57 ਗ੍ਰਾਮ ਹੈਰੋਇਨ ਸਮੇਤ ਇਕ ਔਰਤ ਤੇ ਚਾਰ ਵਿਅਕਤੀ ਕਾਬੂ 57 ਗ੍ਰਾਮ ਹੈਰੋਇਨ ਸਮੇਤ ਇਕ ਔਰਤ ਅਤੇ ਚਾਰ ਵਿਅਕਤੀ ਕਾਬੂ
Publish Date: Mon, 12 Oct 2026 05:26 PM (IST)
Updated Date: Tue, 13 Oct 2026 04:06 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਜ਼ਿਲ੍ਹਾ ਪੁਲਿਸ ਨੇ ਵੱਖ ਵੱਖ ਥਾਵਾਂ ਤੋਂ 57 ਗ੍ਰਾਮ ਹੈਰੋਇਨ ਸਮੇਤ ਇਕ ਔਰਤ ਅਤੇ 4 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪਹਿਲੇ ਮਾਮਲੇ ਵਿਚ ਪੁਲਿਸ ਨੇ ਇਕ ਵਿਅਕਤੀ ਨੂੰ 7 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੇ ਏਐੱਸਆਈ ਰਵੀ ਕੁਮਾਰ ਨੇ ਦੱਸਿਆ ਕਿ ਉਹ ਗਸ਼ਤ ਦੌਰਾਨ ਸਮੇਤ ਪੁਲਿਸ ਪਾਰਟੀ ਬਰਨਾਲਾ ਗੇਟ ਨਵਾਂਸ਼ਹਿਰ ਤੋਂ ਪਿੰਡ ਸਲੋਹ ਰੋਡ ਤੇ ਜਾ ਰਹੇ ਸੀ। ਤਾਂ ਸੱਜੇ ਹੱਥ ਲਿੰਕ ਰੋਡ ਮੋੜ ਤੇ ਇੱਕ ਲੜਕਾ ਖੜਾ ਦਿਖਾਈ ਦਿੱਤਾ, ਜਿਸ ਨੇ ਪੁਲਿਸ ਪਾਰਟੀ ਨੂੰ ਸਰਕਾਰੀ ਗੱਡੀ ਵਿਚ ਆਪਣੇ ਵੱਲ ਆਉਂਦੀ ਦੇਖ ਕੇ ਆਪਣੇ ਸੱਜੇ ਹੱਥ ਵਿਚ ਫੜ੍ਹੀ ਇੱਕ ਪਾਰਦਰਸ਼ੀ ਮੋਮੀ ਲਿਫਾਫੀ ਵਜਨਦਾਰ ਨੂੰ ਸੜਕ ਕਿਨਾਰੇ ਨੂੰ ਸੁੱਟ ਦਿੱਤਾ ਅਤੇ ਆਪ ਪਿੱਛੇ ਨੂੰ ਖਿਸਕਣ ਲੱਗਾ। ਜਿਸ ਨੂੰ ਕਾਬੂ ਕਰਕੇ ਉਸਦਾ ਨਾਂਅ ਪਤਾ ਪੁੱਛਿਆ। ਉਸਨੇ ਆਪਣਾ ਨਾਂਅ ਮਾਨ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਪੁੰਨੂੰ ਮਜਾਰਾ ਦੱਸਿਆ। ਉਸ ਵੱਲੋਂ ਸੁੱਟੀ ਹੋਈ ਮੋਮੀ ਲਿਫਾਫੀ ਵਿਚੋਂ 7 ਗ੍ਰਾਮ ਹੈਰੋਇਨ ਬ੍ਰਾਮਦ ਹੋਣ ਤੇ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ---------------- 4 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੱਪਿਆ ਦੂਸਰੇ ਮਾਮਲੇ ਵਿਚ ਪੁਲਿਸ ਨੇ ਇਕ ਵਿਅਕਤੀ ਨੂੰ 4 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਰਾਹੋਂ ਏਐੱਸਆਈ ਮੋਹਨ ਲਾਲ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੌਰਾਨ ਥਾਣਾ ਰਾਹੋਂ ਤੋਂ ਉਪਲ ਫਾਰਮ ਹੁੰਦੇ ਹੋਏ, ਗਰੇਵਾਲ ਫਾਰਮ ਹੋ ਕੇ ਨਵਾਂਸ਼ਹਿਰ ਸੜਕ ਵੱਲ ਨੂੰ ਜਾ ਰਹੇ ਸੀ। ਤਾਂ ਜਦੋਂ ਪੁਲਿਸ ਪਾਰਟੀ ਰਜੈਂਸੀ ਪਾਰਕ ਰਾਹੋਂ ਵਾਲੇ ਮੋੜ ਪਾਸ ਪੁੱਜੀ ਤਾਂ ਗੱਡੀ ਦੀ ਲਾਈਟਾਂ ਵਿਚ ਸਾਹਮਣੇ ਤੋਂ ਇੱਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ, ਜਿਸ ਨੇ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਯਕਦਮ ਘਬਰਾ ਕੇ ਏਐੱਸਆਈ ਮੋਹਨ ਲਾਲ ਦੇ ਦੇਖਦੇ-ਦੇਖਦੇ ਆਪਣੀ ਪਹਿਨੀ ਹੋਈ ਪੈਂਟ ਦੀ ਖੱਬੀ ਜੇਬ ਵਿਚੋਂ ਆਪਣੇ ਖੱਬੇ ਹੱਥ ਨਾਲ ਇੱਕ ਵਜਨਦਾਰ ਪਾਰਦਰਸ਼ੀ ਮੋਮੀ ਲਿਫਾਫੀ ਕੱਢ ਕੇ ਸੜਕ ਕਿਨਾਰੇ ਘਾਹ-ਫੂਸ ਵਿਚ ਸੁੱਟ ਦਿੱਤੀ ਅਤੇ ਆਪ ਮੌਕਾ ਤੋਂ ਖਿਸਕਣ ਲੱਗਾ। ਜਿਸ ਨੂੰ ਕਾਬੂ ਕਰਕੇ ਉਸ ਦਾ ਨਾਮ, ਪਤਾ ਪੁੱਛਿਆ। ਉਸ ਨੇ ਆਪਣਾ ਨਾਮ ਸੋਢੀ ਪੁੱਤਰ ਬਿਸ਼ਨ ਦਾਸ ਵਾਸੀ ਮੁਹੱਲਾ ਸਰਾਫਾਂ ਰਾਹੋਂ ਦੱਸਿਆ। ਉਸ ਵੱਲੋਂ ਸੁੱਟੇ ਲਿਫਾਫੇ ਵਿਚੋਂ 4 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ----------------- 6 ਗ੍ਰਾਮ ਹੈਰੋਇਨ ਸਮੇਤ ਇਕ ਔਰਤ ਕਾਬੂ ਤੀਸਰੇ ਮਾਮਲੇ ਵਿਚ ਪੁਲਿਸ ਨੇ ਇਕ ਔਰਤ ਨੂੰ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਸਿਟੀ ਬੰਗਾ ਦੇ ਐਸਐਚਓ ਐੱਸਆਈ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੌਰਾਨ ਸ਼ਮਸ਼ਾਨ ਘਾਟ ਖਟਕੜ ਖੁਰਦ ਨੇੜੇ ਪੁੱਜੀ। ਤਾਂ ਗੱਡੀ ਦੀਆਂ ਲਾਈਟਾਂ ਵਿਚ ਸਾਹਮਣੇ ਤੋਂ ਇੱਕ ਔਰਤ ਪੈਦਲ ਆਉਂਦੀ ਦਿਖਾਈ ਦਿੱਤੀ।।ਜਿਸ ਨੇ ਪੁਲਿਸ ਨੂੰ ਦੇਖ ਕੇ ਆਪਣੇ ਹੱਥ ਵਿਚ ਫੜੀ ਇੱਕ ਵਜਨਦਾਰ ਪਾਰਦਰਸ਼ੀ ਮੋਮੀ ਲਿਫਾਫੀ ਆਪਣੇ ਖੱਬੇ ਪਾਸੇ ਸੜਕ ਕਿਨਾਰੇ ਘਾਹ-ਫੂਸ ਵਿਚ ਸੁੱਟ ਦਿੱਤੀ ਅਤੇ ਤੇਜ ਕਦਮੀ ਮੌਕੇ ਤੋਂ ਖਿਸਕਣ ਲੱਗੀ। ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ, ਜਿਸ ਨੇ ਆਪਣਾ ਨਾਮ ਗੀਤਾ ਪਤਨੀ ਕੁਲਦੀਪ ਕੁਮਾਰ ਵਾਸੀ ਮੁਕਤਪੁਰਾ ਮੁਹੱਲਾ ਬੰਗਾ ਦੱਸਿਆ। ਉਸ ਵੱਲੋਂ ਸੁੱਟੀ ਗਈ ਵਜਨਦਾਰ ਪਾਰਦਰਸ਼ੀ ਮੋਮੀ ਲਿਫਾਫੀ ਵਿਚੋਂ 6 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ---------------- 20 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ ਚੌਥੇ ਮਾਮਲੇ ਵਿਚ ਪੁਲਿਸ ਨੇ ਇਕ ਵਿਅਕਤੀ ਨੂੰ 20 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਬਹਿਰਾਮ ਵਿਖੇ ਦਰਜ਼ ਮਾਮਲੇ ਅਨੁਸਾਰ ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਚੌਂਕੀ ਮੇਹਲੀ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਮੇਹਲੀ ਤੋਂ ਮੰਢਾਲੀ ਵੱਲ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਫਾਟਕ ਪਾਸ ਪੁੱਜੀ ਤਾਂ ਪਿੰਡ ਮੰਢਾਲੀ ਤਰਫੋਂ ਇਕ ਵਿਅਕਤੀ ਆਉਂਦਾ ਦਿਖਾਈ ਦਿੱਤਾ। ਜਿਸਨੇ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਕੇ ਆਪਣੇ ਹੱਥ ਵਿਚੋਂ ਇਕ ਪਾਰਦਰਸ਼ੀ ਲਿਫਾਫੀ ਘਾਹ ਫੁਸ ਵੱਲ ਸੁੱਟ ਦਿੱਤੀ। ਜਿਸ ਨੂੰ ਕਾਬੂ ਕਰ ਕੇ ਨਾਮ ਪਤਾ ਪੁੱਛਿਆ। ਜਿਸਨੇ ਆਪਣਾ ਨਾਮ ਸੁਲੱਖਣ ਰਾਮ ਪੁੱਤਰ ਚੰਨਣ ਰਾਮ ਵਾਸੀ ਲੰਗੜੋਆ ਦੱਸਿਆ। ਜਿਸ ਵੱਲੋਂ ਸੁੱਟੀ ਪਾਰਦਰਸ਼ੀ ਮੋਮੀ ਲਿਫਾਫੀ ਨੂੰ ਚੁੱਕ ਕੇ ਚੈੱਕ ਕੀਤਾ ਤਾਂ 20 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਪੁਲਿਨ ਨੇ ਕਥਿਤ ਮੁਲਜ਼ਮ ਦੇ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ---------------------------- 20 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ ਪੰਜਵੇਂ ਮਾਮਲੇ ’ਚ ਪੁਲਿਸ ਨੇ ਇਕ ਵਿਅਕਤੀ ਨੂੰ 20 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਪੋਜੇਵਾਲ ਵਿਖੇ ਦਰਜ਼ ਮਾਮਲੇ ਅਨੁਸਾਰ ਏਐੱਸਆਈ ਸੰਦੀਪ ਕੁਮਾਰ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੇ ਸਬੰਧ ਵਿਚ ਪੋਜੇਵਾਲ ਤੋਂ ਕੁੱਲਪੁਰ ਹੁੰਦੇ ਹੋਏ ਸੜੋਆ ਸਾਈਡ ਨੂੰ ਜਾ ਰਹੇ ਸੀ। ਤਾਂ ਜਦੋਂ ਪੁਲਿਸ ਪਾਰਟੀ ਪੀਰਾਂ ਦੀ ਜਗ੍ਹਾ ਪਿੰਡ ਕੁੱਲਪੁਰ ਤੋਂ ਥੋੜਾ ਅੱਗੇ ਪੁੱਜੀ ਤਾਂ ਉਥੇ ਇਕ ਨੌਜਵਾਨ ਖੜਾ ਦਿਖਾਈ ਦਿੱਤਾ। ਜਿਸਨੇ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਖਿਸਕਣ ਦੀ ਕੋਸ਼ਿਸ਼ ਕੀਤੀ ਅਤੇ ਤਾਂ ਉਸ ਨੌਜਵਾਨ ਨੂੰ ਕਾਬੂ ਕਰ ਕੇ ਨਾਮ ਪਤਾ ਪੁੱਛਿਆ। ਜਿਸਨੇ ਆਪਣਾ ਨਾਮ ਸੁਖਵਿੰਦਰ ਸਿੰਘ ਉਰਫ ਜਿੰਦਰ ਪੁੱਤਰ ਸ਼ਿੰਦਰ ਪਾਲ ਵਾਸੀ ਲੰਗੜੋਆ ਦੱਸਿਆ। ਜਿਸ ਵੱਲੋਂ ਸੁੱਟੀ ਮੋਮੀ ਲਿਫਾਫੀ ਵਿਚੋਂ ਹੈਰੋਇਨ ਵਜਨੀ 20 ਗ੍ਰਾਮ ਬ੍ਰਾਮਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।