ਪੰਮਾ ਡੂਮੇਵਾਲ ਤੇ ਪਾਲਾ ਮੱਲਪੁਰ ਨੂੰ ਮਿਲਿਆ ‘ਰੂਹ ਪੰਜਾਬ ਦੀ’ ਐਵਾਰਡ੍
ਪੰਮਾ ਡੂਮੇਵਾਲ ਤੇ ਪਾਲਾ ਮੱਲਪੁਰ ਦਾ 'ਰੂਹ ਪੰਜਾਬ ਦੀ' ਐਵਾਰਡ ਨਾਲ ਸਨਮਾਨ
Publish Date: Sat, 17 Jan 2026 04:32 PM (IST)
Updated Date: Sun, 18 Jan 2026 04:04 AM (IST)

14ਵੀਂ ਵਾਰ ਮਾਘੀ ਮੇਲੇ ਦਾ ਸ਼ਿੰਗਾਰ ਬਣ ਕੇ ਬਣਾਇਆ ਰਿਕਾਰਡ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਲਾਚੌਰ : ਪਿੰਡ ਧੌਲ ਵਿਖੇ ਹੁੰਦੇ ਪੁਰਾਤਨ ਸਾਲਾਨਾ ਮਾਘੀ ਮੇਲੇ ’ਤੇ ਲੋਕ ਗਾਇਕ ਪੰਮਾ ਡੂਮੇਵਾਲ ਤੇ ਗੀਤਕਾਰ ਪਾਲਾ ਮੱਲਪੁਰ ਦਾ ਵਿਸ਼ੇਸ਼ ਤੌਰ ’ਤੇ ‘ਰੂਹ ਪੰਜਾਬ ਦੀ’ ਐਵਾਰਡ ਨਾਲ ਸਨਮਾਨ ਕੀਤਾ। ਜ਼ਿਕਰਯੋਗ ਹੈ ਕਿ ਪੰਮਾ ਡੂਮੇਵਾਲ ਲਗਾਤਾਰ 14 ਸਾਲ ਤੋਂ ਇਸ ਮੇਲੇ ਦਾ ਸ਼ਿੰਗਾਰ ਬਣੇ ਹੋਏ ਹਨ, ਜਿਹੜਾ ਕਿ ਆਪਣੇ-ਆਪ ’ਚ ਇੱਕ ਵੱਡਾ ਰਿਕਾਰਡ ਹੈ। ਇਸ ਕੋਈ ਅਤਿਕਥਨੀ ਨਹੀਂ ਹੈ ਕਿ ਲੋਕ ਤੱਥਾਂ ਦੇ ਮਹਾਰਥੀ ਸਾਬਤ ਸੂਰਤ ਲੋਕ ਗਾਇਕ ਪੰਮਾ ਡੂਮੇਵਾਲ ਨੇ ਆਪਣੀ ਸਾਫ਼-ਸੁਥਰੀ ਗਾਇਕੀ ਨਾਲ ਲੋਕ ਮਨਾਂ ’ਚ ਆਪਣੀ ਕਲਾ ਦਾ ਲੋਹਾ ਮਨਵਾਇਆ ਹੈ। ਅੱਜ ਦੇ ਸਮੇਂ ਪੰਮਾ ਡੂਮੇਵਾਲ ਪੰਜਾਬ ਦੇ ਸਭ ਤੋਂ ਵੱਧ ਅਖਾੜੇ ਲਾਉਣ ਵਾਲੇ ਗਾਇਕਾਂ ’ਚੋਂ ਇੱਕ ਹੈ। ਇਸ ਲਈ ਉਸ ਦੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਪ੍ਰਤੀ ਨਿਭਾਏ ਫਰਜ਼ ਕਰ ਕੇ ਉਸ ਨੂੰ ਰੂਹ ਪੰਜਾਬ ਦੀ ਐਵਾਰਡ ਨਾਲ ਸਨਮਾਨਿਤ ਕੀਤਾ। ਧਾਰਮਿਕ ਤੇ ਸਮਾਜਿਕ ਗੀਤਾਂ ਦੇ ਗੀਤਕਾਰ ਪਾਲਾ ਕੰਗ ਮੱਲਪੁਰ ਨੂੰ ਵੀ ਸਨਮਾਨਿਤ ਕੀਤਾ। ਇਹ ਸਨਮਾਨ ਹਰਨੇਕ ਸਿੰਘ ਫ਼ੌਜੀ ਵੱਲੋਂ ਮੇਲਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਾਘੀ ਦੇ ਪਵਿੱਤਰ ਦਿਹਾੜੇ ’ਤੇ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਹਰਨੇਕ ਸਿੰਘ, ਕੇਹਰ ਸਿੰਘ ਫ਼ੌਜੀ, ਹਰਨੇਕ ਸਿੰਘ ਚਾਹਲ, ਬਗੀਚਾ ਸਿੰਘ ਚਾਹਲ, ਇੰਸ. ਲਖਵੀਰ ਸਿੰਘ, ਇੰਸ. ਕੁਲਦੀਪ ਸਿੰਘ, ਬਲਵੀਰ ਸਿੰਘ ਢਿੱਲੋਂ, ਬਲਵੀਰ ਸਿੰਘ ਸਰਪੰਚ, ਮਲਕੀਤ ਸਿੰਘ ਧੌਲ ਸਾਬਕਾ ਸਰਪੰਚ, ਸੁਰਿੰਦਰ ਸਿੰਘ ਨੰਬਰਦਾਰ, ਸ਼ਹੀਦ ਉਧਮ ਸਿੰਘ ਪ੍ਰੈੱਸ ਕਲੱਬ ਦੇ ਪ੍ਰਧਾਨ ਨਰੇਸ਼ ਧੌਲ, ਹਰਦੀਪ ਸਿੰਘ ਕਲਮ ਗਹੂੰਣ, ਤਲਵੀਰ ਸਿੰਘ ਫ਼ੌਜੀ, ਸੁਖਜਿੰਦਰ ਸਿੰਘ ਜਮੀਤਗੜ੍ਹ, ਲਵਪ੍ਰੀਤ ਸਿੰਘ ਕਿਸ਼ਨਪੁਰ, ਮਨਦੀਪ ਸਿੰਘ ਸਾਧੜਾ, ਕਸ਼ਮੀਰ ਸਿੰਘ ਸਾਧੜਾ, ਉਂਕਾਰ ਸਿੰਘ ਕਾਰੀ ਸਰਪੰਚ, ਹਰਦੀਪ ਸਿੰਘ ਅਟਵਾਲ ਅਟਾਲ ਮਜਾਰਾ, ਸਟੇਜ ਸੰਚਾਲਕ ਅਵਤਾਰ ਸਿੰਘ ਤੇ ਹੋਰ ਹਾਜ਼ਰ ਸਨ।