ਦੁਰਗਾ ਪੂਜਾ ਮਹਾਉਤਸਵ |ਤੇ ਪ੍ਰਬੰਧਕ ਕਮੇਟੀ ਵੱਲੋਂ ਇਕੱਤਰਤਾ ਦੁਰਗਾ ਪੂਜਾ ਮਹਾਂਉਤਸਵ 'ਤੇ ਪ੍ਰਬੰਧਕ ਕਮੇਟੀ ਨੇ ਕੀਤੀ ਅਹਿਮ ਮੀਟਿੰਗ
Publish Date: Sun, 20 Sep 2026 04:07 PM (IST)
Updated Date: Sun, 20 Sep 2026 04:08 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਸ਼੍ਰੀ ਸਨਾਤਨ ਧਰਮ ਸ਼ੀਤਲਾ ਮਾਤਾ ਮੰਦਰ ਪ੍ਰਬੰਧਕ ਕਮੇਟੀ ਹੀਉ ਰੋਡ ਦੇ ਸਮੂਹ ਮੈਂਬਰਾਂ ਦੀ ਅਹਿਮ ਮੀਟਿੰਗ ਮਾਂ ਦੁਰਗਾ ਪੂਜਾ ਮਹਾਉਤਸਵ ਨੂੰ ਲੈ ਕੇ ਮੰਦਰ ਕਮੇਟੀ ਦੇ ਪ੍ਰਧਾਨ ਬਾਬਾ ਦਵਿੰਦਰ ਕੋੜਾ ਦੀ ਯੋਗ ਅਗਵਾਈ ਵਿਚ ਹੋਈ। ਇਸ ਦੌਰਾਨ ਹਰ ਇਕ ਮੈਂਬਰ ਨੇ 11 ਅਕਤੂਬਰ ਤੋਂ 20 ਅਕਤੂਬਰ ਤੱਕ ਚੱਲਣ ਵਾਲੇ ਦੁਰਗਾ ਪੂਜਾ ਉਤਸਵ ਦੀਆਂ ਤਿਆਰੀਆਂ ਨੂੰ ਲੈ ਕੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਹੋਣ ਵਾਲੇ ਸਮਾਗਮ ਸਬੰਧੀ ਕਮੇਟੀ ਪ੍ਰਧਾਨ ਦੁਆਰਾ ਮੈਂਬਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ। ਇਸ ਮੌਕੇ ਪ੍ਰਧਾਨ ਬਾਬਾ ਦਵਿੰਦਰ ਕੌੜਾ ਨੇ ਦੱਸਿਆ ਕਿ ਮਾਂ ਦੁਰਗਾ ਪੂਜਾ ਮਹਾਉਤਸਵ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਸ਼ੀਤਲਾ ਮੰਦਰ ਪਰਿਸਰ ਵਿਚ ਹੋਵੇਗਾ। ਜਿਸ ਦੀ ਸ਼ੁਰੂਆਤ 11 ਅਕਤੂਬਰ ਦੀ ਐਤਵਾਰ ਨੂੰ ਸਵੇਰੇ 11.30 ਵਜੇ ਮਾਂ ਦੁਰਗਾ ਜੀ ਦੀ ਮੂਰਤੀ ਦਾ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ 11 ਅਕਤੂਬਰ ਤੋ ਲੈ ਕੇ 20 ਅਕਤੂਬਰ ਤੱਕ ਹਰ ਰੋਜ਼ ਸਵੇਰੇ 4 ਵਜੇ ਮਾਂ ਦੁਰਗਾ ਸਤੁਤੀ ਦੇ ਪਾਠ ਕੀਤੇ ਜਾਣਗੇ ਅਤੇ ਰੋਜ਼ਾਨਾ ਸ਼ਾਮ 6 ਵਜੇ ਆਰਤੀ ਅਤੇ ਭੋਗ ਲਗਾਇਆ ਜਾਵੇਗਾ। ਇਸ ਉਪਰੰਤ ਰਾਤ 8 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਮਾਤਾ ਰਾਣੀ ਦੀਆਂ ਵਿਸ਼ਾਲ ਚੌਂਕੀਆਂ ਦੌਰਾਨ ਸੰਕੀਰਤਨ ਤੇ ਭਜਨਾਂ ਦਾ ਗਾਇਨ ਪੰਜਾਬ ਦੀਆਂ ਉੱਚ ਕੋਟੀ ਦੇ ਕਲਾਕਾਰ ਕਰਨਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਗਮਾਂ ਦੌਰਾਨ ਹਰ ਰੋਜ਼ ਮਾਂ ਦਾ ਪਾਵਨ ਭੰਡਾਰਾ ਅਤੁੱਟ ਚੱਲੇਗਾ। ਜਿਸ ਦੌਰਾਨ ਵਰਤ ਦਾ ਖਾਣਾ ਅਲਗ ਹੋਵੇਗਾ। ਇਸ ਮੌਕੇ ਉਨ੍ਹਾਂ ਵੱਲੋਂ ਹੋਣ ਜਾ ਰਹੇ ਸਮਾਗਮ ਲਈ ਬੈਂਨਰ ਤੇ ਕਾਰਡ ਜਾਰੀ ਕੀਤਾ। ਇਸ ਮੌਕੇ ਪੰਕਜ ਗੋਇਲ, ਵਿਨੋਦ ਆਨੰਦ, ਬਿਮਲਜੀਤ ਆਨੰਦ, ਪੰਡਿਤ ਕੁਸ਼ਮਾਕਰ ਭਾਰਦਵਾਜ, ਰਜਿੰਦਰ ਕੌਸਲ, ਵਿਸ਼ਾਲ ਗਰੋਵਰ, ਸੁਦੇਸ਼ ਆਨੰਦ, ਅਵਤਾਰ ਸਿੰਘ, ਦਿਨੇਸ਼ ਭਾਰਦਵਾਜ਼, ਅਭਿਸ਼ੇਕ, ਪ੍ਰਵੇਸ਼ ਆਨੰਦ, ਜਸਕਰਨ ਸਿੰਘ, ਹੇਮੰਤ ਤੇਜਪਾਲ, ਸੁਖਕਰਨ, ਸ਼ੁਸ਼ਾਤ, ਵਰਿੰਦਰ ਸਿੰਘ ਪੁਲਕਿਤ, ਰਾਜੂ ਬਾਬਾ, ਸੁਸ਼ਾਂਤ ਗਾਂਧੀ, ਸੁਰਜੀਤ ਕੁਮਾਰ, ਹੇਮੰਤ ਤੇਜਪਾਲ, ਰਾਕੇਸ਼ ਆਨੰਦ, ਪ੍ਰਿੰਸ ਅਰੋੜਾ, ਰਾਜਿੰਦਰ ਆਨੰਦ, ਵਿੱਕੀ ਖੋਸਲਾ, ਅਕਸ਼ੇ ਕੁਮਾਰ, ਰਮਨਦੀਪ, ਅਜੈ ਕੁਮਾਰ, ਸ਼ਾਮ ਸੁੰਦਰ ਸ਼ਰਮਾ ਤੇ ਹੋਰ ਹਾਜ਼ਰ ਸਨ।