- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੰਗਾ 'ਚ ਦੋ ਪੁਲਿਸ ਮੁਲਜ਼ਮਾਂ ਦੀਆਂ ਕਾਰਾਂ ਦੀ ਟੱਕਰ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਫਗਵਾੜਾ-ਨਵਾਂਸ਼ਹਿਰ ਮੁੱਖ ਮਾਰਗ ਤੋਂ ਆ ਰਹੀਆਂ ਦੋ ਕਾਰਾਂ ਦੀ ਬੰਗਾ ਦੇ ਇੰਡੀਅਨ ਆਇਲ ਪੈਟ੍ਰੋਲ ਪੰਪ ਨੇੜੇ ਓਵਰਟੇਕਿੰਗ ਕਰਦਿਆਂ ਇਕ ਕਾਰ ਡਿਵਾਈਡਰ ’ਤੇ ਚੜ੍ਹ ਕੇ ਪੁਰਾਣੀ ਬੰਦ ਦੁਕਾਨ ਦੇ ਸ਼ਟਰ ਤੋੜ ਕੇ ਨੁਕਸਾਨੀ ਗਈ। ਜਦਕਿ ਦੂਜੀ ਕਾਰ ਦਾ ਮਾਮੂਲੀ ਨੁਕਸਾਨ ਹੋਇਆ ਜਾਪਦਾ ਹੈ। ਜਾਣਕਾਰੀ ਅਨੁਸਾਰ ਏਐੱਸਆਈ ਚੰਦਨ ਕੁਮਾਰ ਨੇ ਕਿਹਾ ਕਿ ਉਹ ਪੁਲਿਸ ਚੌਕੀ ਮੇਹਲੀ ਤੋਂ ਡਿਊਟੀ ਕਰਨ ਉਪਰੰਤ ਆਪਣੀ ਆਲਟੋ ਕਾਰ ਨੰਬਰ ਪੀਬੀ32ਡੀ 9332 ਰਾਹੀਂ ਬੰਗਾ ਵੱਲ ਆ ਰਹੇ ਸੀ ਕਿ ਪਿੱਛੇ ਤੋਂ ਆ ਰਹੀ ਦੂਜੀ ਕਾਰ ਆਈ20 ਨੰਬਰ ਪੀਬੀ07ਏਐੱਸ 9600 ਜਿਸ ਨੂੰ ਪੁਲਿਸ ਮੁਲਾਜ਼ਮ ਸਤਵਿੰਦਰ ਸਿੰਘ ਵਾਸੀ ਮਾਹਿਲਪੁਰ ਚਲਾ ਰਿਹਾ ਸੀ ਨੇ ਜਦੋਂ ਅੱਗੇ ਜਾ ਰਹੀ ਚੰਦਨ ਕੁਮਾਰ ਦੀ ਕਾਰ ਨੂੰ ਓਵਰਟੇਕ ਕਰਨ ਸਮੇਂ ਅਚਾਨਕ ਚੰਦਨ ਕੁਮਾਰ ਦੀ ਕਾਰ ਡਿਵਾਈਡਰ ’ਤੇ ਚੜ੍ਹ ਕੇ ਇਕ ਪੁਰਾਣੀ ਬੰਦ ਪਈ ਦੁਕਾਨ ਦਾ ਸ਼ਟਰ ਤੋੜ ਕੇ ਵਿਚ ਜਾ ਵੜੀ। ਚੰਦਨ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਡਿਊਟੀ ਤੋਂ ਵਾਪਸ ਆ ਰਿਹਾ ਸੀ। ਜਦਕਿ ਇਸ ਹਾਦਸੇ ਵਿਚ ਪੁਲਿਸ ਮੁਲਾਜ਼ਮ ਸਤਵਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾ ਦਾ ਵਾਲ-ਵਾਲ ਬਚਾਅ ਹੋ ਗਿਆ। ਇਸ ਹਾਦਸੇ ਵਿਚ ਚੰਦਨ ਕੁਮਾਰ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਜਦਕਿ ਸਤਵਿੰਦਰ ਸਿੰਘ ਦੀ ਕਾਰ ਅਤੇ ਪਰਿਵਾਰਕ ਮੈਂਬਰਾਂ ਦਾ ਬਚਾਅ ਹੋ ਗਿਆ ਹੈ।