ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਤੇ ਟ੍ਰਾਂਸਕੋ ਡਵੀਜ਼ਨ ਨੇ ਕੀਤੀ ਅਹਿਮ ਮੀਟਿੰਗ ਪੈਂਨਸ਼ਨਰਜ ਐਸੋਸੀਏਸ਼ਨ ਪਾਵਰਕਾਮ ਤੇ ਟ੍ਰਾਸਕੋ ਡਵੀਜਨ ਨਵਾਂਸ਼ਹਿਰ ਨੇ ਕੀਤੀ ਅਹਿਮ ਮੀਟਿੰਗ
Publish Date: Sun, 01 Nov 2026 06:20 PM (IST)
Updated Date: Sun, 01 Nov 2026 06:23 PM (IST)
ਲਖਵਿੰਦਰ ਸੋਨੂੰ, ਪੰਜਾਬੀ ਜਾਗਰਣ ਨਵਾਂਸ਼ਹਿਰ : ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਤੇ ਟ੍ਰਾਂਸਕੋ ਡਵੀਜ਼ਨ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਮੰਡਲ ਪ੍ਰਧਾਨ ਨਰਿੰਦਰ ਕੁਮਾਰ ਮਹਿਤਾ ਦੀ ਅਗਵਾਈ ਹੇਠ ਕੀਤੀ। ਮੀਟਿੰਗ ਵਿਚ ਪੈਨਸ਼ਨਰਜ਼ ਤੇ ਫੈਮਿਲੀ ਪੈਂਨਸ਼ਨਰਜ ਦੇ ਪੈਂਡਿੰਗ ਕੰਮਾਂ ਮੱਸਲਿਆਂ ਨੂੰ ਹੱਲ ਕਰਵਾਉਣ ਸਬੰਧੀ ਵਿਚਾਰ ਚਰਚਾ ਕੀਤੀ। ਇਸ ਉਪਰੰਤ ਮੁਲਾਜ਼ਮ ਤੇ ਪੈਨਸ਼ਨਰਜ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਦੀ ਸਾਂਝੀ ਤਾਲਮੇਲ ਕਮੇਟੀ ਪੰਜਾਬ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਲਈ ਪੰਜਾਬ ਸਰਕਾਰ ਖ਼ਿਲਾਫ਼ ਲੜੇ ਜਾ ਰਹੇ ਸੰਘਰਸ਼ ਤਹਿਤ 13 ਨਵੰਬਰ ਤੋਂ 19 ਨਵੰਬਰ ਤੱਕ ਚੰਡੀਗੜ੍ਹ ਦੇ ਸੈਕਟਰ 34 ਵਿਚ ਲਗਾਏ ਜਾ ਰਹੇ ਪੱਕੇ ਮੋਰਚੇ ਦੇ ਸ਼ੁਰੂਆਤੀ ਦਿਨ 13 ਨਵੰਬਰ ਨੂੰ ਆਪਣੇ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਦੀ ਵਾਰੀ ਅਨੁਸਾਰ ਸ਼ਮੂਲੀਅਤ ਕਰਨ ਦੀ ਤਿਆਰੀ ਲਈ ਸਲਾਹ ਮਸ਼ਵਰਾ ਕੀਤਾ। ਮੀਟਿੰਗ ’ਚ ਆਏ ਪੈਨਸ਼ਨਰਾਂ ਨੇ ਸੂਬੇ ਵੱਲੋਂ ਲੱਗਾਏ ਕੋਟੇ ਤੋਂ ਵੀ ਵੱਧ ਸ਼ਮੂਲੀਅਤ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ਅਟਵਾਲ, ਸਰਕਲ ਆਗੂ ਵਿਜੇ ਕੁਮਾਰ ਬਾਲੀ, ਨਰੰਜਨ ਸਿੰਘ ਕੰਗਾਂ, ਜਗਦੀਸ਼ ਚੰਦਰ ਬਲਾਚੌਰ, ਡਵੀਜਨਲ ਆਗੂ ਸ਼ੰਭੂ ਨਾਰਾਇਣ ਸਿੰਘ ਰਾਹੋਂ, ਪ੍ਰੇਮ ਚਣਕੋਆ, ਪ੍ਰੇਮ ਸਹਾਬਪੁਰ, ਸਤਪਾਲ ਭਾਟੀਆ ਰਾਹੋਂ, ਸ਼ਿਵਰਾਜ, ਇੰਦਰਜੀਤ ਸਿੰਘ ਸਕੋਹਪੁਰ, ਬਲਦੇਵ ਤਾਜੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰਜ਼ ਵਿਰੋਧੀ ਨੀਤੀਆਂ ਖ਼ਿਲਾਫ਼ ਚੱਲ ਰਹੇ ਸੰਘਰਸ਼ਾਂ ਵਿਚ ਕੋਈ ਅਣਗਹਿਲੀ ਜਾ ਢਿੱਲ ਬਿੱਲਕੁਲ ਨਾਂਹ ਵਰਤੀ ਜਾਵੇ ਅਤੇ ਸਾਂਝੀ ਤਾਲਮੇਲ ਕਮੇਟੀ ਪੰਜਾਬ ਵੱਲੋਂ ਉਲੀਕੇ ਐਕਸ਼ਨਾਂ ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇ ਤਾਂ ਜੋ ਵਾਅਦੇ ਕਰ ਕੇ ਮੁੱਕਰਨ ਵਾਲੀ ਪੰਜਾਬ ਸਰਕਾਰ ਦੇ ਬਾਕੀ ਬਚੇ ਕੁੱਝ ਸਮੇਂ ਦੇ ਕਾਰਜਕਾਲ ਦੌਰਾਨ ਆਪਣੇ ਹੱਕ ਬਚਾਏ ਅਤੇ ਮੰਨਵਾਏ ਜਾ ਸਕਣ। ਇਸ ਮੌਕੇ ਹੁਕਮ ਚੰਦ, ਦੇਵ ਰਾਜ ਸੁੱਜੋਂ, ਅਜੀਤ ਸਿੰਘ, ਕਰਨੈਲ ਸਿੰਘ, ਮਦਨ ਸਿੰਘ ਬਛੌੜੀ, ਇਕਬਾਲ ਸਿੰਘ, ਜਰਨੈਲ ਭਾਰਟਾ, ਕਸ਼ਮੀਰ ਸਿੰਘ, ਕਸ਼ਮੀਰੀ ਲਾਲ, ਜੈਪਾਲ ਸ਼ਰਮਾ, ਸ਼ਿੰਗਾਰਾ ਰਾਮ, ਸੁਖਦੇਵ ਸਿੰਘ, ਸੁਰਿੰਦਰ, ਅਮਰੀਕ ਸਿੰਘ ਆਦਿ ਹਾਜਰ ਸਨ। ਇਸ ਮੌਕੇ ਮੰਚ ਸੰਚਾਲਨ ਦੀ ਕਾਰਵਾਈ ਡਵੀਜ਼ਨਲ ਸਕੱਤਰ ਮਦਨ ਲਾਲ ਵੱਲੋਂ ਨਿਭਾਈ ਗਈ।