ਦਾਣਾ ਮੰਡੀ ਕਾਠਗੜ੍ਹ ’ਚ ਝੋਨੇ ਦੀ ਖ਼ਰੀਦ ਜ਼ੋਰਾਂ ’ਤੇ ਦਾਣਾ ਮੰਡੀ ਕਾਠਗੜ੍ਹ 'ਚ ਝੋਨੇ ਦੀ ਖਰੀਦ ਜ਼ੋਰਾਂ 'ਤੇ
Publish Date: Thu, 08 Oct 2026 04:32 PM (IST)
Updated Date: Thu, 08 Oct 2026 04:35 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਨਵਾਂਸ਼ਹਿਰ : ਦਾਣਾ ਮੰਡੀ ਕਾਠਗੜ੍ਹ ਵਿਚ ਝੋਨੇ ਦੀ ਸਰਕਾਰੀ ਖਰੀਦ ਪਿਛਲੇ ਸੋਮਵਾਰ ਤੋਂ ਸ਼ੁਰੂ ਹੋਈ। ਇਹ ਖ਼ਰੀਦ ਮਾਰਕਫੈੱਡ ਏਜੰਸੀ ਵਲੋਂ ਇੰਸਪੈਕਟਰ ਪਰਮਿੰਦਰ ਬਾਗੜੀ ਦੀ ਦੇਖ-ਰੇਖ ਹੇਠ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਤੱਕ ਕੁਲ 8812 ਬੈਗ ਖ਼ਰੀਦੇ ਗਏ। ਉਨ੍ਹਾਂ ਦੱਸਿਆ ਕਿ 17 ਫ਼ੀਸਦੀ ਨਮੀ ਵਾਲਾ ਝੋਨਾ ਖਰੀਦਿਆ ਜਾ ਰਿਹਾ ਹੈ ਅਤੇ ਆੜ੍ਹਤੀਆਂ ਵੱਲੋਂ ਝੋਨਾ ਸੁਕਾਉਣ ਲਈ ਦੋ ਵਾਰ ਪੱਖਾ ਲਗਾਇਆ ਜਾਂਦਾ ਹੈ ਅਤੇ ਚੰਗੀ ਤਰ੍ਹਾਂ ਸਾਫ-ਸਫ਼ਾਈ ਕੀਤੀ ਜਾਂਦੀ ਹੈ। ਖਰੀਦੇ ਗਏ ਝੋਨੇ ਦੀ ਲਿਫਟਿੰਗ ਦਾ ਕੰਮ ਇਕ ਦੋ ਦਿਨ ਤਕ ਸ਼ੁਰੂ ਹੋ ਜਾਵੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨਾ ਸੁਕਾ ਕੇ ਹੀ ਮੰਡੀ ਵਿਚ ਲਿਆਂਦਾ ਜਾਵੇ ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਮੰਡੀ ਵਿਚ ਜ਼ਿਆਦਾ ਸਮਾਂ ਨਾ ਰੁਕਣਾ ਪਵੇ। ਇਸ ਮੌਕੇ ਮਾਰਕੀਟ ਕਮੇਟੀ ਦੇ ਮੁਲਾਜ਼ਮ ਮਨੋਜ ਕੁਮਾਰ ਨੇ ਦੱਸਿਆ ਕਿ ਮੰਡੀ ਵਿਚ ਮਾਰਕੀਟ ਕਮੇਟੀ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਰਾਤ ਦੇ ਸਮੇਂ ਲਾਈਟਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਫਸਲ ਨੂੰ ਸਾਂਭਣ ਲਈ ਆੜਤੀਆਂ ਵੱਲੋਂ ਕਰੇਟ ਅਤੇ ਤਿਰਪਾਲਾਂ ਦੇ ਇੰਤਜ਼ਾਮ ਕੀਤੇ ਹੋਏ ਹਨ। ਜੇਕਰ ਮੌਸਮ ਖਰਾਬ ਹੋ ਜਾਵੇ ਤਾਂ ਕਿ ਮੰਡੀ ਵਿਚ ਆਈ ਫਸਲ ਦਾ ਕੋਈ ਨੁਕਸਾਨ ਨਾ ਹੋਵੇ। ਕਿਸਾਨਾਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ ਲਈ ਅਤੇ ਪਾਣੀ ਪਿਲਾਉਣ ਲਈ ਇਕ ਵਿਅਕਤੀ ਨੂੰ ਲਗਾਇਆ ਅਤੇ ਰਾਤ ਦੇ ਸਮੇਂ ਚੌਂਕੀਦਾਰ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ।