- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਨਐੱਸਐੱਸ ਵਲੰਟੀਅਰਾਂ ਨੇ ਸੜਕ ਵਿਚ ਪਏ ਖੱਡਿਆਂ ਨੂੰ ਕੀਤਾ ਠੀਕ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਆਰਕੇ ਆਰੀਆ ਕਾਲਜ ਨਵਾਂਸ਼ਹਿਰ ਵਿਖੇ ਐਨਐੱਸਐੱਸ ਵਿਭਾਗ ਵੱਲੋਂ ਪ੍ਰਿੰ. ਡਾ. ਪੁਨੀਤ ਅਨੇਜਾ ਦੀ ਯੋਗ ਅਗਵਾਈ ਹੇਠ ਇੱਕ ਰੋਜ਼ਾ ਵਿਸ਼ੇਸ਼ ਕੈਂਪ ਕੀਤਾ ਗਿਆ। ਇਸ ਕੈਂਪ ਦੌਰਾਨ ਉਤਸ਼ਾਹੀ ਐਨਐੱਸਐੱਸ ਵਲੰਟੀਅਰਾਂ ਨੇ ਕਾਲਜ ਦੇ ਬਾਹਰ ਰਾਹੋਂ ਰੋਡ ਦੀ ਸੜਕ ਵਿਚ ਪਏ ਖੱਡਿਆਂ ਨੂੰ ਆਪਣੇ ਹੱਥੀਂ ਠੀਕ ਕਰਕੇ ਸਮਾਜ ਸੇਵਾ ਦੀ ਇੱਕ ਸ਼ਾਨਦਾਰ ਮਿਸਾਲ ਪੇਸ਼ ਕੀਤੀ। ਵਿਦਿਆਰਥੀਆਂ ਨੇ ਬੇਹੱਦ ਉਤਸ਼ਾਹ ਨਾਲ ਸਹਿਯੋਗ ਕਰਦਿਆਂ ਸੀਮੈਂਟ, ਬੱਜਰੀ ਅਤੇ ਰੇਤ ਨਾਲ ਇੰਨ੍ਹਾਂ ਖੱਡਿਆਂ ਦੀ ਮੁਰੰਮਤ ਕੀਤੀ ਤਾਂ ਜੋ ਆਵਾਜਾਈ ਨੂੰ ਸੁਚਾਰੂ ਬਣਾਇਆ ਜਾ ਸਕੇ। ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਵਿਨੋਦ ਭਾਰਦਵਾਜ ਨੇ ਵਿਦਿਆਰਥੀਆਂ ਦੇ ਇਸ ਸ਼ਲਾਘਾਯੋਗ ਕਾਰਜ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇੰਨ੍ਹਾਂ ਟੋਇਆਂ ਦੀ ਮੁਰੰਮਤ ਹੋਣੀ ਬਹੁਤ ਜ਼ਰੂਰੀ ਸੀ, ਕਿਉਂ ਕਿ ਇਹ ਸੜਕ ਤੋਂ ਆਉਣ ਜਾਣ ਵਾਲੇ ਰਾਹਗੀਰਾਂ ਅਤੇ ਵਾਹਨਾਂ ਲਈ ਵੱਡੇ ਹਾਦਸਿਆਂ ਦਾ ਕਾਰਨ ਬਣ ਰਹੇ ਸਨ। ਕਾਲਜ ਆਉਣ ਵਾਲੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਇਸ ਕਾਰਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਮੌਕੇ ਕੈਂਪ ਵਿਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਲਈ ਵਿਸ਼ੇਸ਼ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ। ਕੈਂਪ ਦੀ ਸਫਲਤਾ ਪਿੱਛੇ ਐਨਐੱਸਐੱਸ ਪ੍ਰੋਗਰਾਮ ਅਫ਼ਸਰ ਪ੍ਰੋ. ਰੋਬਿਨ ਕੁਮਾਰ, ਪ੍ਰੋ. ਕੇਵਲ ਕ੍ਰਿਸ਼ਨ, ਡਾ. ਰਜਿੰਦਰ ਗੁਪਤਾ ਦੀ ਅਣਥੱਕ ਮਿਹਨਤ ਸ਼ਾਮਲ ਰਹੀ। ਜਿਨਾਂ ਨੇ ਵਿਦਿਆਰਥੀਆਂ ਨੂੰ ਪੂਰਾ ਸਮਰਥਨ ਦਿੱਤਾ। ਕਾਲਜ ਦੇ ਸਮੁੱਚੇ ਸਟਾਫ ਅਤੇ ਪਤਵੰਤਿਆਂ ਨੇ ਵੀ ਵਿਦਿਆਰਥੀਆਂ ਦੇ ਇਸ ਸੇਵਾ ਭਾਵਨਾ ਵਾਲੇ ਉੱਦਮ ਦੀ ਤਾਰੀਫ ਕੀਤੀ।