ਔੜ ਦੇ ਵਿਕਾਸ ਕਾਰਜ ਪੰਚਾਇਤ ਤਰਤੀਬ ਵਾਰ ਨੇਪਰੇ ਚਾੜ੍ਹੇਗੀ
ਔੜ ਦੇ ਵਿਕਾਸ ਕਾਰਜਾਂ ਪੰਚਾਇਤ ਤਰਤੀਬ ਵਾਰ ਨੇਪਰੇ ਚਾੜ੍ਹੇਗੀ
Publish Date: Sat, 24 Jan 2026 07:05 PM (IST)
Updated Date: Sun, 25 Jan 2026 04:16 AM (IST)

ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ, ਔੜ ਔੜ ਦੇ ਵਿਕਾਸ ਕਾਰਜਾਂ ਲਈ ਮੌਜੂਦਾ ਪੰਚਾਇਤ ਹਰ ਵੇਲੇ ਤਤਪੱਰ ਹੈ ਅਤੇ ਹਰ ਵਾਰਡ ਦੇ ਵਿਕਾਸ ਕਾਰਜ ਤਰਤੀਬਾਰ ਕਰਵਾਉਣਾ ਹੀ ਸਾਡਾ ਟੀਚਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਪੰਚ ਕਮਲਜੀਤ ਬੱਬੀ ਵੱਲੋਂ ਰਾਣਿਆਂ ਮੁਹੱਲੇ ਵਾਰਡ ਨੰਬਰ 7 ਚ ਇੱਕ ਗੰਦੇ ਨਾਲੇ ਉੱਪਰ ਲੈਟਰ ਪਾਉਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਪੰਚਾਇਤ ਨੇ ਪਹਿਲੇ ਦਿਨ ਤੋਂ ਹੀ ਨਸ਼ਿਆਂ ਨੁੰ ਠੱਲ ਪਾਉਣ ਲਈ ਪੁਲਿਸ ਦਾ ਸਹਿਯੋਗ ਜਾਰੀ ਰੱਖਿਆ ਹੈ ਅਤੇ ਇੱਕ ਮਤਾ ਵੀ ਪਾਇਆ ਹੈ ਕਿ ਜੇਕਰ ਕੋਈ ਔੜ ਦਾ ਵਿਅਕਤੀ ਨਸ਼ੇ ਵੇਚਦਾ ਜਾ ਨਸ਼ੇ ਕਰਦਾ ਪਾਇਆ ਜਾਂਦਾ ਹੈ ਤਾਂ ਸਾਡੀ ਪੰਚਾਇਤ ਦਾ ਕੋਈ ਵੀ ਮੈਂਬਰ ਉਸ ਦੀ ਮਦਦ ਕਰਨ ਥਾਣੇ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੰਚਾਇਤ ਵੱਲੋਂ ਵਿਕਾਸ ਕਾਰਜਾਂ ਚ ਪਿੰਡ ਮੀਰਪੁਰ ਲੱਖਾ ਰੋਡ ਤੇ 16 ਸਾਲ ਤੋਂ ਬੰਦ ਪਿਆ ਪਾਣੀ ਦਾ ਬੋਰ ਪਹਿਲ ਦੇ ਆਧਾਰ ਤੇ ਚਾਲੂ ਕਰਵਾਇਆ ਹੈ, ਜਿਸ ਦੀ ਪਿੰਡ ਵਾਸੀਆਂ ਨੁੰ ਬਹੁਤ ਜਰੂਰਤ ਸੀ। ਇਸੇ ਤਰ੍ਹਾਂ ਤਲਾਬ ਦੇ ਕੋਲ ਵਾਟਰ ਟ੍ਰੀਟਮੇਟ ਪਲਾਟ ਲਗਾਇਆ ਹੈ ਅਤੇ ਹੁਣ ਸਰਕਾਰੀ ਹਸਪਤਾਲ ਦੇ ਪਿਛਲੇ ਪਾਸੇ ਮੁਹੱਲੇ ਚ ਗਲੀਆਂ ਨਾਲੀਆਂ ਕੰਮ ਵੀ ਚਾਲੂ ਕਰਵਾਇਆ ਹੈ। ਇਸ ਮੌਕੇ ਪੰਚ ਲਖਬੀਰ ਰਾਮ ਵੀ ਮੌਜੂਦ ਸਨ। ਉਨ੍ਹਾਂ ਵੱਲੋਂ ਵੀ ਪੰਚਾਇਤ ਦੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਅਤੇ ਹੋਰ ਰਹਿੰਦੇ ਕੰਮਾਂ ਨੁੰ ਪੂਰੀ ਪੰਚਾਇਤ ਦੀ ਸਲਾਹ ਨਾਲ ਨੇਪਰੇ ਚਾੜ੍ਹਨ ਚ ਬਣਦਾ ਸਹਿਯੋਗ ਨਿਰੰਤਰ ਰੱਖਣ ਦੀ ਗੱਲ ਕਹੀ। ਇਸ ਮੌਕੇ ਸਰਪੰਚ ਕਮਲਜੀਤ ਬੱਬੀ ਵੱਲੋਂ ਲਖਬੀਰ ਰਾਮ, ਹਰੀਸ਼ ਕੁਮਾਰ, ਬਲਦੇਵ ਸਿੰਘ ਬੱਬੀ, ਪਰਮਜੀਤ ਸਿੰਘ, ਅਸ਼ਵਨੀ, ਵੀਨਾ ਦੁੱਗਲ, ਰਜਨੀ ਦੁੱਗਲ, ਗੁਰਦੀਪ ਕੌਰ ਅਤੇ ਕਮਲਜੀਤ ਕੌਰ (ਸਾਰੇ ਪੰਚ) ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ।