- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਰਕੇ ਆਰੀਆ ਕਾਲਜ 'ਚ ਐਨਐੱਸਐੱਸ ਡੇ ਮਨਾਇਆ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਆਰਕੇ ਆਰੀਆ ਕਾਲਜ ਵਿਚ ਪ੍ਰਿੰ. ਡਾ. ਪੁਨੀਤ ਅਨੇਜਾ ਦੀ ਅਗਵਾਈ ਵਿਚ ਐੱਨਐੱਸਐੱਸ ਵਿਭਾਗ ਵੱਲੋਂ ਐਨਐੱਸਐੱਸ ਡੇ ਮਨਾਇਆ। ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਸ ਦਾ ਉਦੇਸ਼ ਨੌਜਵਾਨਾਂ ਨੂੰ ਸਮਾਜ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਉਹਨਾਂ ਦਾ ਹੱਲ ਲੱਭਣ ਲਈ ਯੋਗ ਬਣਾਉਣਾ ਹੈ। ਕੈਂਪਾਂ ਅਤੇ ਸਮਾਜਿਕ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ, ਟੀਮ ਵਰਕ ਅਤੇ ਲੀਡਰਸ਼ਿਪ ਵਰਗੇ ਗੁਣ ਪੈਦਾ ਹੁੰਦੇ ਹਨ। ਇਸ ਮੌਕੇ ਪ੍ਰੋਗਰਾਮ ਅਫਸਰ ਪ੍ਰੋ. ਰੋਬਿਨ ਕੁਮਾਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਐਨਐੱਸਐੱਸ ਦੀ ਸ਼ੁਰੂਆਤ 24 ਸਤੰਬਰ 1969 ਨੂੰ ਹੋਈ ਸੀ। ਜਿਸ ਦਾ ਉਦੇਸ਼ ਵਿਦਿਆਰਥੀਆਂ ਵਿਚ ਸਵੈ ਇੱਛਾ, ਸਮਾਜਿਕ ਸੇਵਾ ਰਾਹੀਂ ਉਨ੍ਹਾਂ ਦੇ ਚਰਿੱਤਰ ਅਤੇ ਸਖਸ਼ੀਅਤ ਦਾ ਵਿਕਾਸ ਕਰਨਾ ਹੈ। ਇਸ ਦਾ ਮੁੱਖ ਨਾਅਰਾ ਹੈ ਨਾਟ ਮੀ ਬਟ ਯੂ ਜੋ ਕਿ ਨਿਰਸਵਾਰਥ ਸੇਵਾ ਦੀ ਭਾਵਨਾਵਾਂ ਨੂੰ ਦਰਸਾਉਂਦਾ ਹੈ। ਇਸ ਮੌਕੇ ਪ੍ਰੋਗਰਾਮ ਅਫਸਰ ਪ੍ਰੋ. ਰੋਬਿਨ ਕੁਮਾਰ ਅਤੇ ਪ੍ਰੋ. ਅਮਨਦੀਪ ਕੌਰ ਵੀ ਅਗਵਾਈ ਵਿਚ ਕਾਲਜ ਵਿਚ ਵਿਦਿਆਰਥੀਆਂ ਨੂੰ ਵੱਖ ਵੱਖ ਤਰ੍ਹਾਂ ਦੇ ਬੂਟੇ ਜਿਵੇਂ ਆਵਲਾ, ਕੜੀ ਪੱਤਾ, ਤੁਲਸੀ, ਅਰਜਨ, ਸਿਲਵਰ ਉਕ, ਟਿਕੋਮਾ, ਮੋਰਿੰਗਾ, ਬੋਤਲ ਬ੍ਰਸ਼, ਗੁੜਹਲ, ਜੈਸਮੀਨ ਆਦਿ ਵਰਗੇ ਪੌਦੇ ਵੰਡੇ ਗਏ। ਵਿਦਿਆਰਥੀਆਂ ਨੇ ਆਪਣੇ ਵਾਤਾਵਰਨ ਦੀ ਸਾਂਭ ਸੰਭਾਲ ਰੱਖਣ ਲਈ ਇਸ ਮੌਕੇ ਪ੍ਰਣ ਵੀ ਲਿਆ। ਇਸ ਦੌਰਾਨ ਡਾ. ਵਿਨੈ ਸੋਫਤ, ਪ੍ਰੋ. ਨਵਦੀਪ ਕੌਰ, ਡਾ. ਜਸਵੀਰ ਸਿੰਘ, ਮੀਨਾਕਸ਼ੀ, ਸੰਜੇ ਸ਼ਾਰਦਾ, ਰਾਜ ਕੁਮਾਰ, ਮਾਲੀ ਦਲਜੀਤ, ਰਾਜੇਸ਼ ਅਤੇ ਜਸਵਿੰਦਰ ਹਾਜ਼ਰ ਸਨ।