ਐਨਐੱਸਐੱਸ ਵਲੰਟੀਅਰਾਂ ਨੇ ਕੀਤੀ ਕੈਂਪਸ ’ਚ ਸਫ਼ਾਈ
ਐਨਐੱਸਐੱਸ ਵਲੰਟੀਅਰਾਂ ਨੇ ਕੀਤੀ ਕੈਂਪਸ 'ਚ ਸਫ਼ਾਈ
Publish Date: Sat, 21 Feb 2026 05:58 PM (IST)
Updated Date: Sun, 22 Feb 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਲਾਚੌਰ ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕਾਂਸਟੀਚਿਊਐਂਟ ਕਾਲਜ ਬਲਾਚੌਰ ਦੇ ਕੈਂਪਸ ਵਿਚ ਰਾਸ਼ਟਰੀ ਸੇਵਾ ਯੋਜਨਾ ਯੂਨਿਟਾਂ ਵੱਲੋਂ ਇੱਕ ਵਿਸ਼ੇਸ਼ ਸਵੱਛਤਾ ਮੁਹਿੰਮ ਚਲਾਈ ਗਈ। ਪ੍ਰਿੰ. ਡਾ. ਸਤੀਸ਼ ਕੁਮਾਰ ਧੀਮਾਨ ਦੀ ਸਰਪਰਸਤੀ ਹੇਠ ਵਿਦਿਆਰਥੀਆਂ ਨੂੰ ਸਫ਼ਾਈ ਅਤੇ ਵਾਤਾਵਰਣ ਦੀ ਸੰਭਾਲ ਪ੍ਰਤੀ ਜਾਗਰੂਕ ਕਰਨਾ ਸੀ।।ਪ੍ਰੋਗਰਾਮ ਅਫ਼ਸਰ ਡਾ. ਹਰੀ ਨਾਥ ਸ਼ਰਮਾ ਅਤੇ ਡਾ. ਅੰਜਲੀ ਪਾਠਕ ਦੀ ਅਗਵਾਈ ਵਿਚ ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰ ਨੇ ਕਾਲਜ ਦੇ ਅਕਾਦਮਿਕ ਬਲਾਕਾਂ ਦੀ ਸਫ਼ਾਈ ਕੀਤੀ। ਖੇਡ ਮੈਦਾਨਾਂ ਤੇ ਪਾਰਕਾਂ ’ਚੋਂ ਕੂੜਾ ਕਰਕਟ ਹਟਾਇਆ। ਪਲਾਸਟਿਕ ਮੁਕਤ ਵਾਤਾਵਰਣ ਅਤੇ ਰਹਿੰਦ-ਖੂੰਹਦ ਦੇ ਸਹੀ ਨਿਪਟਾਰੇ ਬਾਰੇ ਜਾਗਰੂਕਤਾ ਫੈਲਾਈ। ਡਾ. ਹਰੀ ਨਾਥ ਸ਼ਰਮਾ ਨੇ ਕਿਹਾ ਕਿ ਸਫ਼ਾਈ ਨੂੰ ਜੀਵਨ ਸ਼ੈਲੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਤਾਂ ਜੋ ਇੱਕ ਸਿਹਤਮੰਦ ਸਮਾਜ ਸਿਰਜਿਆ ਜਾ ਸਕੇ। ਡਾ. ਅੰਜਲੀ ਪਾਠਕ ਨੇ ਵਿਦਿਆਰਥੀਆਂ ਦੇ ਉਤਸ਼ਾਹ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਮਾਜਿਕ ਸੇਵਾਵਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਪ੍ਰੋ. ਦਕਸ਼ੀ ਜੈਨ ਅਤੇ ਪ੍ਰੋ. ਰਾਘਵ ਜੈਨ ਨੇ ਵੀ ਪ੍ਰਬੰਧਾਂ ਵਿਚ ਅਹਿਮ ਸਹਿਯੋਗ ਦਿੱਤਾ। ਕਾਲਜ ਦੇ ਪ੍ਰਿੰਸੀਪਲ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਵਿਚ ਅਨੁਸ਼ਾਸਨ ਅਤੇ ਸੇਵਾ ਭਾਵਨਾ ਪੈਦਾ ਕਰਦੀਆਂ ਹਨ। ਮੁਹਿੰਮ ਦੇ ਅਖੀਰ ਵਿਚ ਸਮੂਹ ਹਾਜ਼ਰੀਨਾਂ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਦੀ ਸਹੁੰ ਵੀ ਚੁੱਕੀ।