- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੇਡੀਓਲੋਜੀ ਵਿੱਚ ਉੱਭਰਦੇ ਰੁਝਾਨ ਵਿਸ਼ੇ 'ਤੇ ਇੱਕ-ਰੋਜ਼ਾ ਸੀਐਮਈ ਦਾ ਕੀਤਾ ਆਯੋਜਨ

ਪੋਸਟਰ ਮੇਕਿੰਗ, ਮਾਡਲ ਪੇਸ਼ਕਾਰੀ, ਸੱਭਿਆਚਾਰਕ ਪ੍ਰੋਗਰਾਮ ਤੇ ਸਰਟੀਫਿਕੇਟ ਵੀ ਵੰਡੇ ਗਏ
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ
ਕਾਠਗੜ੍ਹ : ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਨੇ ਰੇਡੀਓਲੋਜੀ ਵਿਚ ਉੱਭਰਦੇ ਰੁਝਾਨ" ਵਿਸ਼ੇ ਤੇ ਇੱਕ-ਰੋਜ਼ਾ ਕੰਟੀਨਿਊਇੰਗ ਮੈਡੀਕਲ ਐਜੂਕੇਸ਼ਨ ਪ੍ਰੋਗਰਾਮ ਦਾ ਸਫਲਤਾ ਪੂਰਵਕ ਆਯੋਜਨ ਕੀਤਾ। ਇਹ ਪ੍ਰੋਗਰਾਮ ਯੂਨੀਵਰਸਿਟੀ ਸਕੂਲ ਆਫ਼ ਅਲਾਈਡ ਹੈਲਥ ਸਾਇੰਸਿਜ਼ ਦੇ ਡਿਪਾਰਟਮੈਂਟ ਆਫ਼ ਮੈਡੀਕਲ ਰੇਡੀਓਲੋਜੀ ਐਂਡ ਇਮੇਜਿੰਗ ਟੈਕਨਾਲੋਜੀ ਦੁਆਰਾ, ਇੰਡੀਅਨ ਸੁਸਾਇਟੀ ਆਫ਼ ਰੇਡੀਓਗ੍ਰਾਫਰਜ਼ ਐਂਡ ਟੈਕਨੋਲੋਜਿਸਟਸ ਚੰਡੀਗੜ੍ਹ ਚੈਪਟਰ ਦੇ ਸਹਿਯੋਗ ਨਾਲ ਅਤੇ ਐਲਟੀਐਸਯੂ ਦੇ ਚਾਂਸਲਰ ਐਨਐਸ ਰਿਆਤ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਸੀ। ਇਸ ਸੀਐਮਈ ਵਿਚ ਮੈਡੀਕਲ ਇਮੇਜਿੰਗ ਵਿਚ ਹਾਲੀਆ ਤਰੱਕੀ, ਨਿਦਾਨ (ਡਾਇਗਨੌਸਿਸ) ਦੀ ਸ਼ੁੱਧਤਾ, ਆਰਟੀਫਿਸ਼ੀਅਲ ਇੰਟੈਲੀਜੈਂਸ, ਗੁਣਵੱਤਾ ਭਰੋਸਾ, ਰੇਡੀਏਸ਼ਨ ਸੁਰੱਖਿਆ ਅਤੇ ਮਰੀਜ਼-ਕੇਂਦਰਿਤ ਸਿਹਤ ਸੰਭਾਲ ਤੇ ਵਿਸ਼ੇਸ਼ ਧਿਆਨ ਦਿੱਤਾ। ਇਸ ਪ੍ਰੋਗਰਾਮ ਵਿਚ ਐਲਟੀਐਸਯੂ ਅਤੇ ਹੋਰ ਵੱਖ-ਵੱਖ ਸੰਸਥਾਵਾਂ ਦੇ ਮਾਹਿਰਾਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਐਸੋਸੀਏਟ ਪ੍ਰੋਫੈਸਰ ਬਲਵਿੰਦਰ ਕੇ ਥਾਪਾ ਨੇ ਆਯੋਜਨ ਚੇਅਰਪਰਸਨ ਵਜੋਂ ਜ਼ਿੰਮੇਵਾਰੀ ਨਿਭਾਈ। ਆਈਐਸਆਰਟੀ ਚੰਡੀਗੜ੍ਹ ਦੇ ਮਾਹਿਰ ਬੁਲਾਰਿਆਂ ਨੇਹਾ ਪੋਸਵਾਲ, ਜੋਗਿੰਦਰ ਸਿੰਘ, ਵਿਵੇਕ ਸ਼ਰਮਾ ਅਤੇ ਅਮਿਤ ਨੇ ਉੱਨਤ ਇਮੇਜਿੰਗ ਤਕਨੀਕਾਂ, ਡਿਜੀਟਲ ਰੇਡੀਓਗ੍ਰਾਫੀ, ਸੀਟੀ, ਐਮਆਰਆਈ, ਡੇਕਸਾ ਅਤੇ ਮੈਡੀਕਲ ਇਮੇਜਿੰਗ ਵਿਚ ਏਆਈ ਦੀ ਵਰਤੋਂ ਬਾਰੇ ਆਪਣੇ ਵਿਚਾਰ ਅਤੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਡਾ. ਏਐੱਸ ਚਾਵਲਾ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਜ਼ੋਰ ਦਿੱਤਾ ਕਿ ਅਲਾਈਡ ਹੈਲਥ ਸਾਇੰਸਿਜ਼ ਵਿਚ ਮਿਆਰੀ ਸਿੱਖਿਆ ਸਿਰਫ਼ ਕਲਾਸ ਰੂਮ ਦੀ ਪੜ੍ਹਾਈ ਤੱਕ ਸੀਮਤ ਨਹੀਂ ਹੋਣੀ ਚਾਹੀਦੀ, ਸਗੋਂ ਇਸ ਤੋਂ ਅੱਗੇ ਵਧ ਕੇ ਹੋਣੀ ਚਾਹੀਦੀ ਹੈ।ਤਾਂ ਜੋ ਯੋਗ ਸਿਹਤ ਸੰਭਾਲ ਪੇਸ਼ੇਵਰ ਤਿਆਰ ਕੀਤੇ ਜਾ ਸਕਣ।।
ਮੁੱਖ ਮਹਿਮਾਨ ਡਾ. ਐਸਸੀ ਬਾਂਸਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੇਡੀਓਲੋਜੀ ਅਤੇ ਇਮੇਜਿੰਗ ਟੈਕਨਾਲੋਜੀ ਵਰਗੇ ਤਕਨਾਲੋਜੀ-ਅਧਾਰਿਤ ਖੇਤਰ ਵਿੱਚ ਨਵੀਨਤਾ ਤੇ ਪ੍ਰਕਾਸ਼ ਪਾਇਆ। ਅੰਕੁਸ਼ ਸ਼ਰਮਾ, ਸ਼ੈਨਾ ਵਰਮਾ, ਮੇਹਰਾਨ ਰਿਸ਼ੀ ਅਤੇ ਸੀਈਓ ਵਿਮਲ ਮਨਹੋਤਰਾ ਨੇ ਵੀ ਆਪਣਾ ਸਹਿਯੋਗ ਦਿੱਤਾ ਅਤੇ ਬਲਵਿੰਦਰ ਕੇ ਥਾਪਾ ਨੇ ਜ਼ੋਰ ਦਿੱਤਾ ਕਿ ਆਧੁਨਿਕ ਰੇਡੀਓਲੋਜੀ ਦਾ ਮਤਲਬ ਸਿਰਫ਼ ਉੱਚ-ਗੁਣਵੱਤਾ ਵਾਲੀਆਂ ਤਸਵੀਰਾਂ ਤਿਆਰ ਕਰਨਾ ਹੀ ਨਹੀਂ ਹੈ। ਇਸ ਪ੍ਰੋਗਰਾਮ ਵਿਚ ਪੋਸਟਰ ਅਤੇ ਮਾਡਲ ਪੇਸ਼ਕਾਰੀ ਮੁਕਾਬਲੇ ਕਰਵਾਏ ਗਏ। ਜਿਸ ਦੇ ਨਾਲ-ਨਾਲ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ। ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਦਿੱਤੇ ਗਏ। ਇਸ ਸੀਐਮਈ (ਕੰਟੀਨਿਊਇੰਗ ਮੈਡੀਕਲ ਐਜੂਕੇਸ਼ਨ) ਪ੍ਰੋਗਰਾਮ ਦਾ ਤਾਲਮੇਲੀ ਹਸ਼ਮਤ ਬਿਲਾਲ ਅਤੇ ਸ੍ਰੀ ਯਾਸਿਰ ਅਹਿਮਦ ਡਾਰ ਦੁਆਰਾ ਕੀਤਾ। ਇਸ ਵਿਚ ਡਾ. ਸਲੋਨੀ, ਡਾ. ਹਰਸਿਮਰਨ, ਡਾ. ਖੁਸ਼ਬੂ, ਹਰਪ੍ਰੀਤ ਕੌਰ, ਸ੍ਰੀਮਤੀ ਰਮਨਦੀਪ ਕੌਰ, ਸੁਮੋਨਝਾ ਅਤੇ ਜ਼ਮੀਰਾ ਨੇ ਵੀ ਸਹਿਯੋਗ ਦਿੱਤਾ। ਇਸ ਤੋਂ ਇਲਾਵਾ, ਫੈਕਲਟੀ ਮੈਂਬਰਾਂ, ਦਫ਼ਤਰੀ ਅਮਲੇ, ਗੈਰ-ਅਧਿਆਪਨ ਸਟਾਫ਼ ਅਤੇ ਵਿਦਿਆਰਥੀਆਂ ਨੇ ਵੀ ਇਸ ਵਿੱਚ ਸਰਗਰਮ ਸਹਿਯੋਗ ਦਿੱਤਾ।