- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਬੀਆਰ ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ ਕਾਪੀਆਂ ਵੰਡੀਆਂ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਬਲਾਕ ਬੰਗਾ ਦੇ ਅਧੀਨ ਆਉਂਦੇ ਪਿੰਡ ਲਧਾਣਾ ਉੱਚਾ ਵਿਖੇ ਡਾ. ਬੀਆਰ ਅੰਬੇਡਕਰ ਮਿਸ਼ਨ ਸੁਸਾਇਟੀ ਅਤੇ ਐਨਆਰਆਈਆਂ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਤੇ ਬੱਚਿਆਂ ਨੂੰ ਕਾਪੀਆਂ ਪੈਨ ਵੰਡੇ ਗਏ। ਸੁਸਾਇਟੀ ਦੇ ਮੈਂਬਰਾਂ ਵੱਲੋਂ ਬਾਬਾ ਸਾਹਿਬ ਦੇ ਜੀਵਨ ਬਾਰੇ ਬੱਚਿਆਂ ਨੂੰ ਦੱਸਿਆ ਗਿਆ। ਜਿਨਾਂ ਨੇ ਗਰੀਬੀ ਵਿਚ ਪੜ੍ਹ ਕੇ ਇਨੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਅਤੇ ਭਾਰਤ ਦਾ ਸੰਵਿਧਾਨ ਲਿਖਿਆ। ਬੱਚਿਆਂ ਨੂੰ ਕਿਹਾ ਕਿ ਤੁਸੀਂ ਵੀ ਮਨ ਚਿੱਤ ਲਾ ਕੇ ਪੜ੍ਹਾਈ ਕਰੋ ਅਤੇ ਆਪਣੇ ਸੁਪਨੇ ਸਕਾਰ ਕਰੋ। ਐਨਆਰਆਈ ਨਰਿੰਦਰ ਰੱਲ੍ਹ, ਹਰਪ੍ਰੀਤ ਰੱਲ੍ਹ, ਸੌਰਵ ਰੱਲ੍ਹ, ਨਿਤਿਸ਼ ਰੱਲ੍ਹ ਵੱਲੋਂ ਸਹਿਯੋਗ ਦਿੱਤਾ। ਇਸ ਮੌਕੇ ਸਕੂਲ ਦੇ ਸਟਾਫ ਵੱਲੋਂ ਡਾ. ਬੀਆਰ ਅੰਬੇਡਕਰ ਮਿਸ਼ਨ ਸੁਸਾਇਟੀ ਅਤੇ ਐਨਆਰਆਈ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਅੱਗੇ ਤੋਂ ਵੀ ਸਹਿਯੋਗ ਆਸ ਕੀਤੀ। ਇਸ ਮੌਕੇ ਸੁਸਾਇਟੀ ਦੇ ਮੈਂਬਰ ਰਾਮ ਲੁਭਾਇਆ, ਮਾਸਟਰ ਸਤੀਸ਼ ਕੁਮਾਰ , ਡਾ. ਪਰਮਜੀਤ, ਜਸਪਾਲ ਲਧਾਣਾ, ਪੰਚ ਫੂਲਾ ਰਾਣੀ, ਬਲਜੀਤ ਕੌਰ, ਅਤੇ ਸਕੂਲ ਦਾ ਸਟਾਫ ਮੁੱਖ ਅਧਿਆਪਕਾ ਸੁਰਜੀਤ ਕੌਰ, ਕਸ਼ਮੀਰ ਕੌਰ, ਮਨਜੀਤ ਕੌਰ, ਪੂਨਮ ਰਾਣੀ, ਕਰਮਜੀਤ ਕੌਰ ਆਦਿ ਹਾਜ਼ਰ ਸਨ।