- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਰਤੀ ਕਿਸਾਨ ਯੂਨੀਅਨ ਦੇ ਅਹੁਦੇਦਾਰਾਂ ਨੇ ਕੀਤੀ ਅਹਿਮ ਮੀਟਿੰਗ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਪਿੰਡ ਉਟਾਲ ਵਿਖੇ ਹੋਈ। ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ ਅਤੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ, ਨਦੀਨ ਨਾਸ਼ਕ ਤੇ ਕੀਟਨਾਸ਼ਕ ਦਵਾਈਆਂ ਅਤੇ ਮਹਿੰਗਾਈਆਂ ਖਾਦਾਂ ਦੀ ਵਰਤੋ ਨਾਲ ਝੋਨੇ ਦੀ ਫਸਲ ਨੂੰ ਪੱਕਣ ਤੱਕ ਭਾਰੀ ਖਰਚ ਕਰਨਾ ਪਿਆ ਹੈ, ਪਰ ਮੰਡੀਆਂ ਵਿਚ ਫ਼ਸਲ ਦੀ ਖਰੀਦ ਕਰਨ ਲਈ ਖਰੀਦ ਏਜੰਸੀਆਂ ਕਿਸਾਨਾਂ ਨੂੰ ਖੱਜਲ-ਖੁਆਰ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੰਡੀ ਵਿਚ ਕਿਸਾਨਾਂ ਦੀ ਫਸਲ ਦੀ ਬੇਕਦਰੀ ਸਹਿਣ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਸ਼ੂਗਰ ਮਿੱਲ੍ਹ ਮੈਨੇਜਮੈਂਟ ਨਵਾਂਸ਼ਹਿਰ ਮਿੱਲ੍ਹ ਨੂੰ ਸਮੇਂ ਸਿਰ ਚਾਲੂ ਕਰਨ ਦਾ ਪ੍ਰਬੰਧ ਕਰੇ, ਤਾਂ ਜੋ ਖੰਡ ਦੇ ਸੰਕਟ ਨਾਲ ਨਜਿੱਠਣ ਅਤੇ ਕਿਸਾਨਾਂ ਦਾ ਗੰਨਾ ਸਮੇਂ ਸਿਰ ਪੀੜਿਆ ਜਾ ਸਕੇ। ਪਿੰਡਾਂ ਦੀਆਂ ਸਹਿਕਾਰੀ ਸੁਸਾਇਟੀਆਂ ਅਤੇ ਸਹਿਕਾਰੀ ਮਹਿਕਮੇ ਵੱਲੋਂ ਕਿਸਾਨਾਂ ਤੋਂ ਹੋਰ ਹਿੱਸਿਆਂ ਨੂੰ ਵਧਾਉਣ, ਕਿਸਾਨਾਂ ਤੇ ਆਰਥਿਕ ਬੋਝ ਵਾਲਾ ਫੈਸਲਾ ਵਾਪਸ ਲਿਆ ਜਾਵੇ, ਰਾਹੋਂ ਮਾਛੀਵਾੜਾ ਪੁਲ ਗੰਨੇ ਦੀ ਢੋਆ-ਢੁਆਈ ਤੋਂ ਪਹਿਲਾਂ ਚਾਲੂ ਕੀਤਾ ਜਾਵੇ। ਇਸ ਮੌਕੇ ਸੁਰਿੰਦਰ ਸਿੰਘ ਮਹਿਰਮਪੁਰ ਪ੍ਰਧਾਨ ਔੜ, ਗੁਰਦੇਵ ਸਿੰਘ ਚੌਹੜ ਪ੍ਰਧਾਨ ਬੰਗਾ, ਕੁਲਬੀਰ ਸਿੰਘ ਪ੍ਰਧਾਨ ਨਵਾਂਸ਼ਹਿਰ, ਮੇਜਰ ਸਿੰਘ, ਕਰਨੈਲ ਸਿੰਘ ਉੜਾਪੜ, ਕਿਰਤੀ ਕਿਸਾਨ ਯੂਨੀਅਨ ਔਰਤ ਵਿੰਗ ਦੇ ਪ੍ਰਧਾਨ ਸੁਰਜੀਤ ਕੌਰ ਉਟਾਲ , ਜੀਵਨ ਦਾਸ ਬੇਗੋਵਾਲ, ਹਰਜੀਤ ਸਿੰਘ, ਬਿੱਕਰ ਸਿੰਘ ਸ਼ੇਖੂਪੁਰ, ਬਲਬੀਰ ਸਿੰਘ ਸਕੋਹਪੁਰ, ਬਲਜਿੰਦਰ ਸਿੰਘ, ਕਸ਼ਮੀਰ ਸਿੰਘ, ਅਮਰੀਕ ਸਿੰਘ, ਤਾਰਾ ਸਿੰਘ ਸ਼ਾਹਪੁਰ ਆਦਿ ਹੋਰ ਹਾਜ਼ਰ ਸਨ।