ਖੰਡ ਮਿੱਲ ਨਵਾਂਸ਼ਹਿਰ ਚਲਾਉਣ ਦੀ ਮੰਗ ਨੂੰ ਲੈ ਕੇ 27 ਨੂੰ ਚੱਕਾ ਜਾਮ ਖੰਡ ਮਿੱਲ ਨਵਾਂਸ਼ਹਿਰ ਚਲਾਉਣ ਦੀ ਮੰਗ ਨੂੰ ਲੈ ਕੇ 27 ਨਵੰਬਰ ਨੂੰ ਚੱਕਾ ਜਾਮ ਕਰਨਗੀਆਂ ਜਥੇਬੰਦੀਆਂ
Publish Date: Tue, 17 Nov 2026 05:23 PM (IST)
Updated Date: Tue, 17 Nov 2026 05:24 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਸਰਕਾਰ ਅਤੇ ਪ੍ਰਸ਼ਾਸਨ ਦੇ ਝੂਠੇ ਲਾਰਿਆਂ ਤੋਂ ਅੱਕੇ ਗੰਨਾਂ ਉਤਪਾਦਕ ਮਿੱਲ ਨੂੰ ਬਿਜਲੀ ਕੁਨੈਕਸ਼ਨ ਦੇਣ ਦੀ ਮੰਗ ਨੂੰ ਲੈ ਕੇ 27 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਲੰਗੜੋਆ ਬਾਈਪਾਸ ਉੱਤੇ ਅਣਮਿੱਥੇ ਸਮੇਂ ਲਈ ਧਰਨਾ ਲਾਉਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਅਤੇ ਸਾਥੀਆਂ ਨੇ ਦੱਸਿਆ ਕਿ ਇਸ ਮਿੱਲ ਵਿਚ ਇੱਕ ਨਿੱਜੀ ਕੰਪਨੀ ਦਾ ਪਾਵਰ ਪਲਾਂਟ ਲੱਗਾ ਸੀ, ਜਿਸਦਾ ਮਿੱਲ ਦੇ ਨਾਲ ਸਾਲ 2025 ਵਿਚ ਕਰਾਰ ਖ਼ਤਮ ਹੋ ਗਿਆ।।ਪਹਿਲਾਂ ਇਹ ਪਾਵਰ ਪਲਾਂਟ ਬਿਜਲੀ ਪੈਦਾ ਕਰਕੇ ਮਿੱਲ ਨੂੰ ਦਿੰਦਾ ਸੀ। ਜਿਸਦੇ ਨਾਲ ਇਹ ਮਿੱਲ ਗੰਨਾਂ ਸੀਜ਼ਨ ਵਿਚ ਕਰੀਬ 32 ਲੱਖ ਕੁਇੰਟਲ ਗੰਨੇ ਦੀ ਪਿੜਾਈ ਕਰ ਦਿੰਦੀ ਸੀ, ਪਰ ਪਿਛਲੇ ਸੀਜ਼ਨ ਵਿਚ ਇਸ ਮਿੱਲ ਨੇ ਪਾਵਰ ਕਾਮ ਤੋਂ ਬਿਜਲੀ ਲਈ ਪਰ ਇਹ ਬਿਜਲੀ ਲੋੜੀਂਦੀ ਪਾਵਰ ਤੋਂ ਘਾਟ ਸੀ। ਜਿਸ ਕਾਰਨ ਪਿਛਲੇ ਸੀਜ਼ਨ ਵਿਚ ਇਹ ਮਿੱਲ ਸਿਰਫ 22 ਲੱਖ ਕੁਇੰਟਲ ਗੰਨਾ ਹੀ ਪੀੜ ਸਕੀ। ਜਿਸ ਨਾਲ ਮਿਲ ਨੂੰ ਵੀ ਅਤੇ ਕਿਸਾਨਾਂ ਨੂੰ ਵੀ ਵੱਡਾ ਘਾਟਾ ਸਹਿਣਾ ਪਿਆ। ਜ਼ਿਲ੍ਹਾ ਪ੍ਰਸ਼ਾਸਨ ਕਰੀਬ ਪਿਛਲੇ ਡੇਢ ਮਹੀਨੇ ਤੋਂ ਗੰਨਾਂ ਉਤਪਾਦਕਾਂ ਨੂੰ ਕੋਈ ਨਿਆਂ ਨਹੀਂ ਦੇ ਰਿਹਾ। ਜਿਸ ਤੋਂ ਅੱਕ ਕੇ ਕਿਸਾਨ ਜਥੇਬੰਦੀਆਂ 27 ਨਵੰਬਰ ਨੂੰ ਅਣਮਿੱਥੇ ਸਮੇਂ ਲਈ ਸੜਕ ਜਾਮ ਕਰ ਰਹੀਆਂ ਹਨ। ਮਿੱਲ ਮੁਲਾਜ਼ਮ ਯੂਨੀਅਨ ਦੇ ਆਗੂ ਅਮਰਜੀਤ ਕਰਨਾਣਾ ਨੇ ਕਿਹਾ ਕਿ ਉਨ੍ਹਾਂ ਦੀ ਯੂਨੀਅਨ ਇਸ ਜਾਮ ਨੂੰ ਸਫਲ ਕਰਨ ਲਈ ਦਿਨ ਰਾਤ ਇੱਕ ਕਰ ਦੇਵੇਗੀ। ਇਸ ਮੌਕੇ ਕਿਸਾਨ ਆਗੂ ਸਕੱਤਰ ਤਰਸੇਮ ਸਿੰਘ ਬੈਂਸ, ਸੂਬਾ ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ, ਸੰਤੋਖ ਸਿੰਘ ਪ੍ਰਧਾਨ ਬੀਕੇਯੂ (ਰਾਜੇਵਾਲ), ਨਿਰਮਲ ਸਿੰਘ ਔਜਲਾ ਪ੍ਰਧਾਨ ਕੌਮੀ ਕਿਸਾਨ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂਆਂ ਗੁਰਿੰਦਰ ਲਾਲ, ਜਸਵਿੰਦਰ ਲਾਲ, ਜਮਹੂਰੀ ਕਿਸਾਨ ਸਭਾ ਦੇ ਆਗੂ ਕੁਲਦੀਪ ਸਿੰਘ ਦੌੜਕਾ, ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਪੇਂਡੂ ਮਜਦੂਰ ਯੂਨੀਅਨ ਦੇ ਸੂਬਾ ਆਗੂ ਕਮਲਜੀਤ ਸਨਾਵਾ ਆਦਿ ਹਾਜ਼ਰ ਸਨ।