਨ, ਅਰਜੁਨ ਸਿੰਘ ਆਗੂ, ਹਰਮੇਸ਼ ਚੌਧਰੀ ਸਾਬਕਾ ਸਰਪੰਚ ਉਧਨਵਾਲ, ਰਘੂਵੀਰ ਚੌਧਰੀ, ਧਰਮਪਾਲ ਚੌਧਰੀ, ਕੁਲਦੀਪ ਬਾਬਾ ਮੰਢਿਆਣੀ, ਧਰਮਵੀਰ ਟਕਾਰਲਾ ਜਨਰਲ ਸਕੱਤਰ ਡੀਸੀਸੀ, ਕੇਵਲ ਚੌਧਰੀ ਸਾਬਕਾ ਸਰਪੰਚ, ਅੰਮ੍ਰਿਤ ਮੰਗੂਪੁਰ ਯੂਥ ਆਗੂ, ਸੀਤਾ ਰਾਮ ਚੌਧਰੀ ਆਦਿ ਹਾਜ਼ਰ ਸਨ।