10 ਗ੍ਰਾਮ ਹੈਰਇਨ ਸਮੇਤ ਇੱਕ ਵਿਅਕਤੀ ਕਾਬੂ 10 ਗ੍ਰਾਮ ਹੈਰਇਨ ਸਮੇਤ ਇਕ ਵਿਅਕਤੀ ਕਾਬੂ
Publish Date: Fri, 21 Aug 2026 07:08 PM (IST)
Updated Date: Fri, 21 Aug 2026 07:09 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਨੇ 10 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਮੁਕੰਦਪੁਰ ਵਿਖੇ ਦਰਜ਼ ਮਾਮਲੇ ਅਨੁਸਾਰ ਏਐੱਸਆਈ ਭੂਸ਼ਣ ਲਾਲ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਕਸਬਾ ਮੁਕੰਦਪੁਰ ਤੋਂ ਹੋ ਕਿ ਪਿੰਡ ਬੱਲੋਵਾਲ ਤੋਂ ਹੁੰਦੇ ਹੋਏ ਪਿੰਡ ਰਹਿਪਾ ਵੱਲ ਨੂੰ ਗਸ਼ਤ ਕਰਦੇ ਜਾ ਰਹੇ ਸੀ। ਤਾਂ ਪੁਲਿਸ ਪਾਰਟੀ ਪਿੰਡ ਬੱਲੋਵਾਲ ਫਗਵਾੜਾ ਰੋਡ ਤੋਂ ਪਿੰਡ ਰਹਿਪਾ ਨੂੰ ਜਾਂਦੀ ਲਿੰਕ ਸੜਕ ਮੁੜੀ ਤਾਂ ਗੱਡੀ ਦੀਆਂ ਲਾਈਟਾਂ ਦੀ ਰੋਸ਼ਨੀ ਵਿਚ ਦੇਖਿਆ ਕਿ ਇੱਕ ਇੱਟਾ ਵਾਲੀ ਸੜਕ ਤੇ ਜੋ ਪਿੰਡ ਰਹਿਪਾ ਦੇ ਸ਼ਮਸ਼ਾਨ ਘਾਟ ਨੂੰ ਜਾਂਦੀ ਹੈ ਤੋਂ ਇੱਕ ਨੌਜਵਾਨ ਸੜਕ ਪਰ ਨੂੰ ਚੜ੍ਹਨ ਲੱਗਾ। ਜਿਸ ਨੇ ਯਕਦਮ ਲਾਗੇ ਆਈ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕਿ ਘਬਰਾ ਕਿ ਆਪਣੇ ਪਹਿਨੇ ਹੋਏ ਪਜਾਮਾ ਦੀ ਸੱਜੀ ਜੇਬ ਵਿੱਚੋਂ ਸੱਜੇ ਹੱਥ ਨਾਲ ਕੱਢ ਕੇ ਇੱਕ ਵਜਨਦਾਰ ਪਾਰਦਰਸ਼ੀ ਮੋਮੀ ਲਿਫਾਫੀ ਹੇਠਾਂ ਕੱਚੀ ਜਗ੍ਹਾ ਵੱਲ ਸੁੱਟ ਦਿੱਤਾ। ਤਾਂ ਆਪ ਉੱਥੋ ਪਿਛਾਹ ਨੂੰ ਮੁੜ ਪਿਆ ਜਿਸ ਨੂੰ ਕਾਬ ੂ ਕੀਤਾ ਅਤੇ ਨਾਮ ਪਤਾ ਪੁਛਿਆ। ਜਿਸ ਨੇ ਆਪਣਾ ਨਾਮ ਸੁਖਵੀਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਮਸਾਣੀ ਥਾਣਾ ਗੁਰਾਇਆ ਜ਼ਿਲ੍ਹਾ ਜਲੰਧਰ ਦੱਸਿਆ। ਜਿਸ ਪਾਸੋਂ 10 ਗ੍ਰਾਮ ਹੈਰੋਇਨ ਬ੍ਰਾਮਦ ਹੋਣ ਤੇ ਮੁੱਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 2 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਨੇ ਦੋ ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਸਿਟੀ ਬਲਾਚੌਰ ਵਿਖੇ ਦਰਜ਼ ਮਾਮਲੇ ਅਨੁਸਾਰ ਏਐੱਸਆਈ ਭੂਸ਼ਣ ਲਾਲ ਨੇ ਦੱਸਿਆ ਕਿ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੌਰਾਨ ਸ਼ੱਕੀ ਵਿਅਕਤੀਆਂ ਤੇ ਵਹੀਕਲਾਂ ਦੇ ਸਬੰਧ ਵਿਚ ਮੇਨ ਚੌਂਕ ਬਲਾਚੌਰ ਤੋਂ ਹੁੰਦੇ ਹੋਏ ਕੰਗਣਾ ਪੁਲ ਸਾਈਡ ਨੂੰ ਜਾ ਰਹੇ ਸੀ। ਤਾਂ ਜਦੋਂ ਪੁਲਿਸ ਪਾਰਟੀ ਸ਼ਨੀ ਦੇਵ ਮੰਦਰ ਬਲਾਚੌਰ ਵਾਲੇ ਰਸਤੇ ਪਾਸ ਪੁੱਜੀ ਸੀ ਤਾਂ ਇੱਕ ਨੌਜਵਾਨ ਸ਼ਨੀ ਦੇਵ ਮੰਦਰ ਵਾਲੀ ਸਾਈਡ ਤੋਂ ਆਉਂਦਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਦੀ ਸਰਕਾਰੀ ਗੱਡੀ ਦੇਖ ਕੇ ਘਬਰਾ ਕੇ ਯੱਕਦਮ ਸੱਜੇ ਹੱਥ ਮੁੜ ਗਿਆ ਅਤੇ ਆਪਣੀ ਪਹਿਨੀ ਹੋਈ ਕੈਪਰੀ ਦੀ ਜੇਬ ਵਿੱਚੋ ਇੱਕ ਪਾਰਦਰਸ਼ੀ ਲਿਫਾਫੀ ਕੱਢ ਕੇ ਸੜਕ ਕਿਨਾਰੇ ਘਾਹ ਫੂਸ ਵਿਚ ਸੁੱਟ ਦਿੱਤੀ। ਜਿਸ ਤੇ ਸ਼ੱਕ ਹੋਣ ਪਰ ਏਐੱਸਆਈ ਭੂਸ਼ਣ ਲਾਲ ਨੇ ਸ਼ਕੀ ਨੌਜਵਾਨ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਅਤੇ ਉਸ ਵੱਲੋਂ ਸ ੁੱਟੀ ਪਾਰਦਰਸੀ ਲਿਫਾਫੀ ਬਾਰੇ ਪੁਛਿਆ। ਜਿਸ ਨੇ ਆਪਣਾ ਹਰਮਿੰਦਰ ਸਿੰਘ ਉਰਫ ਮਿੰਟੂ ਪੁੱਤਰ ਬਲਵੀਰ ਸਿੰਘ ਵਾਸੀ ਵਾਰਡ ਨੰਬਰ 12, ਬਲਾਚੌਰ ਦੱਸਿਆ ਅਤੇ ਸੁੱਟੀ ਹੋਈ ਲਿਫਾਫੀ ਵਿਚੋਂ 2 ਗ੍ਰਾਮ ਹੈਰੋਇਨ ਬ੍ਰਾਮਦ ਹੋਇਆ। ਪੁਲਿਸ ਨੇ ਕਥਿਤ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕੀਤਾ ਹੈ।