
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਗੈਸ ਸਿਲੰਡਰ ਚੋਰੀ ਕਰਨ ਆਏ ਦੋ ਨੌਜਵਾਨਾਂ 'ਚੋਂ ਇਕ ਕਾਬੂ, ਦੂਜਾ ਫਰਾਰ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪਿੰਡ ਗੁਜਰਪੁਰ ਵਿਖੇ ਇਕ ਬਾੜੇ ਵਿਚੋਂ ਗੈਸ ਸਿਲੰਡਰ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਦੋ ਨੌਜਵਾਨਾਂ ਵਿਚੋਂ ਇਕ ਮੋਟਰਸਾਈਕਲ ਚਾਲਕ ਨੌਜਵਾਨ ਨੂੰ ਪਿੰਡ ਵਾਸੀਆਂ ਨੇ ਰੰਗੇ ਹੱਥੀਂ ਕਾਬੂ ਕਰ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਦੇ ਨਾਲ ਦਾ ਨੌਜਵਾਨ, ਜਿਸ ਨੇ ਇਕ ਘਰ ਵਿਚੋਂ ਗੈਸ ਸਿਲੰਡਰ ਚੋਰੀ ਚੁੱਕਿਆ ਸੀ, ਉਹ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੇ ਦਿਨੀਂ ਵਿਦੇਸ਼ ਰਹਿੰਦੇ ਜਰਨੈਲ ਸਿੰਘ ਦੇ ਘਰੋਂ ਕਰੀਬ 2 ਤੋਂ ਢਾਈ ਲੱਖ ਦਾ ਸਾਮਾਨ ਚੋਰੀ ਹੋ ਗਿਆ ਹੈ। ਜਿਸ ਬਾਰੇ ਹਾਲੇ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਚੋਰ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨ ਦੀ ਪਹਿਚਾਣ ਸੌਰਵ ਪਿੰਡ ਮਾਹਿਲ ਗਹਿਲਾਂ ਦੇ ਰੂਪ ਵਿਚ ਹੋਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਕਾਬੂ ਕੀਤਾ ਗਿਆ ਨੌਜਵਾਨ ਕਥਿਤ ਤੌਰ ’ਤੇ ਨਸ਼ੇ ਦੀਆਂ ਗੋਲੀਆਂ ਦਾ ਇਸਤੇਮਾਲ ਵੀ ਕਰਦਾ ਹੈ। ਉਨ੍ਹਾਂ ਪੁਲਿਸ ਤੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਇਸ ਜਾਂ ਇਸ ਦੇ ਸਾਥੀਆਂ ਵੱਲੋਂ ਕੀਤੇ ਸਾਮਾਨ ਦੀ ਚੋਰੀ ਸਬੰਧੀ ਜ਼ਰੂਰੀ ਪੁੱਛ ਗਿੱਛ ਕਰਨ ਦੀ ਵੀ ਪੁਰਜ਼ੋਰ ਮੰਗ ਕੀਤੀ। ਪਿੰਡ ਵਾਸੀਆਂ ਨੇ ਦੱਸਿਆ ਕਿ ਜਿਸ ਮੋਟਰਸਾਈਕਲ ਤੇ ਸੌਰਵ ਸਵਾਰ ਸੀ ਉਸ ਦਾ ਅਗਲੀ ਅਤੇ ਪਿਛਲੇ ਨੰਬਰ ਪਲੇਟ ਵਿਚ ਵੀ ਫਰਕ ਜਾਪ ਰਿਹਾ ਹੈ। ਜਿਸ ਕਾਰਨ ਇਸ ਮੋਟਰਸਾਈਕਲ ਦੇ ਮਾਲਕ ਸਬੰਧੀ ਵੀ ਬਣਦੀ ਜਾਂਚ ਅਤੇ ਪੜਤਾਲ ਕੀਤੀ ਜਾਵੇ। ਸੌਰਵ ਇਹ ਆਖ ਰਿਹਾ ਸੀ ਕਿ ਤੁਸੀਂ ਸੀਸੀਟੀਵੀ ਕੈਮਰਾ ਖੁੱਲ੍ਹਵਾ ਕੇ ਦੇਖ ਲਵੋ ਉਹ ਬਾੜੇ ਦੇ ਅੰਦਰ ਨਹੀਂ ਗਿਆ। ਪਰ ਪਿੰਡ ਗੁੱਜਰਪੁਰ ਕੀ ਕਰਨ ਆਇਆ ਬਾਰੇ ਉਹ ਚੁੱਪੀ ਧਾਰ ਗਿਆ ਹੈ।