- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਸਤੌਲ ਦੇ ਜ਼ੋਰ ’ਤੇ ਸੜੋਆ ਦੀ ਇਕ ਗੈਸ ਏਜੰਸੀ 'ਚ ਹੋਈ ਲੁੱਟ ਖੋਹ ਦੀ ਵਾਰਦਾਤ ਨੇ ਇਲਾਕੇ ਵਿਚ ਪੁਲਿਸ ਦੇ ਸੁਰਖਿਆ ਪ੍ਰਬੰਧਾਂ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ। ਇਲਾਕੇ ਦੇ ਲੋਕਾਂ ਨੇ ਪੁਲਿਸ ਦੇ ਆਹਲਾ ਅਫ਼ਸਰਾਂ ਤੋਂ ਇਸ ਮਾਮਲੇ ਵਿਚ ਲੁਟੇਰੇ ਅਤੇ ਉਸ ਦੀ ਪਿਸਤੌਲ ਨੂੰ ਕਬਜ਼ੇ ਵਿਚ ਲੈਣ ਦੀ ਮੰਗ ਕੀਤੀ ਹੈ।

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪਿਸਤੌਲ ਦੇ ਜ਼ੋਰ ’ਤੇ ਸੜੋਆ ਦੀ ਇਕ ਗੈਸ ਏਜੰਸੀ 'ਚ ਹੋਈ ਲੁੱਟ ਖੋਹ ਦੀ ਵਾਰਦਾਤ ਨੇ ਇਲਾਕੇ ਵਿਚ ਪੁਲਿਸ ਦੇ ਸੁਰਖਿਆ ਪ੍ਰਬੰਧਾਂ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ। ਇਲਾਕੇ ਦੇ ਲੋਕਾਂ ਨੇ ਪੁਲਿਸ ਦੇ ਆਹਲਾ ਅਫ਼ਸਰਾਂ ਤੋਂ ਇਸ ਮਾਮਲੇ ਵਿਚ ਲੁਟੇਰੇ ਅਤੇ ਉਸ ਦੀ ਪਿਸਤੌਲ ਨੂੰ ਕਬਜ਼ੇ ਵਿਚ ਲੈਣ ਦੀ ਮੰਗ ਕੀਤੀ ਹੈ।
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਸੀਸੀਟੀਵੀ ਫੁਟੇਜ ਅਨੁਸਾਰ 10 ਅਗਸਤ 2026 ਨੂੰ ਇਹ ਵਾਰਦਾਤ ਦੁਪਹਿਰ 1 ਵਜੇ ਹੋਈ ਜਾਪਦੀ ਹੈ ਜਿਸ ਵਿਚ ਮੋਟਰਸਾਇਕਲ ’ਤੇ ਸਵਾਰ ਹੋ ਕੇ ਆਇਆ ਇਕ ਵਿਅਕਤੀ ਜਿਸ ਨੇ ਪੀਲੀ ਟੀਸ਼ਰਟ ਅਤੇ ਨੀਲੀ ਜਿਨਸ ਦੀ ਪੈਂਟ ਪਹਿਨੀ ਹੋਈ ਹੈ। ਗੈਸ ਏਜੰਸੀ ਵਿਚ ਕੰਮ ਕਰਦੀ ਕੁੜੀ ਤੋਂ ਗੈਸ ਕੁਨੈਕਸ਼ਨ ਲਈ ਦਸਤਾਵੇਜ਼ਾਂ ਬਾਰੇ ਪੁੱਛਣ ਤੋਂ ਬਾਅਦ ਡੱਬ ਵਿਚੋਂ ਪਿਸਤੌਲ ਕੱਢ ਕੇ ਉਸ ਨੂੰ ਲੋਡ ਕਰ ਕੇ ਕੁੜੀ ਤੋਂ ਸਾਰਾ ਕੈਸ਼ ਉਸ ਦੇ ਹਵਾਲੇ ਕਰਨ ਦੀ ਗੱਲ ਆਖਦਿਆਂ ਦਰਾਜ ਵਿਚ ਰੱਖੀ ਨਕਦੀ ਲੁੱਟ ਲੈਂਦਾ ਹੈ।
ਜਦੋਂ ਕੁੜੀ ਦਫਤਰ ਤੋਂ ਬਾਹਰ ਆ ਕੇ ਲੋਕਾਂ ਤੋਂ ਮਦਦ ਦੀ ਗੁਹਾਰ ਲਗਾਉਂਦੀ ਹੈ ਤਾਂ ਕੁੱਝ ਲੋਕ ਉਸ ਦੇ ਪਿਛੇ ਜਾਂਦੇ ਹਨ ਪਰ ਇਲਾਕੇ ਵਿਚ ਹੋਈ ਲੁੱਟ ਖੋਹ ਦੀ ਵਾਰਦਾਤ ਨੇ ਲੋਕਾਂ ਦੀ ਸੁਰੱਖਿਆ ਅਤੇ ਪੁਲਿਸ ਵੱਲੋਂ ਕੀਤੇ ਜਾ ਰਹੇ ਸੁਰਖਿਆ ਪ੍ਰਬੰਧਾਂ ’ਤੇ ਸਵਾਲੀਆਂ ਨਿਸ਼ਾਨ ਲਗਾ ਦਿੱਤਾ ਹੈ। ਲੋਕਾਂ ਨੇ ਮੰਗ ਕੀਤੀ ਕਿ ਇਹ ਮਾਮਲੇ ਦੀ ਚੰਗੀ ਤਰ੍ਹਾਂ ਪੜਤਾਲ ਕਰਨ ਉਪਰੰਤ ਛੇਤੀ ਤੋਂ ਛੇਤੀ ਪਿਸਤੌਲ ਦੀ ਨੋਕ ਤੇ ਲੁੱਟ ਕਰਨ ਵਾਲੇ ਲੁਟੇਰੇ ਨੂੰ ਕਾਬੂ ਕਰਕੇ ਸਲਾਖਾਂ ਦੇ ਪਿੱਛੇ ਸੁੱਟਿਆ ਜਾਵੇ ਤਾਂ ਜੋ ਇਲਾਕੇ ਵਿਚ ਅਮਨ ਸ਼ਾਂਤੀ ਬਰਕਰਾਰ ਰਹਿ ਸਕੇ।