30 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ
30 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ
Publish Date: Fri, 27 Mar 2026 03:15 PM (IST)
Updated Date: Fri, 27 Mar 2026 03:20 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਨੇ ਇਕ ਵਿਅਕਤੀ ਨੂੰ 30 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੇ ਐੱਸਐੱਚਓ ਅਵਤਾਰ ਸਿੰਘ ਨੇ ਦੱਸਿਆ ਕਿ ਏਐੱਸਆਈ ਅਜੇਪਾਲ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਡਾ. ਅੰਬੇਡਕਰ ਚੌਕ ਤੋਂ ਹੁੰਦੇ ਹੋਏ ਮਹਿੰਦੀਪੁਰ ਪੁਲ ਹੇਠਾ ਪੁੱਜੇ। ਤਾਂ ਬਲਾਚੌਰ ਸਾਈਡ ਨੂੰ ਮੁੜਦੇ ਸਾਰ ਸੱਜੇ ਪਾਸੇ ਸੜਕ ਪਰ ਲੱਗੀਆਂ ਸਟਰੀਟ ਲਾਈਟਾਂ ਅਤੇ ਗੱਡੀ ਦੀਆਂ ਲਾਈਟਾਂ ਵਿਚ ਇੱਕ ਨੌਜਵਾਨ ਸਿਰ ਪਰ ਨੀਲੇ ਰੰਗ ਦਾ ਪਰਨਾ ਬੰਨ੍ਹੀ ਬੈਠਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਦੀ ਗੱਡੀ ਉਸ ਪਾਸ ਪੁੱਜੀ ਦੇਖ ਕੇ ਅਚਾਨਕ ਘਬਰਾ ਕੇ ਖੜਾ ਹੋ ਗਿਆ ਤੇ ਉਸ ਨੇ ਹੱਥ ਵਿਚ ਫੜੀ ਕੋਈ ਵਸਤੂ ਸੜਕ ਦੇ ਕੋਲ ਬਣੇ ਪੁਲ ਦੇ ਨਾਲ ਘਾਹ ਵਿਚ ਸੁੱਟ ਦਿੱਤੀ। ਪੁਲਿਸ ਨੇ ਨੌਜਵਾਨ ਨੂੰ ਕਾਬੂ ਕਰਕੇ ਨਾਂਅ ਪਤਾ ਪੁਛਿਆ। ਤਾਂ ਉਸ ਨੇ ਆਪਣਾ ਨਾਮ ਗੁਰਸ਼ਰਨ ਬੇਦੀ ਪੁੱਤਰ ਸੁਖਵਿੰਦਰ ਬੇਦੀ ਵਾਸੀ ਗਲੀ ਨੰਬਰ 1 ਹਰਗੋਬਿੰਦ ਨਗਰ ਨਵਾਂਸ਼ਹਿਰ ਦੱਸਿਆ। ਉਸ ਵੱਲੋਂ ਸੁੱਟੀ ਪਾਰਦਰਸ਼ੀ ਮੋਮੀ ਲਿਫਾਫੀ ਵਿਚੋਂ 30 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਕਥਿਤ ਮੁਲਜ਼ਮ ਖਿਲਾਫ਼ ਐਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।