ਸਾਹਿਤਕ ਸਮਾਗਮ ਦੌਰਾਨ ਨਵੇਂ ਲੇਖਕ ਮੈਂਬਰ ਸਨਮਾਨਿਤ
ਸਾਹਿਤਕ ਸਮਾਗਮ ਦੌਰਾਨ ਨਵੇਂ ਲੇਖਕ ਮੈਂਬਰ ਸਨਮਾਨਿਤ
Publish Date: Thu, 26 Mar 2026 04:21 PM (IST)
Updated Date: Fri, 27 Mar 2026 04:02 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਨਵਜੋਤ ਸਾਹਿਤ ਸੰਸਥਾ ਔੜ ਵੱਲੋਂ ਬੰਗਾ ਵਿਖੇ ਸਾਹਿਤਕ ਸਮਾਗਮ ਕਰਵਾਇਆ। ਜਿਸ ਦੌਰਾਨ ਸੰਸਥਾ ਨਾਲ ਨਵੇਂ ਜੁੜੇ ਲੇਖਕ ਮੈਂਬਰਾਂ ਦਾ ਜੀ ਆਇਆਂ ਨੂੰ ਕਰਕੇ ਸਵਾਗਤ ਕੀਤਾ। ਸਮਾਗਮ ਦੌਰਾਨ ਮਨਪ੍ਰੀਤ ਕੌਰ ਸੋਢੀਆਂ, ਰਾਜਵਿੰਦਰ ਕੌਰ ਨਾਗਰਾ, ਇੰਦਰਪ੍ਰੀਤ ਕੌਰ ਵਜੀਦਪੁਰ ਤੇ ਸ਼ਿਵ ਬਛੌੜੀ ਦਾ ਫੁੱਲ-ਮਾਲਾਵਾਂ ਪਹਿਨਾ ਕੇ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ। ਸਨਮਾਨ ਦੀ ਰਸਮ ਮੁੱਖ ਮਹਿਮਾਨ ਸਮਾਜ ਸੇਵਿਕਾ ਪਰਮਜੀਤ ਕੌਰ ਮਜਾਰਾ ਰਾਜਾ ਸਾਹਿਬ ਨੇ ਨਿਭਾਈ।।ਉਨ੍ਹਾਂ ਸੰਸਥਾ ਦੀਆਂ ਸਰਗਰਮੀਆਂ ਦੀ ਸ਼ਲਾਘਾ ਕੀਤੀ ਅਤੇ ਸਾਹਿਤਕਾਰਾਂ ਨੂੰ ਸਮਾਜ ਦਾ ਮਾਣ ਦੱਸਿਆ।।ਸੰਸਥਾ ਦੇ ਪ੍ਰਧਾਨ ਦਵਿੰਦਰ ਸਕੋਹਪੁਰੀ ਨੇ ਕਿਹਾ ਕਿ ਨਵਜੋਤ ਸਾਹਿਤ ਸੰਸਥਾ ਔੜ ਚਾਰ ਦਹਾਕਿਆਂ ਤੋਂ ਸਾਹਿਤਕ ਖੇਤਰ ਚ ਸਮਰਪਿਤ ਸੇਵਾਵਾਂ ਨਿਭਾਉਂਦੀ ਆ ਰਹੀ ਹੈ। ਸੰਸਥਾ ਦੇ ਸਕੱਤਰ ਡਾ. ਕੇਵਲ ਰਾਮ ਨੇ ਮੰਚ ਦਾ ਸੰਚਾਲਨ ਬਾਖੂਬੀ ਨਿਭਾਇਆ। ਸੰਸਥਾ ਦੇ ਸਾਬਕਾ ਪ੍ਰਧਾਨ ਸੁਰਜੀਤ ਮਜਾਰੀ ਨੇ ਸੰਸਥਾ ਦੀਆਂ ਹੁਣ ਤੱਕ ਅੱਧਾ ਸੈਕੜਾ ਕਿਤਾਬਾਂ ਦੀਆਂ ਪ੍ਰਕਾਸ਼ਨਾਵਾਂ ਤੇ ਵੱਖ-ਵੱਖ ਬੈਨਰਾਂ ਵਾਲੇ ਸਮਾਗਮਾਂ ਦੀ ਲਗਾਤਾਰਤਾ ਨੂੰ ਨਿਵੇਕਲੀ ਪ੍ਰਾਪਤੀ ਦੱਸਿਆ।।ਸਮਾਗਮ ਦੌਰਾਨ ਸੰਸਥਾ ਦੇ ਸਾਬਕਾ ਪ੍ਰਧਾਨ ਸਤਪਾਲ ਸਾਹਲੋਂ, ਗੁਰਨੇਕ ਸ਼ੇਰ, ਰਜਨੀ ਸ਼ਰਮਾ ਨੇ ਵੀ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸ਼ਾਇਰ ਦੀਪ ਕਲੇਰ, ਗੁਰਦੀਪ ਸਿੰਘ ਸੈਣੀ, ਕੁਲਵਿੰਦਰ ਕੁੱਲਾ, ਦੇਸ ਰਾਜ ਬਾਲੀ, ਹਰੀ ਕਿਸ਼ਨ ਪਟਵਾਰੀ ਨੇ ਕਾਵਿ ਰਚਨਾਵਾਂ ਦੀ ਸਾਂਝ ਪਾਈ। ਇਸ ਮੌਕੇ ਪੰਜਾਬੀ ਲੈਕ. ਰਾਜ ਰਾਣੀ, ਵਿਨੇ ਸ਼ਰਮਾ, ਬਿਕਰਮਜੀਤ ਸਿੰਘ ਰਾਹੋਂ, ਜਗਦੀਸ਼ ਹੱਪੋਵਾਲ, ਸੁੱਖਪਾਲ ਸਿੰਘ, ਬਲਵਿੰਦਰ ਕੁਮਾਰ, ਅਮਨਦੀਪ, ਬਲਵਿੰਦਰ ਕੌਰ ਬਾਲੀ, ਕੌਰ, ਇੰਦਰਜੀਤ ਕੌਰ ਇੰਦਰਾਂ ਆਦਿ ਹਾਜ਼ਰ ਸਨ।