ਪਲਵਿੰਦਰ ਧਾਮੀ ਹੀਰਾ ਗਰੁੱਪ ਸੀਆਈਟੀ ਐਵਾਰਡ ਨਾਲ ਸਨਮਾਨਿਤ ਪਲਵਿੰਦਰ ਧਾਮੀ ਹੀਰਾ ਗਰੁੱਪ ਸੀਆਈਟੀ ਐਵਾਰਡ ਨਾਲ ਸਨਮਾਨਿਤ
Publish Date: Mon, 02 Nov 2026 03:35 PM (IST)
Updated Date: Mon, 02 Nov 2026 03:38 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਕਰੁੱਪਸ਼ਨ ਇੰਨਫਰਮੇਸ਼ਨ ਟੀਮ (ਰਜਿ.) ਆਲ ਇੰਡੀਆ ਦੇ ਨੈਸ਼ਨਲ ਕਨਵੀਨਰ ਐਕਸ ਪੀਬੀਆਈ ਅਫ਼ਸਰ ਐਡਵੋਕੇਟ ਡਾ. ਗੌਰਵ ਅਰੋੜਾ 4ਤੇ ਵਾਈਸ ਪ੍ਰਧਾਨ ਪੰਜਾਬ ਜਸਵੀਰ ਕਲੋਤਰਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇੰਟਰਨੈਸ਼ਨਲ ਪੰਜਾਬੀ ਗਾਇਕ ਪਲਵਿੰਦਰ ਧਾਮੀ ਹੀਰਾ ਗਰੁੱਪ ਜੋ ਕਿ ਦੁਨੀਆ ਵਿਚ ਆਪਣੀ ਇੱਕ ਵਿਲੱਖਣ ਪਛਾਣ ਬਣਾ ਚੁੱਕਾ ਹੈ ਅਤੇ ਕਈ ਸਾਲਾਂ ਤੋਂ ਪੰਜਾਬੀ ਸੱਭਿਆਚਾਰ ਅਤੇ ਨਿਰੋਲ ਗੀਤਾਂ ਦੀਆਂ ਐਲਬਮ ਲੋਕਾਂ ਦੀ ਕਚਿਹਰੀ ਵਿਚ ਪੇਸ਼ ਕਰ ਚੁੱਕੇ ਹਨ। ਜਿਨ੍ਹਾਂ ਵਿਚ ਜੱਗ ਵਾਲਾ ਮੇਲਾ , ਵਾਅਦਾ ਹੈ ਦਿਲਦਾਰਾਂ ਦਾ , ਤੂੰ ਸੋਹਣੀ ਲੱਗਦੀ, ਕਿਆ ਬਾਤ ਹੈ , ਅਤੇ ਹੋਰ ਵੀ ਅਨੇਕਾਂ ਕੈਸਟਾਂ ਹਨ। ਫ਼ਿਲਮਾਂ ਵਿਚੋਂ ਅਣਖ ਜੱਟਾਂ ਦੀ , ਬਦਲਾ ਜੱਟੀ ਦਾ , ਸ਼ਹੀਦ ਊਧਮ ਸਿੰਘ ਅਤੇ ਹੋਰ ਕਈ ਫ਼ਿਲਮਾਂ ਵਿਚ ਕੰਮ ਕਰ ਚੁੱਕੇ ਹਨ। ਉਨ੍ਹਾਂ ਨੂੰ ਬੰਗਾ ਵਿਖੇ ਕਰੁੱਪਸ਼ਨ ਇੰਨਫਰਮੇਸ਼ਨ ਟੀਮ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਹਰਨੇਕ ਸਿੰਘ ਦੋਸਾਂਝ ਵੱਲੋਂ ਸੀਆਈ ਟੀਮ ਦੇ ਐਵਾਰਡ ਨਾਲ ਸਨਮਾਨਿਤ ਕੀਤਾ। ਪਲਵਿੰਦਰ ਧਾਮੀ ਨੇ ਕਿਹਾ ਕਿ ਸਾਨੂੰ ਆਪਣੀ ਪੰਜਾਬੀ ਜੁਬਾਨ, ਪੰਜਾਬੀ ਸਭਿਆਚਾਰ ਨਾਲ ਹਮੇਸ਼ਾ ਹੀ ਪਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਅਸੀਂ ਪ੍ਰਦੇਸਾ ਵਿਚ ਰਹਿੰਦੇ ਹਾਂ ਪਰ ਗੀਤਾਂ ਵਿਚ ਹਮੇਸ਼ਾ ਪੰਜਾਬੀ ਸਭਿਆਚਾਰ ਦੀ ਝਲਕ ਪੇਸ਼ ਕੀਤੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਰਾਮ, ਸੀਨੀਅਰ ਮੀਤ ਪ੍ਰਧਾਨ ਬਲਵੀਰ ਸਿੰਘ ਰਾਏ, ਉਪ-ਪ੍ਰਧਾਨ ਗਗਨਦੀਪ, ਜਸਪਾਲ ਸਿੰਘ ਗਿੱਦਾ, ਅਜਮੇਰ ਸਿੰਘ, ਨਵਜੋਤ ਆਦਿ ਹਾਜ਼ਰ ਸਨ।