ਜ਼ਿਲ੍ਹਾ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ ’ਚ ਪਲਕ ਤੇ ਜਗਵੀਰ ਬਣੇ ਚੈਂਪੀਅਨ ਜ਼ਿਲ੍ਹਾ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ 'ਚ ਪਲਕ ਤੇ ਜਗਵੀਰ ਬਣੇ ਚੈਂਪੀਅਨ
Publish Date: Sat, 10 Oct 2026 03:55 PM (IST)
Updated Date: Sat, 10 Oct 2026 03:56 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਇੰਡੋਰ ਬੈਡਮਿੰਟਨ ਸਟੇਡੀਅਮ ’ਚ ਕਰਵਾਈ ਜ਼ਿਲ੍ਹਾ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਦਿਲ-ਖਿਚਵੇਂ ਮੈਚ ਵੇਖਣ ਨੂੰ ਮਿਲੇ। ਇਸ ਨੂੰ ਦੇਖਣ ਪੁੱਜੇ ਮਾਪਿਆਂ ਅਤੇ ਕੋਚਾਂ ਵੱਲੋਂ ਜੋਸ਼ ਵੇਖਿਆ ਗਿਆ। ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰਿੰ. ਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮੁੱਖ ਮਹਿਮਾਨ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ ਨੇ ਰਿਬਨ ਕੱਟ ਕੇ ਖੇਡਾਂ ਦਾ ਉਦਘਾਟਨ ਕੀਤਾ। ਉਨ੍ਹਾਂ ਐਸੋਸੀਏਸ਼ਨ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਿੰ. ਰਜਿੰਦਰ ਸਿੰਘ ਗਿੱਲ ਖੁਦ ਅੰਤਰਰਾਸ਼ਟਰੀ ਖਿਡਾਰੀ ਹਨ। ਜੋ 28 ਦੇ ਕਰੀਬ ਖੇਡ ਮੁਕਾਬਲੇ ਕਰਵਾ ਚੁੱਕੇ ਹਨ। ਇਹ ਕਮੇਟੀ ਅਣਗਿਣਤ ਖਿਡਾਰੀ ਤਿਆਰ ਕਰ ਚੁੱਕੇ ਹਨ। ਇਸ ਮੌਕੇ ਪ੍ਰਧਾਨ ਮਨੋਜ ਕੰਡਾ, ਪ੍ਰੋ. ਇਕਬਾਲ ਚੀਮਾ ਵੀ ਮੋਢੇ ਨਾਲ ਮੋਢਾ ਲਾ ਕੇ ਕੰਮ ਕਰ ਰਹੇ ਹਨ। ਐਸੋਸੀਏਸ਼ਨ ਦੇ ਅਹੁਦੇਦਾਰ ਬਖਸ਼ੀਸ਼ ਸੈਂਭੀ ਨੇ ਨਿੱਘੀ ‘ਜੀ ਆਇਆਂ’ ਕਿਹਾ ਕਿ ਅਤੇ ਸਟੇਡੀਅਮ ਨੂੰ ਨਿਵੇਕਲਾ ਬਣਾਉਣ ਲਈ ਅਪੀਲ ਕੀਤੀ। ਬਾਅਦ ਦੁਪਹਿਰ ਡਾ. ਅਮਰਪ੍ਰੀਤ ਢਿੱਲੋਂ, ਜੋ ਕਿ ਗੈਸਟ ਆਫ਼ ਆਨਰ ਸਨ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਕੰਨਸੋਲੇਸ਼ਨ ਇਨਾਮ ਦਿੱਤੇ। ਸ਼ਾਮ ਦੇ ਮੈਚਾਂ ਦਾ ਉਦਘਾਟਨ ਮਨਜੀਤ ਕੌਰ ਥਿਆੜਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਕੋਰ ਕਮੇਟੀ ਮੈਂਬਰ ਰਮਨਦੀਪ ਸਿੰਘ ਥਿਆੜਾ ਨੇ ਕਰਦਿਆਂ ਪ੍ਰੋ. ਇਕਬਾਲ ਸਿੰਘ ਚੀਮਾ, ਕੁਲਵੰਤ ਰਾਏ ਮਾਣਾ ਨਾਲ ਜੇਤੂ ਖਿਡਾਰੀਆਂ ਨੂੰ ਟਰਾਫੀਆਂ ਵੰਡੀਆਂ। ਇਸ ਮੌਕੇ ਕੁਲਵੰਤ ਰਾਏ ਮਾਣਾ ਨੇ ਖਿਡਾਰਨਾਂ ਦੀ ਖੇਡ ਤੋਂ ਖੁਸ਼ ਹੋ ਕੇ ਨਕਦ ਰਾਸ਼ੀ ਦਿੱਤੀ। ਅਖੀਰ ਵਿਚ ਪ੍ਰਧਾਨ ਮਨੋਜ ਕੰਡਾ ਨੇ ਟੂਰਨਾਮੈਂਟ ਦੀ ਸਫਲਤਾ ਤੇ ਸੈਕਟਰੀ ਪ੍ਰਿੰ. ਰਜਿੰਦਰ ਸਿੰਘ ਗਿੱਲ, ਚੀਫ ਰੈਫਰੀ ਰੋਹਿਤ ਅਰੋੜਾ, ਡਿਪਟੀ ਰੈਫਰੀ ਰਣਬੀਰ ਸਿੰਘ ਪੱਤੋ, ਅੰਪਾਇਰ ਮਨੀਸ਼ਾ, ਕਨਵੀਨਰ ਗੁਰਪ੍ਰੀਤ ਕੌਰ, ਵਾਇਸ ਪ੍ਰਿੰਸੀਪਲ ਇੰਦਰਜੀਤ ਕੌਰ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਇਸ ਮੌਕੇ ਲੜਕਿਆਂ ਦੇ ਅੰਡਰ-11 ਦਾ ਮੁਕਾਬਲਾ ਲਵਿਕ ਅਰੋੜਾ ਨੇ ਜਿੱਤਿਆ ਅਤੇ ਰਣ ਫਤਿਹ ਸਿੰਘ ਪੱਤੋ ਰਨਰ ਅਪ ਰਿਹਾ। ਲੜਕੀਆਂ ਦੇ ਅੰਡਰ-11 ਦੇ ਮੁਕਾਬਲੇ ਚ ਰਾਹਿਨੀ ਨੇ ਜਿੱਤ ਹਾਸਲ ਕੀਤੀ। ਲੜਕਿੰਆ ਦੇ ਅੰਡਰ-13 ਦਾ ਮੁਕਾਬਲਾ ਰਣ ਫਤਿਹ ਸਿੰਘ ਨੇ ਜਿੱਤਿਆ ਅਤੇ ਲਵਿਕ ਅਰੋੜਾ ਰਨਰਅਪ ਰਿਹਾ। ਲੜਕੀਆਂ ਅੰਡਰ-13 ਦਾ ਮੁਕਾਬਲਾ ਅਮਨਿਆਂ ਨੇ ਜਿੱਤਿਆ। ਲੜਕੇ ਅੰਡਰ-15 ਦਾ ਮੁਕਾਬਲਾ ਕਰਨਵੀਰ ਸਿੰਘ ਨੇ ਜਿੱਤਿਆ ਅਤੇ ਸਾਹਿਲ ਰਨਰ ਅਪ ਰਿਹਾ। ਲੜਕੀਆਂ ਅੰਡਰ-15 ਦਾ ਮੁਕਾਬਲਾ ਸ਼ਿਵਾਨੀ ਨੇ ਜਿੱਤਿਆ ਅਤੇ ਕਮਲਪ੍ਰੀਤ ਕੌਰ ਰਨਰਅਪ ਰਹੀ। ਲੜਕੇ ਅੰਡਰ-17 ਦਾ ਮੁਕਾਬਲਾ ਅਨੁਜ ਨੇ ਜਿੱਤਿਆ ਅਤੇ ਦਿਲਪ੍ਰੀਤ ਸਿੰਘ ਰਨਰ ਅੱਪ ਰਿਹਾ। ਲੜਕੀਆਂ ਅੰਡਰ-17 ਦਾ ਮੁਕਾਬਲਾ ਨਿਧੀ ਨੇ ਜਿੱਤਿਆ ਅਤੇ ਪਲਕ ਰਨਰਅੱਪ ਰਹੀ। ਲੜਕੇ ਅੰਡਰ-19 ਦਾ ਮੁਕਾਬਲਾ ਜਗਵੀਰ ਸਿੰਘ ਨੇ ਜਿੱਤਿਆ ਅਤੇ ਹਰਮਨ ਸਿੰਘ ਰਨਰਅਪ ਰਿਹਾ। ਲੜਕੀਆਂ ਅੰਡਰ-19 ਦਾ ਮੁਕਾਬਲਾ ਪਲਕ ਨੇ ਜਿੱਤਿਆ ਅਤੇ ਰਨਰ ਅੱਪ ਹਰਲੀਨ ਕੌਰ ਰਹੀ।