ਡੈਰਿਕ ਇੰਟਰਨੈਸ਼ਨਲ ’ਚ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ
ਡੈਰਿਕ ਇੰਟਰਨੈਸ਼ਨਲ ਸਕੂਲ 'ਚ ਨਵੇਂ ਵਿੱਦਿਅਕ ਸੈਸ਼ਨ ਦੀ ਕੀਤੀ ਸ਼ੁਰੂਆਤ
Publish Date: Thu, 02 Apr 2026 03:58 PM (IST)
Updated Date: Fri, 03 Apr 2026 04:02 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਚ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਮੌਕੇ ਇਕ ਧਾਰਮਿਕ ਸਭਾ ਕੀਤੀ। ਜਿਸ ਦੀ ਸ਼ੁਰੂਆਤ ਆਸ਼ਿਮਾ ਤੇ ਹੋਰ ਵਿਦਿਆਰਥਣਾਂ ਦੇ ਸਮੂਹ ਵੱਲੋਂ ਰੂਹਾਨੀ ਅਰਦਾਸ ਨਾਲ ਹੋਈ। ਸਕੂਲ ਵਿਚ ਸਟਾਫ ਤੇ ਬੱਚਿਆਂ ਨੇ ਨਵੇਂ ਸੈਸ਼ਨ ਦੀ ਸਫਲਤਾ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ। ਸਭਾ ਦਾ ਸੰਚਾਲਨ ਯੁਵਿਕਾ ਨੇ ਆਤਮ ਵਿਸ਼ਵਾਸ ਨਾਲ ਕੀਤਾ। ਅਨੁਸ਼ਾਸਨ ਦੀ ਕਮਾਨ ਪ੍ਰਭਕਿਰਤ ਨੇ ਸੰਭਾਲੀ। ਮੇਹਲਦੀਪ ਵੱਲੋਂ ਵਜਾਏ ਗਏ ਢੋਲ ਦੇ ਤਾਲਾਂ ਨੇ ਮਾਹੌਲ ਨੂੰ ਜੋਸ਼ ਅਤੇ ਉਤਸ਼ਾਹ ਨਾਲ ਭਰ ਦਿੱਤਾ। ਸਭਾ ਦੌਰਾਨ ਮਾਨਿਆ ਗਿਰਧਰ ਨੇ ਵਿਦਿਆਰਥੀਆਂ ਨੂੰ ਇਮਾਨਦਾਰੀ, ਜ਼ਿੰਮੇਵਾਰੀ ਅਤੇ ਫਰਜ਼ ਨਿਭਾਉਣ ਲਈ ਪ੍ਰੇਰਿਤ ਕੀਤਾ। ਸ਼ਿਪਰਾ ਨੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਉਨ੍ਹਾਂ ਸਾਰੇ ਬੱਚਿਆਂ ਨੂੰ ਨਵੇਂ ਸੈਸ਼ਨ ਦੀ ਸ਼ੁਰੂਆਤ ਸਕਾਰਾਤਮਕ ਸੋਚ ਅਤੇ ਦ੍ਰਿੜ ਨਿਸ਼ਚੇ ਨਾਲ ਕਰਨ ਲਈ ਪ੍ਰੇਰਿਤ ਕੀਤਾ। ਪ੍ਰਿੰ. ਨੀਨਾ ਭਾਰਦਵਾਜ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ, ਲਗਾਤਾਰ ਮਿਹਨਤ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਉਦੇਸ਼ ਨਿਰਧਾਰਤ ਕਰਨ, ਧਿਆਨ ਕੇਂਦ੍ਰਿਤ ਰਹਿਣ ਅਤੇ ਪਾਠਕ੍ਰਮਿਕ ਅਤੇ ਸਹਿ-ਪਾਠਕ੍ਰਮਿਕ ਗਤੀਵਿਧੀਆਂ ਵਿਚ ਸਰਗਰਮ ਹਿੱਸਾ ਲੈਣ ਲਈ ਵੀ ਉਤਸ਼ਾਹਿਤ ਕੀਤਾ। ਆਪਣੇ ਵਿਸ਼ੇਸ਼ ਸੰਦੇਸ਼ ’ਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਹੁਨਰ ਤੇ ਪ੍ਰਤਿਭਾ ਨੂੰ ਨਿਰੰਤਰ ਨਿਖਾਰਨ ਲਈ ਪ੍ਰੇਰਿਤ ਕੀਤਾ। ਤਾਂ ਜੋ ਉਹ ਭਵਿੱਖ ਦੀਆਂ ਚੁਣੌਤੀਆਂ ਦਾ ਆਤਮ-ਵਿਸ਼ਵਾਸ ਅਤੇ ਹੌਂਸਲੇ ਨਾਲ ਸਾਹਮਣਾ ਕਰ ਸਕਣ। ਉਨ੍ਹਾਂ ਕਿਹਾ ਸਿੱਖਿਆ ਸਿਰਫ਼ ਅੰਕਾਂ ਤੱਕ ਸੀਮਿਤ ਨਹੀਂ, ਸਗੋਂ ਇਹ ਚੰਗੇ ਚਰਿੱਤਰ ਤੇ ਜ਼ਿੰਮੇਵਾਰ ਨਾਗਰਿਕ ਬਣਨ ਦੀ ਪ੍ਰਕਿਰਿਆ ਹੈ। ਇਸ ਮੌਕੇ ਸਮੂਹ ਸਕੂਲ ਸਟਾਫ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।