- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਨੇਹੀ ਮੰਦਰ 'ਚ ਪੰਜਵੇਂ ਦਿਨ ਹੀਰਾ ਸੌਮੀ ਚੰਡੀਗੜ੍ਹ ਨੇ ਭਜਨਾਂ ਨਾਲ ਬੰਨ੍ਹਿਆ ਸਮਾਂ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਸਥਾਨਕ ਕਮੇਟੀ ਬਾਜ਼ਾਰ ਸਥਿਤ ਸਿੱਧਪੀਠ ਮੰਦਰ ਦੇਵੀ ਦੇਵਾਲਿਆ ਸਨੇਹੀ ਮੰਦਰ ਵਿਖੇ ਨਰਾਤਿਆਂ ’ਤੇ ‘ਨੌਂ ਨਵਰਾਤਰੇ, ਨੌਂ ਜਾਗਰਣ’ ਪ੍ਰੋਗਰਾਮ ਦੇ ਪੰਜਵੇਂ ਦਿਨ ਗਾਇਕ ਹੀਰਾ ਸੌਮੀ ਚੰਡੀਗੜ੍ਹ ਵਾਲੇ ਨੇ ਮਾਂ ਭਗਵਤੀ ਦੀ ਮਹਿਮਾ ਦਾ ਗੁਣਗਾਨ ਕਰ ਕੇ ਸ਼ਰਧਾਲੂਆਂ ਨੂੰ ਭਗਤੀ ਰਸ ਵਿਚ ਸਰਾਬੋਰ ਕਰ ਦਿੱਤਾ। ਭਜਨਾਂ ਦੀਆਂ ਮਿੱਠੀਆਂ ਧੁਨਾਂ ’ਤੇ ਸ਼ਰਧਾਲੂ ਝੂਮਦੇ ਨਜ਼ਰ ਆਏ। ਸਭ ਤੋਂ ਪਹਿਲਾਂ ਪੰਡਤ ਦਿਨੇਸ਼ ਮਿਸ਼ਰਾ ਅਤੇ ਪੰਡਤ ਹਰਸ਼ਵਰਧਨ ਵੱਲੋਂ ਯਜਮਾਨ ਉਮੇਸ਼ ਸਰੀਨ ਪਰਿਵਾਰ ਤੋਂ ਵਿਧੀਵਤ ਪੂਜਾ ਕਰਵਾਈ। ਇਸ ਤੋਂ ਬਾਅਦ ਹੀਰਾ ਸੌਮੀ ਚੰਡੀਗੜ੍ਹ ਨੇ ‘ਸਤਿਗੁਰੂ ਮੇਰੇ ਤੇਰੇ ਬਿਨਾਂ ਹੋਰ ਕੋਈ ਨਾ’, ‘ਹਾਰ ਗਈਂ ਮੈਂ ਹਾਰਾਂ ਵਾਲਿਆ’, ‘ਗਣਪਤੀ ਗਣੇਸ਼ ਮਨਾਓ ਮੇਰੇ ਦੇਵਾ’, ‘ਕਦੇ ਘਰ ਆ ਵੇ ਲੰਗਰ ਵੀਰਾ’, ‘ਤੇਰੇ ਚਰਨਾਂ ਦਾ ਮਿਲਦਾ ਰਹੇ ਪਿਆਰ ਨੀ ਮਾਏਂ’, ‘ਤੇਰਾ ਲਾਲ ਚੋਲਾ ਹੈ ਕਮਾਲ ਦਾਤੀਏ’, ‘ਚਲੋ ਬੁਲਾਵਾ ਆਇਆ ਹੈ, ਮਾਤਾ ਨੇ ਬੁਲਾਇਆ ਹੈ’, ‘ਮਾਏ ਮੇਰੀਏ ਨਿਮਾਣਿਆਂ ਦੀ ਲਾਜ ਰੱਖ ਲਈ’, ‘ਮੈਨੂੰ ਦਿਓ ਵਧਾਈਆਂ ਜੀ, ਅੱਜ ਮੈਂ ਮਾਂ ਦਾ ਦਰਸ਼ਨ ਕਰਿਆ’, ‘ਜ਼ਿੰਦਗੀ ਕੱਟ ਜਾਏ, ਤੇਰੇ ਦਰ ਦੀ ਨੌਕਰੀ ਕਰਦੇ’, ‘ਵਧਾਈਆਂ ਭਗਤੋ ਤੁਹਾਨੂੰ, ਵਧਾਈਆਂ ਜੀ’, ‘ਗਿੱਧਾ ਪੈਂਦਾ ਸਈਓ ਨਹੀਂ ਨੱਚੀਏ ਮਾਂ ਦੇ ਦਰਬਾਰ’, ‘ਨੱਚਣਾ ਮੈਂ ਕਮਲੀ ਹੋ ਕੇ, ਉੱਤੇ ਲੈ ਕੇ ਲਾਲ ਚੁੰਨੀਆਂ’, ‘ਲਾਲ ਪਾਉਣਾ-ਇੱਕ ਹਰਾ ਪਾਉਣਾ, ਭੋਲੀ ਮਈਆ ਜੀ ਦਾ ਮੁੱਖੜਾ ਬੜਾ ਸੋਹਣਾ’, ‘ਸਨੇਹੀ ਮੰਦਰ ਵਿਚ ਅੱਜ ਲੱਗੀਆਂ ਨੇ ਰੌਣਕਾਂ’, ‘ਕੋਰੇ ਕੋਰੇ ਕੁੱਜੇ ਵਿਚ ਦਹੀਂ ਮੈਂ ਜਮਾਉਂਦੀ ਹਾਂ’, ‘ਜੀ ਕਰਦਾ ਮੈਂ ਚੁੰਨੀ ਲੈ ਕੇ ਅੱਜ ਤਾਰਾ ਬਣ ਜਾਵਾਂ’, ‘ਮਈਆ ਤੇਰੀ ਚੁੰਨੀ ਨੂੰ ਸਿਤਾਰੇ ਲੱਗੇ ਹੋਏ ਨੇ’, ‘ਰੰਗ ਵਰਸੇ ਦਰਬਾਰ ਮਈਆ ਜੀ ਤੇਰੇ ਰੰਗ ਵਰਸੇ’, ‘ਇੱਕ ਵਾਰੀ ਆਜਾ ਵੇ ਜੋਗੀ, ਕਿਉਂ ਮਾਂ ਨੂੰ ਕਰ ਗਿਆ ਰੋਗੀ’, ‘ਸਾਂਵਰੀਆ ਆਜਾ’, ‘ਨੀ ਮੈਂ ਦੁੱਧ ਕਾਹਦੇ ਨਾਲ ਰਿੜਕਾਂ’, ‘ਗੋਵਿੰਦ ਬੋਲੋ ਹਰੀ ਗੋਪਾਲ ਬੋਲੋ’, ‘ਸ਼ਾਮ ਤੂੰ ਨਾ ਆਓ ਵੇ ਸ਼ਾਮਾਂ ਪੈ ਗਈਆਂ’ ਆਦਿ ਭਜਨ ਸੁਣਾਏ, ਜਿਨ੍ਹਾਂ ’ਤੇ ਸ਼ਰਧਾਲੂ ਭਾਵਵਿਭੋਰ ਹੋ ਕੇ ਝੂਮਣ ਲੱਗੇ। ਅਖੀਰ ਵਿਚ ਅਸ਼ੋਕ ਪਿੰਕੀ ਨੇ ‘ਇੱਕ ਰਸਤਾ ਬੰਦ ਹੁੰਦਾ ਚਾਰ ਕਦੋਂ ਖੋਲ੍ਹਦਾ ਏ’, ‘ਜਦੋਂ ਮਨ ਡੋਲੇ ਤੇਰਾ ਜੋਗੀ ਨੂੰ ਯਾਦ ਕਰਿਆ ਕਰ’ ਆਦਿ ਭਜਨ ਸੁਣਾਏ। ਪ੍ਰੋਗਰਾਮ ਦੇ ਸਮਾਪਤੀ ’ਤੇ ਮਾਂ ਦੀ ਆਰਤੀ ਕੀਤੀ ਅਤੇ ਸ਼ਰਧਾਲੂਆਂ ਵਿਚ ਫਲਾਹਾਰੀ ਲੰਗਰ ਵਰਤਾਇਆ। ਇਸ ਦੌਰਾਨ ਆਪ ਦੇ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ ਨੇ ਆਪਣੇ ਸਾਥੀਆਂ ਕੌਂਸਲਰ ਬਲਵਿੰਦਰ ਕੁਮਾਰ, ਕੌਂਸਲਰ ਸ਼ਿਵ ਰਾਮ, ਜਸਵਿੰਦਰ ਜੱਸਾ, ਅਭੀ ਮਹੇ, ਹੈਪੀ ਭਾਟੀਆ ਸਮੇਤ ਮੱਥਾ ਟੇਕ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮੰਦਰ ਕਮੇਟੀ ਵੱਲੋਂ ਜਸਪ੍ਰੀਤ ਸਿੰਘ ਰੌਬੀ ਕੰਗ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪ੍ਰਦੀਪ ਖੰਨਾ, ਵਿਨੋਦ ਚੋਪੜਾ, ਮੁਕੇਸ਼ ਕੁਮਾਰ, ਮਨਦੀਪਕ ਪਾਠਕ, ਗੌਰਵ ਪੁਰੀ, ਹੇਮੰਤ ਚੋਪੜਾ, ਨਰਿੰਦਰ ਕੁਮਾਰ, ਚਰਨਜੀਤ ਕਾਲਾ, ਰਾਜਨ ਸੋਨੀ, ਰਾਜੇਸ਼ ਭਾਰਦਵਾਜ, ਮੁਕੇਸ਼ ਧੰਮ, ਸਤੀਸ਼ ਕੁਮਾਰ, ਪ੍ਰਿੰਸ ਸੋਨੀ, ਕਰਨ ਮਾਂਗਟ, ਸ਼ਵੇਤ ਸ਼ਰਮਾ, ਚੇਤਨ ਸ਼ਰਮਾ, ਆਸ਼ੂ, ਦੀਪਕ ਕੁਮਾਰ, ਸੌਰਭ ਧੰਮ, ਕਾਰਤਿਕ ਧੰਮ, ਸੰਜੀਵ ਖੰਨਾ, ਸੁਰੇਸ਼ ਗੌਤਮ, ਵਿਕਲ ਚੋਪੜਾ, ਲੋਮਿਸ਼ ਜਗੋਤਾ, ਸਰੋਜ ਖੰਨਾ, ਮੀਨਾ ਚੋਪੜਾ, ਸੁਮਨ, ਨੀਸ਼ਾ, ਤਨੁ, ਅਨੁਰਾਧਾ ਮਾਂਗਟ, ਰੁਚੀ ਮਾਂਗਟ, ਅੰਜਲੀ, ਪਿੰਕੀ ਧੰਮ, ਰਜਨੀ ਸ਼ਰਮਾ, ਸ਼ਾਂਤਾ ਗੌਤਮ ਸਮੇਤ ਹੋਰ ਸ਼ਰਧਾਲੂ ਹਾਜ਼ਰ ਸਨ।