30 ਨਸ਼ੇ ਦੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਕਾਬੂ 30 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ
Publish Date: Thu, 03 Sep 2026 06:52 PM (IST)
Updated Date: Thu, 03 Sep 2026 06:55 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਨੇ 30 ਨਸ਼ੇ ਦੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਰਾਹੋਂ ਵਿਖੇ ਦਰਜ਼ ਮਾਮਲੇ ਅਨੁਸਾਰ ਏਐੱਸਆਈ ਸੁਦਾਗਰ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਰਾਹੋਂ ਤੋਂ ਪਿੰਡ ਛੋਕਰਾਂ ਨੂੰ ਜਾਂਦੀ ਲਿੰਕ ਸੜਕ ਪਰ ਮੇਨ ਰੋਡ ਤੋਂ ਕਰੀਬ ਅੱਗੇ ਪੁੱਜੇ ਤਾਂ ਗੱਡੀ ਦੀ ਚਲਦੀਆਂ ਲਾਈਟਾਂ ਵਿਚ ਪਿੰਡ ਛੋਕਰਾਂ ਸਾਈਡ ਤੋਂ ਇੱਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਦੀ ਸਰਕਾਰੀ ਗੱਡੀ ਨੂੰ ਦੇਖ ਕੇ ਘਬਰਾ ਕੇ ਪਿਛੇ ਨੂੰ ਮੁੜ ਗਿਆ ਅਤੇ ਤੁਰੇ ਜਾਂਦੇ ਨੇ ਆਪਣੀ ਸੱਜੀ ਜੇਬ ਵਿਚੋਂ ਆਪਣੇ ਸੱਜੇ ਹੱਥ ਨਾਲ ਦੋ ਪੱਤੇ ਕੱਢ ਕੇ ਸੜਕ ਕਿਨਾਰੇ ਘਾਹ ਫੂਸ ਪਰ ਸੁੱਟ ਗਿਆ। ਜਿਸ ਨੂੰ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਉਸ ਦਾ ਨਾਮ, ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਪਤਾ ਅਮਨ ਪੁੱਤਰ ਸ਼ਾਮ ਲਾਲ ਵਾਸੀ ਮੁਹੱਲਾ ਤਾਜਪੁਰਾ ਰਾਹੋਂ ਦੱਸਿਆ। ਅਮਨ ਕੁਮਾਰ ਵੱਲੋਂ ਸੁੱਟੀਆਂ 30 ਨਸ਼ੇ ਦੀਆਂ ਗੋਲੀਆਂ ਬਰਾਮਦ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। - 20 ਨਸ਼ੇ ਦੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਕਾਬੂ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਨੇ 20 ਨਸ਼ੇ ਦੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਦਰਜ ਮਾਮਲੇ ਅਨੁਸਾਰ ਏਐੱਸਆਈ ਰਵੀ ਕੁਮਾਰ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਦੇ ਨਵਾਂਸ਼ਹਿਰ ਤੋਂ ਮਹਿੰਦੀਪੁਰ ਬਾਈਪਾਸ ਤੋਂ ਹੋ ਕੇ ਕੱਲਰਾਂ ਮੁਹੱਲਾ ਸਾਈਡ ਨੂੰ ਜਾ ਰਹੇ ਸੀ, ਜਦੋਂ ਪੁਲਿਸ ਪਾਰਟੀ ਦੀ ਗੱਡੀ ਕੱਲਰਾਂ ਮੁਹੱਲਾ ਪਾਸ ਪੁਲੀ ਕੋਲ ਪੁੱਜੀ ਤਾਂ ਪੁਲੀ ਪਰ ਸੜਕ ਕਿਨਾਰੇ ਇੱਕ ਨੌਜਵਾਨ ਖੜਾ ਦਿਖਾਈ ਦਿੱਤਾ। ਜਿਸ ਨੇ ਅਚਾਨਕ ਪੁਲਿਸ ਪਾਰਟੀ ਦੀ ਗੱਡੀ ਆਪਣੇ ਵੱਲ ਆਉਂਦੀ ਦੇਖ ਕੇ ਇਕਦਮ ਘਬਰਾ ਕੇ ਆਪਣੇ ਸੱਜੇ ਹੱਥ ਵਿੱਚ ਫੜੀ ਇੱਕ ਪਾਰਦਰਸ਼ੀ ਮੋਮੀ ਲਿਫਾਫੀ ਸੜਕ ਕਿਨਾਰੇ ਨੂੰ ਸੁੱਟ ਦਿੱਤੀ ਅਤੇ ਆਪ ਪਿੱਛੇ ਨੂੰ ਭੱਜਣ ਲੱਗਾ ਤਾਂ ਕਾਬੂ ਕਰ ਕੇ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਵਕੀਲ ਪਾਸਵਾਨ ਪੁੱਤਰ ਸ਼ਿਵਾਲਿਕ ਪਾਸਵਾਨ ਪੁੱਤਰ ਵਾਸੀ ਡਾਕਖਾਨਾ ਗੌਸਪੁਰ ਪਿੰਡ ਬਰਿਆਰਪੁਰ ਬਜ਼ੁਰਗ ਜ਼ਿਲ੍ਹਾ ਵੈਸ਼ਾਲੀ ਬਿਹਾਰ ਹਾਲ ਵਾਸੀ ਗੁਰੂ ਨਾਨਕ ਨਗਰ ਗਲੀ ਨੰਬਰ 3 ਨਵਾਂਸ਼ਹਿਰ ਦੱਸਿਆ। ਏਐੱਸਆਈ ਰਵੀ ਕੁਮਾਰ ਨੇ ਉਸ ਵੱਲੋਂ ਹੇਠਾਂ ਸੁੱਟੀ ਗਈ ਲਿਫਾਫੀ ਪਾਸ ਲਿਜਾ ਕੇ ਚੁੱਕ ਕੇ ਦੇਖਿਆ, ਜਿਸ ਵਿਚੋਂ 2 ਪੱਤੇ ਨਸ਼ੇ ਦੀਆਂ ਗੋਲੀਆਂ ਮਾਰਕਾ ਕੁੱਲ 20 ਗੋਲੀਆਂ ਬਰਾਮਦ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।