ਮੱਲਪੁਰ ਨੇੜੇ ਦੋ ਕਾਰਾਂ ਦੀ ਟੱਕਰ 'ਚ 1 ਵਿਅਕਤੀ ਦੀ ਮੌਤ
ਮੱਲਪੁਰ ਨੇੜੇ ਦੋ ਕਾਰਾਂ ਦੀ ਟੱਕਰ 'ਚ 1 ਵਿਅਕਤੀ ਦੀ ਮੌਤ
Publish Date: Wed, 28 Jan 2026 05:16 PM (IST)
Updated Date: Wed, 28 Jan 2026 05:19 PM (IST)
ਮਹਿਲਾ ਸਮੇਤ ਚਾਰ ਵਿਅਕਤੀ ਜ਼ਖਮੀ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਪਿੰਡ ਮੱਲਪੁਰ ਨੇੜੇ ਤਿੰਨ ਕਾਰਾਂ ਦੀ ਹੋਈ ਟੱਕਰ ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇਕ ਮਹਿਲਾ ਸਮੇਤ ਚਾਰ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਲੇਖ ਰਾਜ ਵਾਸੀ ਪਿੰਡ ਕੁਲਥਮ ਨੇ ਦੱਸਿਆ ਕਿ ਉਹ ਆਪਣੇ ਸਾਲੇ ਕਸ਼ਮੀਰ ਸਿੰਘ ਉਰਫ ਬਿੱਲੂ, ਜੋ ਕਿ ਦੋ ਦਿਨ ਪਹਿਲਾਂ ਫਰਾਂਸ ਤੋਂ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਆਏ ਸਨ, ਨਾਲ ਉਸ ਦੀ ਆਲਟੋ ਕਾਰ ’ਤੇ ਹੱਪੋਵਾਲ ਤੋਂ ਸਵਾਰ ਹੋ ਕੇ ਜਾ ਰਹੇ ਸਨ। ਇਸ ਮੌਕੇ ਕਸ਼ਮੀਰ ਸਿੰਘ ਦੀ ਪਤਨੀ ਸਰਬਜੀਤ ਕੌਰ ਅਤੇ ਲੇਖ ਰਾਜ ਦਾ ਪੁੱਤਰ ਵੀ ਨਾਲ ਸਨ। ਜਦੋਂ ਉਹ ਕਾਰ ਲੈ ਕੇ ਮੱਲਪੁਰ ਕੱਟ ਕੋਲ ਕਰੀਹੇ ਨੂੰ ਜਾਂਦੀ ਸੜਕ ਵੱਲ ਮੁੜ ਕੇ ਖੜ੍ਹੇ ਸਨ ਤਾਂ ਬੰਗਾ ਸਾਈਡ ਤੋਂ ਆਈ ਇਕ ਤੇਜ਼ ਰਫਤਾਰ ਕਾਰ ਉਨ੍ਹਾਂ ਦੀ ਆਲਟੋ ਵਿਚ ਵੱਜੀ ਅਤੇ ਉਹ ਕਾਰ ਆਲਟੋ ਕਾਰ ਨੂੰ ਦੂਜੇ ਸਾਈਡ ਧੂਹ ਕੇ ਲੈ ਗਈ। ਇਸ ਹਾਦਸੇ ਵਿਚ ਕਸ਼ਮੀਰ ਸਿੰਘ ਉਰਫ ਬਿੱਲੂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਉਸ ਦੀ ਪਤਨੀ ਸਰਬਜੀਤ ਕੌਰ, ਲੇਖ ਰਾਜ ਕੁਲਥਮ ਉਸ ਦੇ ਦੋਵੇਂ ਪੁੱਤਰ ਵੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਦਾਖਲ ਕਰਵਾਇਆ ਗਿਆ।