- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਕ ਵਿਆਹੁਤਾ ਵੱਲੋਂ ਆਪਣੇ ਪਤੀ ਅਤੇ ਸੁਹਰਾ ਪਰਿਵਾਰ ਤੋਂ ਦੁੱਖੀ ਹੋ ਕੇ ਸ਼ਕੀ ਹਾਲਤ ਵਿਚ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੇ ਮਾਮਲੇ ਵਿਚ ਪੀੜਿਤ ਪਰਿਵਾਰ ਅਤੇ ਮ੍ਰਿਤਕਾ ਦੇ ਪੇਕੇ ਪਰਿਵਾਰ ਵੱਲੋਂ ਇਸ ਮਾਮਲੇ ਵਿਚ ਕਥਿਤ ਮੁਲਜ਼ਮਾਂ ਖਿਲਾਫ਼ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮ੍ਰਿਤਕਾ ਦੀ ਪਹਿਚਾਣ ਰਜਨੀ ਪਤਨੀ ਰਵੀ ਵਾਸੀ ਹੰਸਰੋ ਵੱਜੋਂ ਹੋਈ ਹੈ।

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਇਕ ਵਿਆਹੁਤਾ ਵੱਲੋਂ ਆਪਣੇ ਪਤੀ ਅਤੇ ਸੁਹਰਾ ਪਰਿਵਾਰ ਤੋਂ ਦੁੱਖੀ ਹੋ ਕੇ ਸ਼ਕੀ ਹਾਲਤ ਵਿਚ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੇ ਮਾਮਲੇ ਵਿਚ ਪੀੜਿਤ ਪਰਿਵਾਰ ਅਤੇ ਮ੍ਰਿਤਕਾ ਦੇ ਪੇਕੇ ਪਰਿਵਾਰ ਵੱਲੋਂ ਇਸ ਮਾਮਲੇ ਵਿਚ ਕਥਿਤ ਮੁਲਜ਼ਮਾਂ ਖਿਲਾਫ਼ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮ੍ਰਿਤਕਾ ਦੀ ਪਹਿਚਾਣ ਰਜਨੀ ਪਤਨੀ ਰਵੀ ਵਾਸੀ ਹੰਸਰੋ ਵੱਜੋਂ ਹੋਈ ਹੈ।
ਮ੍ਰਿਤਕਾ ਦੀ ਭੈਣ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਵੱਲੋਂ ਇਕ ਵੀਡੀਓ ਬਣਾ ਕੇ ਉਨ੍ਹਾਂ ਨੂੰ ਭੇਜੀ ਸੀ ਜਿਸ ਵਿਚ ਰਜਨੀ ਵੱਲੋਂ ਆਪਣੇ ਸਹੁਰਾ ਪਰਿਵਾਰ ਤੋਂ ਕਾਫੀ ਦੁੱਖੀ ਹੋਣ ਦੀ ਗੱਲ ਆਖਦੇ ਹੋਏ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਗੱਲ ਆਖੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਹ ਵੀਡੀਓ ਮਿਲੀ ਤਾਂ ਉਨ੍ਹਾਂ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਵੀ ਇਹ ਵੀਡੀਓ ਭੇਜ ਕੇ ਛੇਤੀ ਤੋਂ ਛੇਤੀ ਰਜਨੀ ਦੀ ਮਦਦ ਕਰਨ ਲਈ ਪਿੰਡ ਹੰਸਰੋਂ ਪੁੱਜਣ ਦੀ ਅਪੀਲ ਵੀ ਕੀਤੀ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦਾ ਭਰਾ ਹੰਸਰੋਂ ਪੁਜਾ ਤਾਂ ਉਸ ਦੇ ਸਹੁਰਾ ਪਰਿਵਾਰ ਵੱਲੋਂ ਕੋਈ ਵੀ ਲੜ ਸਿਰਾ ਨਹੀਂ ਫੜਾਇਆ।
ਉਲਟਾ ਉਨ੍ਹਾਂ ਨਾਲ ਕਥਿਤ ਤੌਰ ਤੇ ਗਾਲੀ ਗਲੋਜ ਕੀਤਾ। ਜਦਕਿ ਘਰ ਵਿਚ ਰਜਨੀ ਨਹੀਂ ਸੀ। ਜਦੋਂ ਉਹ ਉਸ ਦੀ ਭਾਲ ਕਰ ਰਹੇ ਸਨ ਤਾਂ ਪਤਾ ਚੱਲਿਆ ਕਿ ਸਹੁਰੇ ਪਰਿਵਾਰ ਤੋਂ ਦੁੱਖੀ ਰਜਨੀ ਨੇ ਪਿੰਡ ਨੇੜੇ ਲੰਘਦੀ ਨਹਿਰ ਵਿਚ ਛਾਲ ਮਾਰ ਦਿੱਤੀ ਹੈ। ਜਦੋਂ ਉਨ੍ਹਾਂ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਰਜਨੀ ਨੂੰ ਨਹਿਰ ਚੋਂ ਕੱਢ ਕੇ ਨਵਾਂਸ਼ਹਿਰ ਦੇ ਇਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਤਾਂ ਰਜਨੀ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਦੇ ਪੈਰੋਂ ਹੇਠਾਂ ਜ਼ਮੀਨ ਨਿਕਲ ਗਈ। ਇਸ ਤੋਂ ਬਾਅਦ ਨਿੱਜੀ ਹਸਪਤਾਲ ਪੁੱਜੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਰਜਨੀ ਦਾ ਵਿਆਹ ਰਵੀ ਵਾਸੀ ਹੰਸਰੋਂ ਨਾਲ 6 ਮਹੀਨੇ ਪਹਿਲਾ ਹੋਇਆ ਸੀ। ਉਹ ਡੇਢ ਮਹੀਨਾ ਪਿੰਡ ਰਹਿਣ ਤੋਂ ਬਾਅਦ ਇਟਲੀ ਚਲਿਆ ਗਿਆ ਸੀ।
ਰਜਨੀ ਦੇ ਦੱਸਣ ਅਨੁਸਾਰ ਉਸ ਦਾ ਪਤੀ ਰਵੀ ਜੋ ਕਿ ਵਿਦੇਸ਼ ਇਟਲੀ ਵਿਚ ਰਹਿੰਦਾ ਸੀ ਉਸ ਨੂੰ ਫੋਨ ਤੇ ਆਖਦਾ ਸੀ ਕਿ ਉਸ ਦੀ ਭਰਜਾਈ, ਭਰਾ ਅਤੇ ਸਹੁਰਾ ਪਰਿਵਾਰ ਰਜਨੀ ਨੂੰ ਤਲਾਕ ਦੇਣ ਲਈ ਆਖਦਿਆਂ ਕਹਿੰਦੇ ਸੀ ਕਿ ਰਵੀ ਲਈ ਤਾਂ 20 ਤੋਂ ਵੱਧ ਰਿਸ਼ਤੇ ਮਿਲ ਜਾਣੇ ਹਨ। ਉਨ੍ਹਾਂ ਦੱਸਿਆ ਕਿ ਰਵੀ ਵੀ ਪਰਿਵਾਰਿਕ ਮੈਂਬਰਾਂ ਨਾਲ ਮਾੜਾ ਵਿਵਹਾਰ ਕਰਦਾ ਸੀ ਅਤੇ ਉਨ੍ਹਾਂ ਨੂੰ ਜਾਨੋ ਮਾਰਨ ਦੀਆਂ ਕਥਿਤ ਧਮਕੀਆਂ ਵੀ ਦਿੰਦਾ ਰਹਿੰਦਾ ਸੀ।
ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਭੈਣ ਲੱਭ ਨਹੀਂ ਰਹੀ ਸੀ ਤਾਂ ਉਨ੍ਹਾਂ ਇਸ ਮਾਮਲੇ ਵਿਚ ਪੁਲਿਸ ਦੀ ਮਦਦ ਲੈਣੀ ਚਾਹੀ ਤਾਂ ਪੁਲਿਸ ਮੁਲਾਜ਼ਮਾਂ ਨੇ ਇਹ ਆਖ ਕੇ ਕਿ ਪਹਿਲਾ ਅਰਜੀ ਲੈ ਕੇ ਆਓ ਉਸ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ ਕਿਹਾ। ਜਦੋਂ ਉਹ ਅਰਜੀ ਲੈ ਕੇ ਪੁੱਜੇ ਤਾਂ ਫਿਰ ਵੀ ਪੁਲਿਸ ਮੁਲਾਜ਼ਮ ਆਪਣੇ ਫੋਨਾਂ ਤੇ ਬਿਜੀ ਰਹੇ ਪਰ ਕਿਸੇ ਵੀ ਮੁਲਾਜ਼ਮ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ।
ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਜੇਕਰ ਪੁਲਿਸ ਮੌਕੇ ’ਤੇ ਕਾਰਵਾਈ ਕਰਦੀ ਤਾਂ ਸ਼ਾਇਦ ਰਜਨੀ ਦੀ ਜਾਨ ਬਚ ਜਾਣੀ ਸੀ। ਪੀੜਿਤ ਪਰਿਵਾਰ ਨੇ ਕਾਰਵਾਈ ਵਿਚ ਦੇਰੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ਼ ਵੀ ਬਣਦੀ ਕਾਰਵਾਈ ਦੀ ਮੰਗ ਕੀਤੀ। ਉਧਰ ਸਰਪੰਚ ਅਤੇ ਨੰਬਰਦਾਰ ਨੇ ਦੱਸਿਆ ਕਿ ਉਂਝ ਰਜਨੀ ਨੂੰ ਬਚਪਨ 'ਚ ਪੋਲੀਓ ਹੋਣ ਕਾਰਨ ਉਸ ਦੀ ਖੱਬੀ ਬਾਂਹ 'ਚ ਨੁਕਸ ਸੀ ਪਰ ਰਜਨੀ ਬਹੁਤ ਹੀ ਸਾਉ ਸੁਭਾਅ ਤੇ ਨੇਕ ਦਿਲ ਕੁੜੀ ਸੀ ਉਹ ਹਰ ਇਕ ਦਾ ਸਤਿਕਾਰ ਕਰਦੀ ਸੀ।
ਇਹੇ ਕਾਰਨ ਹੀ ਕਿ ਰਜਨੀ ਅਤੇ ਰਵੀ ਵਿਚਾਲੇ ਪ੍ਰੇਮ ਸਬੰਧ ਬਣਨ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਉਨ੍ਹਾਂ ਦੀ ਮਰਜੀ ਨਾਲ ਦੋਹਾਂ ਦਾ ਵਿਆਹ ਕਰਵਾਇਆ ਸੀ। ਪੀੜਿਤ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਦੇ ਉੱਚ ਅਫ਼ਸਰਾਂ ਤੋਂ ਇਸ ਮਾਮਲੇ ਵਿਚ ਬਣਦਾ ਦਖਲ ਦੇ ਕੇ ਕਥਿਤ ਮੁਲਜ਼ਮਾਂ ਪਤੀ ਰਵੀ, ਸਹੁਰਾ ਰਾਮ ਲਾਲ, ਜੇਠ ਮਨਦੀਪ, ਜੇਠਾਣੀ ਸਰਬਜੀਤ ਕੌਰ ਸਮੇਤ ਹੋਰਨਾਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਪੁਰਜੋਰ ਮੰਗ ਵੀ ਕੀਤੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਪੀੜਿਤ ਪਰਿਵਾਰ ਪੁਲਿਸ ਵੱਲੋਂ ਮਾਮਲਾ ਦਰਜ਼ ਕਰਨ ਦੀ ਗੱਲ ਆਖੀ ਜਾ ਰਿਹਾ ਸੀ ਪਰ ਪੁਲਿਸ ਅਫ਼ਸਰਾਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਰਜਨੀ ਨੂੰ ਬਹੁਤ ਟਾਰਚਰ ਕਰਦਾ ਸੀ ਸਹੁਰਾ ਪਰਿਵਾਰ
ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਰਵੀ ਇਟਲੀ ਤੋਂ ਫੋਨ ਕਰਕੇ ਸਾਨੂੰ ਆਖਦਾ ਸੀ ਕਿ ਉਸ ਨੇ ਰਜਨੀ ਤੋਂ ਤਲਾਕ ਲੈਣਾ ਹੈ, ਤੁਸੀ ਕਿੰਨੇ ਪੈਸੇ ਲੈਣੇ ਹੈ ਦੱਸੋ। ਜੇਕਰ ਤੁਸੀ ਤਲਾਕ ਨਹੀਂ ਦੇਣਾ ਤਾਂ ਮੈਂ ਇਥੇ ਆ ਕੇ ਗੋਲੀਆਂ ਚਲਾਉਣੀਆਂ ਹਨ ਅਤੇ ਸਾਰਿਆਂ ਨੂੰ ਮਾਰ ਮੁਕਾਉਣ ਦੀ ਧਮਕੀ ਦਿੰਦਾ ਸੀ। ਉਨ੍ਹਾਂ ਦੱਸਿਆ ਕਿ ਰਜਨੀ ਦੇ ਜੇਠ ਜੇਠਾਣੀ ਅਤੇ ਸਹੁਰਾ ਉਸ ਨਾਲ ਕੁੱਟ ਮਾਰ ਅਤੇ ਟਾਰਚਰ ਕਰਦੇ ਅਤੇ ਬਹੁਤ ਤਸ਼ਦਦ ਕਰਦੇ ਸੀ। ਉਨ੍ਹਾਂ ਕਿਹਾ ਕਿ ਸਹੁਰੇ ਵੱਲੋਂ ਵੀ ਰਜਨੀ ਨਾਲ ਮਾੜਾ ਅਤੇ ਸ਼ਰੀਰਿਕ ਤੌਰ ਤੇ ਗਲਤ ਹਰਕਤਾਂ ਕਰਨ ਦਾ ਆਰੋਪ ਵੀ ਲਗਾਇਆ। ਉਨ੍ਹਾਂ ਕਿਹਾ ਕਿ ਰਜਨੀ ਬਹੁਤ ਬੀਬੀ ਕੁੜੀ ਸੀ ਪਰ ਸਹੁਰਾ ਪਰਿਵਾਰ ਦਾ ਤਸ਼ਦਦ ਬਹੁਤ ਮਾੜਾ ਸੀ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਰਜਨੀ ਦੀ ਭਾਲ ਨਾ ਕਰਨ ਤੇ ਪੁਲਿਸ ਪਾਸ ਜਾਣ ਦੀ ਗੱਲ ਆਖਣ ਤੇ ਬਹੁਤ ਹੀ ਮਾੜਾ ਚੰਗਾ ਬੋਲਿਆ। ਉਨ੍ਹਾਂ ਦੱਸਿਆ ਕਿ ਰਜਨੀ ਦੇ ਨਾਲ ਹੋਈ ਕੁੱਟ ਮਾਰ ਦੀ ਵੀ ਬਣਦੀ ਜਾਂਚ ਕਰਕੇ ਮੁਲਜ਼ਮਾਂ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ।