ਐਨਐਚਐਮ ਮੁਲਾਜ਼ਮਾਂ ਖ਼ੂਨ ਕੱਢਵਾ ਕੇ ਸਰਕਾਰ ਨੂੰ ਭੇਜੇਗੀ ਮੰਗ ਪੱਤਰ ਐਨਐਚਐਮ ਮੁਲਾਜ਼ਮਾਂ ਖ਼ੂਨ ਕੱਢਵਾ ਕੇ ਸਰਕਾਰ ਨੂੰ ਭੇਜੇਗੀ ਮੰਗ ਪੱਤਰ
Publish Date: Thu, 26 Nov 2026 03:42 PM (IST)
Updated Date: Thu, 26 Nov 2026 03:43 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਐੱਨਐੱਚਐੱਮ ਯੂਨੀਅਨ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਪੰਜਾਬ ਸਰਕਾਰ ਵਿਰੁੱਧ ਇੱਕ ਅਨੋਖਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਵਿਰੋਧ ਦੌਰਾਨ ਐੱਨਐੱਚਐਮ ਕਰਮਚਾਰੀਆਂ ਨੇ ਆਪਣਾ ਖੂਨ ਕੱਢ ਕੇ ਸਰਕਾਰ ਨੂੰ ਮੰਗ-ਪੱਤਰ ਦੇਣ ਦੀ ਪ੍ਰਤੀਕਾਤਮਕ ਕਾਰਵਾਈ ਕੀਤੀ ਅਤੇ ਖੂਨ ਸਰਕਾਰ ਨੂੰ ਭੇਜਣ ਦੀ ਮੰਗ ਕੀਤੀ। ਵਿਰੋਧ ਪ੍ਰਦਰਸ਼ਨ ਵਿਚ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਹਿੱਸਾ ਲਿਆ। ਕਰਮਚਾਰੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਐੱਨਐੱਚਐਮ ਕਰਮਚਾਰੀਆਂ ਦੀਆਂ ਲੰਮੇ ਸਮੇਂ ਤੋਂ ਪੈਂਡਿਗ ਜਾਇਜ਼ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ ਇਹ ਅਨੋਖਾ ਕਦਮ ਚੁੱਕਣੇ ਪਏ ਹਨ। ਇਸ ਮੌਕੇ ਡਾ. ਰਾਜ ਕੁਮਾਰ, ਮਨਿੰਦਰ ਕੁਮਾਰ ਬਾਥ, ਅਮਨਦੀਪ ਕੌਰ, ਅਰੁਣ, ਡਾ. ਹਰਦੀਪ ਕੌਰ, ਏਐਨਐਮ ਸੁਰੇਖਾ ਰਾਣੀ ਨੇ ਦੱਸਿਆ ਕਿ ਇਸ ਮੌਕੇ ਵੱਖ-ਵੱਖ ਕਰਮਚਾਰੀਆਂ ਨੇ ਖੂਨ ਦੇਣ ਵਿਚ ਹਿੱਸਾ ਲਿਆ। ਸਾਰੇ ਕਰਮਚਾਰੀਆਂ ਨੇ ਸਰਕਾਰ ਨੂੰ ਤੁਰੰਤ ਧਿਆਨ ਦੇਣ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਮਾਣਿਤ ਢੰਗ ਨਾਲ ਹੱਲ ਕਰਨ ਦੀ ਮੰਗ ਕੀਤੀ। ਯੂਨੀਅਨ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਹਰ ਜ਼ਿਲ੍ਹੇ ਵਿਚ ਕਰਵਾਈਆਂ ਜਾਣਗੀਆਂ ਅਤੇ ਹਰ ਜ਼ਿਲ੍ਹੇ ਤੋਂ ਐੱਨਐੱਚਐਮ ਕਰਮਚਾਰੀਆਂ ਵੱਲੋਂ ਖੂਨ ਕੱਢ ਕੇ ਸਰਕਾਰ ਨੂੰ ਭੇਜਿਆ ਜਾਵੇਗਾ। ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਜਲਦੀ ਸਾਰਥਕ ਕਦਮ ਨਹੀਂ ਚੁੱਕੇ ਗਏ ਤਾਂ ਕਰਮਚਾਰੀ ਆਪਣਾ ਸੰਘਰਸ਼ ਹੋਰ ਸਖ਼ਤ ਕਰਨਗੇ।