ਨਿਊ ਰਾਮਸੰਨਜ਼ ਸਵੀਟਸ ਨੂੰ ‘ਰਤਨ ਪੰਜਾਬ ਦੇ’ ਐਵਾਰਡ ਮਿਲਣਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ : ਅਰੋੜਾ ਨਿਉ ਰਾਮਸੰਨਜ਼ ਸਵੀਟਸ ਨੂੰ 'ਰਤਨ ਪੰਜਾਬ ਦੇ' ਅਵਾਰਡ ਮਿਲਣਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ-ਵਿਕਾਸ ਅਰੋੜਾ, ਵਿਨੈ ਅਰੋੜਾ, ਸ਼ਿਵਮ ਅਰੋੜਾ
Publish Date: Wed, 30 Sep 2026 03:41 PM (IST)
Updated Date: Wed, 30 Sep 2026 03:42 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਜਾਗਰਣ ਪਰਿਵਾਰ ਵੱਲੋਂ ਮਿਠਾਈ ਅਤੇ ਕੈਟਰਿੰਗ ਉਦਯੋਗ ਵਿੱਚ ਬੇਮਿਸਾਲ/ਸ਼ਾਨਦਾਰ ਯੋਗਦਾਨ ਦੇਣ ਵਾਲੇ ਨਿਉ ਰਾਮਸੰਨਜ਼ ਸਵੀਟਸ ਨੂੰ ਦਿੱਤੇ ਆਪਣੇ ਵਕਾਰੀ ਪੁਰਸਕਾਰ ਰਤਨ ਪੰਜਾਬ ਦੇ ਅਵਾਰਡ ਨਾਲ ਨਿਵਾਜਣਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਸਮੂਹ ਅਰੋੜਾ ਪਰਿਵਾਰ ਲਈ ਮਾਣ ਵਾਲੀ ਗੱਲ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਨਿਉ ਰਾਮਸੰਨਜ਼ ਸਵੀਟਸ ਦੇ ਮਾਲਕ/ਮੈਨੇਜਿੰਗ ਡਾਇਰੈਕਟਰ ਵਿਕਾਸ ਅਰੋੜਾ, ਵਿਨੈ ਅਰੋੜਾ, ਸ਼ਿਵਮ ਅਰੋੜਾ ਨੇ ਦੱਸਿਆ ਕਿ ਇਸ ਅਵਾਰਡ ਨੂੰ ਮਿਲਣਾ ਉਨ੍ਹਾਂ ਲਈ ਤੇ ਜ਼ਿਲ੍ਹਾ ਵਾਸੀਆਂ ਲਈ ਵੀ ਮਾਣ ਵਾਲੀ ਗੱਲ ਹੈ। ਇਸ ਲਈ ਉਨ੍ਹਾਂ ਪੰਜਾਬੀ ਜਾਗਰਣ ਅਤੇ ਸਮੂਹ ਜਾਗਰਣ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਨਿਊ ਰਾਮਸਨਜ਼ ਸਵੀਟਸ ਨਵਾਂਸ਼ਹਿਰ-ਅਧਾਰਿਤ ਮਿਠਾਈਆਂ ਅਤੇ ਭੋਜਨ ਦਾ ਕਾਰੋਬਾਰ ਹੈ, ਜੋ ਗੁਣਵੱਤਾ, ਰਵਾਇਤੀ ਸੁਆਦ ਅਤੇ ਗਾਹਕਾਂ ਦੇ ਭਰੋਸੇ ਦੀ ਨੀਂਹ ਤੇ ਖੜ੍ਹਾ ਹੈ। ਨਵਾਂਸ਼ਹਿਰ ਤੋਂ ਸ਼ੁਰੂ ਹੋ ਕੇ ਇਸ ਕਾਰੋਬਾਰ ਨੇ ਨਵਾਂਸ਼ਹਿਰ, ਗੜ੍ਹਸ਼ੰਕਰ ਅਤੇ ਬਟਾਲਾ ਵਿਖੇ ਵੱਖ-ਵੱਖ ਥਾਵਾਂ ਤੇ ਆਪਣੀਆਂ ਸ਼ਾਖਾਵਾਂ ਸਥਾਪਤ ਕਰਕੇ ਲਗਾਤਾਰ ਆਪਣਾ ਵਿਸਥਾਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਅਵਾਰਡ ਸਮਾਗਮ ਜਾਗਰਣ ਪਰਿਵਾਰ ਵੱਲੋਂ ਦ ਲਲਿਤ ਚੰਡੀਗੜ੍ਹ ਵਿਖੇ ਕਰਵਾਇਆ ਗਿਆ ਸੀ। ਜਿਸ ਵਿਚ ਬਤੌਰ ਮੁੱਖ ਮਹਿਮਾਨ ਹਰਪਾਲ ਸਿੰਘ ਚੀਮਾ ਕੈਬਨਿਟ ਮੰਤਰੀ, ਵਿੱਤ, ਯੋਜਨਾ, ਪ੍ਰੋਗਰਾਮ ਲਾਗੂ ਕਰਨ, ਆਬਕਾਰੀ ਤੇ ਕਰ ਅਤੇ ਆਵਾਜਾਈ ਵਿਭਾਗ ਪੰਜਾਬ ਅਤੇ ਵਿਸ਼ੇਸ਼ ਮਹਿਮਾਨ ਵੱਜੋਂ ਗੁਰਮੀਤ ਸਿੰਘ ਮੀਤ ਹੇਅਰ ਮੈਂਬਰ ਲੋਕ ਸਭਾ ਸੰਗਰੂਰ, ਦੈਨਿਕ ਜਾਗਰਣ ਦੇ ਸੀਜੇਐੱਮ ਮੋਹਿੰਦਰ ਕੁਮਾਰ, ਪੰਜਾਬੀ ਜਾਗਰਣ ਦੇ ਮੁੱਖ ਸੰਪਾਦਕ ਇੰਦਰਪ੍ਰੀਤ ਸਿੰਘ ਵੱਲੋਂ ਸ਼ਿਰਕਤ ਕੀਤੀ ਸੀ। ਵਿਕਾਸ ਅਰੋੜਾ ਨੇ ਦੱਸਿਆ ਕਿ ਨਿਊ ਰਾਮਸੰਨਜ਼ ਸਵੀਟਸ ਨੂੰ ਨਵਾਂਸ਼ਹਿਰ-ਅਧਾਰਿਤ ਇੱਕ ਭਰੋਸੇਮੰਦ ਕਾਰੋਬਾਰ ਤੋਂ ਕਈ ਥਾਵਾਂ ਤੇ ਮੌਜੂਦ ਇੱਕ ਮਾਨਤਾ ਪ੍ਰਾਪਤ ਬ੍ਰਾਂਡ ਵਜੋਂ ਵਿਕਸਤ ਕਰਨਾ ਅਤੇ ਨਾਲ ਹੀ ਉਸ ਸੁਆਦ, ਗੁਣਵੱਤਾ ਅਤੇ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਵਿਚ ਚੰਡੀਗੜ੍ਹ ਚੌਂਕ ਤੋਂ ਇਲਾਵਾ ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ, ਗੁਰਦੁਆਰਾ ਭਾਈ ਟਿੱਕੂ ਜੀ ਦੇ ਨੇੜੇ ਅਤੇ ਬਟਾਲਾ ਚ ਸ਼ਾਸਤਰੀ ਨਗਰ ਵਿਸ਼ਾਲ ਮੇਗਾ ਮਾਰਟ ਖੇਤਰ ਦੇ ਨੇੜੇ ਸ਼ਾਖਾਵਾਂ ਦਾ ਇਹ ਨੈੱਟਵਰਕ ਨਿਉ ਰਾਮਸੰਨਜ਼ ਦੀ ਉਸ ਰਣਨੀਤੀ ਨੂੰ ਦਰਸ਼ਾਉਂਦਾ ਹੈ। ਜਿਸ ਤਹਿਤ ਉਹ ਵੱਖ-ਵੱਖ ਸ਼ਹਿਰਾਂ ਅਤੇ ਭਾਈਚਾਰਿਆਂ ਦੇ ਗਾਹਕਾਂ ਤੱਕ ਨਿਊ ਰਾਮਸਨਜ਼ ਸਵੀਟਸ ਦੇ ਅਨੁਭਵ ਨੂੰ ਪਹੁੰਚਾਉਣਾ ਚਾਹੁੰਦੇ ਹਨ।।ਉਨ੍ਹਾਂ ਦੱਸਿਆ ਕਿ ਉਹ ਭਾਰਤੀ ਮਿਠਾਈਆਂ ਨਾਲ ਜੁੜੇ ਅਸਲ ਸੁਆਦਾਂ ਅਤੇ ਪਰੰਪਰਾਵਾਂ ਨੂੰ ਕਾਇਮ ਰੱਖਣ, ਇਕਸਾਰ ਗੁਣਵੱਤਾ, ਆਪਣੇ ਵਧ ਰਹੇ ਸ਼ਾਖਾ ਨੈੱਟਵਰਕ ਵਿਚ ਗੁਣਵੱਤਾ ਦੇ ਮਿਆਰਾਂ ਨੂੰ ਬਰਕਰਾਰ ਰੱਖਣ, ਗਾਹਕਾਂ ਦੇ ਭਰੋਸੇ ਨੂੰ ਬਰਕਰਾਰ ਰੱਖਦਿਆਂ ਭਰੋਸੇਮੰਦ ਉਤਪਾਦਾਂ ਅਤੇ ਸੇਵਾ ਰਾਹੀਂ ਲੰਬੇ ਸਮੇਂ ਤੱਕ ਚੱਲਣ ਵਾਲੇ ਸਬੰਧ ਬਣਾਉਣਾ।ਚਾਹੁੰਦੇ ਹਨ। ਉਨ੍ਹਾਂ ਇਸ ਅਵਾਰਡ ਨੂੰ ਦੇਣ ਵਾਲੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਜਾਗਰਣ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਸ ਅਵਾਰਡ ਨੂੰ ਮਿਲਣ ਨਾਲ ਉਹ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਬਹੁਤ ਹੀ ਮਾਣ ਮਹਿਸੂਸ ਕਰ ਰਹੇ ਹਨ।