
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

5.37 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਨੇ 5.37 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਔੜ ਦੇ ਏਐੱਸਆਈ ਰਾਜਿੰਦਰ ਪਾਲ ਨੇ ਦੱਸਿਆ ਕਿ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੌਰਾਨ ਕਸਬਾ ਔੜ ਤੋਂ ਹੁੰਦੇ ਹੋਏ ਪਿੰਡ ਗੜੁਪੜ ਤੋਂ ਬਾਹਰੋ ਬਾਹਰ ਸੈਲੋਪਾਲ ਜਠੇਰੇ ਵੱਲੋ ਹੁੰਦੇ ਹੋਏ ਖੇਤਾਂ ਵਾਲੇ ਰਸਤੇ ਪਿੰਡ ਫਾਂਬੜਾ ਨੂੰ ਜਾ ਰਹੇ ਸੀ ਤਾਂ ਗੰਦੇ ਪਾਣੀ ਵਾਲੀ ਡਰੇਨ ਪੁਲੀ ਕੋਲ ਪੁੱਜੀ ਤਾਂ ਡ੍ਰੇਨ ਪੁਲੀ ’ਤੇ ਸੱਜੇ ਸਾਈਡ ਨਾਲ-ਨਾਲ ਜਾਂਦੇ ਕੱਚੇ ਰਾਸਤੇ ਪਰ ਝਾੜੀਆਂ ਪਾਸ ਇੱਕ ਨੌਜਵਾਨ ਖੜ੍ਹਾ ਦਿਖਾਈ ਦਿੱਤਾ। ਜਿਸ ਨੇ ਪੁਲਿਸ ਦੀ ਸਰਕਾਰੀ ਗੱਡੀ ਕੋਲ ਪੁੱਜਣ ’ਤੇ ਘਬਰਾ ਕੇ ਆਪਣੇ ਹੱਥ ਵਿਚ ਫੜੀ ਕੋਈ ਚੀਜ ਝਾੜੀਆਂ ਦੇ ਨਜ਼ਦੀਕ ਹੀ ਸੁੱਟ ਦਿੱਤੀ ਅਤੇ ਅੱਗੇ ਨੂੰ ਕੱਚੇ ਰਾਤੇ ਰਾਹੀਂ ਜਾਣ ਲੱਗਾ। ਜਿਸ ਨੂੰ ਕਾਬੂ ਕਰ ਕੇ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਸਾਜਨ ਪੁੱਤਰ ਰਾਮ ਲੁਭਾਇਆ ਵਾਸੀ ਮੀਰਪੁਰ ਲੱਖਾ ਦੱਸਿਆ। ਉਸ ਵੱਲੋਂ ਸੁੱਟੀ ਹੋਈ ਚੀਜ਼ ਬਾਰੇ ਪੁੱਛਿਆ ਤਾਂ ਸਾਜਨ ਨੇ ਦੱਸਿਆ ਕਿ ਜੋ ਚੀਜ਼ ਉਸ ਨੇ ਸੁੱਟੀ ਹੈ, ਇਹ ਲਿਫਾਫੀ ਹੈ, ਜਿਸ ਵਿਚ ਹੈਰੋਇਨ ਹੈ। ਲਿਫਾਫੀ ਨੂੰ ਚੁੱਕ ਕੇ ਤਲਾਸ਼ੀ ਕਰਨ ’ਤੇ ਪਾਰਦਰਸ਼ੀ ਲਿਫਾਫੀ ਵਿਚੋਂ 5.37 ਗਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।