- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
2 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਨੇ ਇਕ ਵਿਅਕਤੀ ਨੂੰ 2 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਸਿਟੀ ਨਵਾਂਸਹਿਰ ਵਿਖੇ ਦਰਜ਼ ਮਾਮਲੇ ਅਨੁਸਾਰ ਏਐੱਸਆਈ ਨਰਿੰਦਰ ਕੁਮਾਰ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਦੇ ਬੰਗਾ ਰੋਡ ਹੁੰਦੇ ਹੋਏ ਫੋਕਲ ਪੁਆਇੰਟ ਨਵਾਂਸ਼ਹਿਰ ਵੱਲ ਜਾ ਰਹੇ ਸੀ। ਤਾਂ ਮੇਨ ਰੋਡ ਤੋਂ ਫੋਕਲ ਪੁਆਇੰਟ ਵਾਲੀ ਸਾਈਡ ਸੜਕ ਦੇ ਖੱਬੇ ਪਾਸੇ ਸੜਕ ਪਰ ਲੱਗੀਆਂ ਸਟਰੀਟ ਲਾਈਟਾਂ ਅਤੇ ਗੱਡੀ ਦੀਆਂ ਲਾਈਟਾਂ ਵਿਚ ਇੱਕ ਵਿਅਕਤੀ ਲਾਲ ਰੰਗ ਦੀ ਸ਼ਰਟ ਤੇ ਕੈਪਰੀ ਵਿਚ ਸਾਹਮਣੇ ਤੋਂ ਆਉਂਦਾ ਦਿਖਾਈ ਦਿੱਤਾ। ਜਿਸ ਨੇ ਪੁਲਿਸ ਪਾਰਟੀ ਦੀ ਸਰਕਾਰੀ ਗੱਡੀ ਦੇਖ ਕੇ ਘਬਰਾ ਕੇ ਆਪਣੀ ਕੈਪਰੀ ਦੀ ਸੱਜੀ ਜੇਬ ਵਿੱਚੋ ਇੱਕ ਪਾਰਦਰਸ਼ੀ ਮੋਮੀ ਲਿਫਾਫੀ ਕੱਢ ਕੇ ਨੇੜੇ ਘਾਹ ਫੂਸ ਵਿਚ ਸੁੱਟ ਦਿੱਤੀ ਅਤੇ ਪਿਛਲੀ ਸਾਈਡ ਨੂੰ ਭੱਜਣ ਲੱਗੇ ਨੂੰ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਰਾਹੁਲ ਕੁਮਾਰ ਪੁੱਤਰ ਸੁਰਜੀਤ ਕੁਮਾਰ ਵਾਸੀ ਮੁਹੱਲਾ ਫਤਿਹ ਨਗਰ ਨਵਾਂਸ਼ਹਿਰ ਦੱਸਿਆ। ਉਸ ਵੱਲੋਂ ਸੱਟੀ ਲਿਫਾਫੀ ਵਿਚੋਂ 2 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਪੁਲਿਸ ਨੇ ਐਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।