- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਜੋਕੇ ਸਮੇਂ 'ਚ ਚੁਣੌਤੀਆਂ ਦੇ ਹੱਲ ਲਈ ਸਮਾਜਿਕ ਸਾਂਝ ਵਧਾਉਣ ਦੀ ਲੋੜ-ਕਾਹਨੇਕੇ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਅਜੋਕੇ ਸਮੇਂ ’ਚ ਦਰਪੇਸ਼ ਚੁਣੌਤੀਆਂ ਦੇ ਹੱਲ ਲਈ ਸਮਾਜਿਕ ਸਾਂਝ ਵਧਾਉਣ ਦੀ ਲੋੜ ਹੈ ਤਾਂ ਹੀ ਬਹੁਪੱਖੀ ਵਿਕਾਸ ਨੂੰ ਸਹੀ ਲੀਹ ਪ੍ਰਦਾਨ ਕੀਤੀ ਜਾ ਸਕਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਲਖਵਿੰਦਰ ਸਿੰਘ ਕਾਹਨੇਕੇ ਨੇ ਕੀਤਾ। ਉਹ ਇੱਥੇ ਫਾਊਂਡੇਸ਼ਨ ਦੇ ਮੈਂਬਰਾਂ ਨਾਲ ਸਮਾਜਿਕ ਮੁੱਦਿਆਂ ਬਾਰੇ ਵਿਚਾਰਾਂ ਦੀ ਸਾਂਝ ਪਾ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਚੁਣੌਤੀਆਂ ਕੁਦਰਤੀ ਵਸੀਲਿਆਂ ਨਾਲ ਛੇੜਛਾੜ, ਰਾਜਸੀ ਧਿਰਾਂ ਵੱਲੋਂ ਵਿਖਰੇਵੇਂ ਖੜ੍ਹੇ ਕਰਨ ਅਤੇ ਵਿਅਕਤੀਤਵ ਹਿੱਤਾਂ ’ਚ ਉਲਝੀ ਤਾਣੀ ਕਰਕੇ ਦਰਪੇਸ਼ ਹੋਈਆਂ ਹਨ। ਫਾਊਂਡੇਸ਼ਨ ਵੱਲੋਂ ਮਨੁੱਖੀ ਅਧਿਕਾਰਾਂ ਦੀ ਪ੍ਰਤੀਕ ਜਹਾਜ ਹਵੇਲੀ ਦੀ ਸੰਭਾਲ ਹਿੱਤ ਫ਼ਤਹਿਗੜ੍ਹ ਸਾਹਿਬ ਵਿਖੇ ਚੱਲ ਰਹੇ ਨਿਰਮਾਣ ਕਾਰਜ ਚੌਥੇ ਚਰਮ ਵਿਚ ਪੁੱਜ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਆਪਣੀ ਸਥਾਪਨਾ ਵਾਲੇ ਦਿਨ ਤੋਂ ਸਮਾਜ ਦੇ ਲੋੜਵੰਦ ਵਰਗ ਦੀ ਸਹਾਇਤਾ ਅਤੇ ਵਿਰਾਸਤ ਨੂੰ ਸੰਭਾਲਣ ਹਿੱਤ ਸਮਰਪਿਤ ਸੇਵਾਵਾਂ ਨਿਰੰਤਰ ਨਿਭਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੇਵਾਵਾਂ ਵਿਚ ਵੱਡਾ ਯੋਗਦਾਨ ਐਨਆਰਆਈਜ਼ ਵੱਲੋਂ ਪਾਇਆ ਜਾ ਰਿਹਾ ਹੈ। ਇਸ ਮੌਕੇ ਫਾਊਂਡੇਸ਼ਨ ਦੇ ਉਪ ਪ੍ਰਧਾਨ ਕਿਰਪਾਲ ਸਿੰਘ, ਖਜ਼ਾਨਚੀ ਲਖਵਿੰਦਰ ਸਿੰਘ, ਸੋਸ਼ਲ ਮੀਡੀਆ ਇੰਚਾਰਜ ਸਤਨਾਮ ਸਿੰਘ ਅਤੇ ਸਮਾਜਿਕ ਸਾਂਝ ਸੰਸਥਾ ਬੰਗਾ ਦੇ ਸੰਸਥਾਪਕ ਸੁਰਜੀਤ ਮਜਾਰੀ ਸ਼ਾਮਲ ਸਨ। ਇਸ ਸਮੇਂ ਲਖਵਿੰਦਰ ਸਿੰਘ ਕਾਹਨੇਕੇ ਨੂੰ ਸਨਮਾਨਿਤ ਵੀ ਕੀਤਾ।।ਦੱਸਣਯੋਗ ਹੈ ਕਿ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਜਹਾਜ ਹਵੇਲੀ ਨੂੰ ਪੁਰਾਣੀ ਦਿੱਖ ਵਿਚ ਰੂਪਮਾਨ ਕਰਨ ਵਜੋਂ ਕੌਮਾਂਤਰੀ ਪੱਧਰ