ਨਵਜੋਤ ਸਾਹਿਤ ਸੰਸਥਾ ਵੱਲੋਂ ਸਥਾਪਨਾ ਦਿਵਸ ਸਮਾਗਮ 5 ਨੂੰ ਨਵਜੋਤ ਸਾਹਿਤ ਸੰਸਥਾ ਵੱਲੋਂ ਸਥਾਪਨਾ ਦਿਵਸ ਸਮਾਗਮ 5 ਦਸੰਬਰ ਨੂੰ
Publish Date: Sun, 15 Nov 2026 04:39 PM (IST)
Updated Date: Mon, 16 Nov 2026 04:01 AM (IST)
ਸਵਰਗਵਾਸੀ ਸਾਹਿਤ ਰਚੇਤਾ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਦਾ ਕੀਤਾ ਨੇਕ ਫ਼ੈਸਲਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ : ਸਾਹਿਤਕ ਕਿਰਤਾਂ ਅਤੇ ਸਾਹਿਤ ਸਭਾਵਾਂ ਰਾਹੀਂ ਸਮਰਪਿਤ ਸੇਵਾਵਾਂ ਨਿਭਾਉਣ ਵਾਲੇ ਇਸ ਇਲਾਕੇ ਨਾਲ ਸਬੰਧਤ ਸਵਰਗਵਾਸੀ ਸਾਹਿਤ ਰਚੇਤਾ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਲਿਆ ਹੈ। ਨਵਜੋਤ ਸਾਹਿਤ ਸੰਸਥਾ ਔੜ ਵੱਲੋਂ ਇਹ ਸਨਮਾਨ ਰਸਮ ਸੰਸਥਾ ਦੇ ਸਥਾਪਨਾ ਦਿਵਸ ਮੌਕੇ 5 ਦਸੰਬਰ ਦਿਨ ਸ਼ਨੀਵਾਰ ਨੂੰ ਔੜ ਵਿਖੇ ਨਿਭਾਈ ਜਾਵੇਗੀ। ਇਨ੍ਹਾਂ ਵਿਚ ਸਦੀਵੀਂ ਵਿਛੋੜਾ ਦੇ ਗਈਆਂ ਸਾਹਿਤ ਸੇਵੀ ਸ਼ਖ਼ਸੀਅਤਾਂ ਵਿਚ ਮਹਿੰਦਰ ਸਿੰਘ ਦੋਸਾਂਝ, ਤਰਲੋਚਨ ਸਿੰਘ ਹੱਸਮੁੱਖ, ਹਰਬੰਸ ਹੀਉਂ, ਸੁੱਚਾ ਰਾਮ ਜਾਡਲਾ, ਨਿਰਵੈਰ ਸਿੰਘ ਸਾਹਲੋਂ, ਤਰਸੇਮ ਸਾਕੀ, ਸੁਖਦੇਵ ਸਿੰਘ ਰਾਏਪੁਰਡੱਬਾ, ਗੁਰਚਰਨ ਬੱਧਣ ਦੇ ਪਰਿਵਾਰ ਸ਼ਾਮਲ ਹੋਣਗੇ। ਸੰਸਥਾ ਦੇ ਪ੍ਰਧਾਨ ਦਵਿੰਦਰ ਸਕੋਹਪੁਰੀ ਅਤੇ ਸਕੱਤਰ ਡਾ. ਕੇਵਲ ਰਾਮ ਨਵਾਂਸ਼ਹਿਰ ਨੇ ਦੱਸਿਆ ਕਿ ਸਦੀਵੀਂ ਵਿਛੋੜਾ ਦੇ ਚੁੱਕੇ ਉਕਤ ਸਾਹਿਤ ਸੇਵੀਆਂ ਨੇ ਜਿੱਥੇ ਆਪਣੀਆਂ ਲਿਖਤਾਂ ਰਾਹੀਂ ਸਮਾਜ ਨੂੰ ਪ੍ਰੇਰਕ ਸੁਨੇਹੇ ਦਿੱਤੇ, ਉੱਥੇ ਇਲਾਕੇ ਅੰਦਰ ਵੱਖ ਵੱਖ ਸਾਹਿਤਕ ਸੰਸਥਾਵਾਂ ਸਥਾਪਿਤ ਕਰਕੇ ਸਰਗਰਮੀਆਂ ਦੀ ਲਹਿਰ ਖੜ੍ਹੀ ਕੀਤੀ। ਇਹ ਫ਼ੈਸਲਾ ਸਾਹਿਤ ਪ੍ਰੇਮੀਆਂ ਵੱਲੋਂ ਜੀਵਨ ਭਰ ਦੇ ਸਮਰਪਿਤ ਉੱਦਮਾਂ ਨੂੰ ਮੁੱਖ ਰੱਖਦਿਆਂ ਲਿਆ ਹੈ। ਜਿਸ ਦੇ ਸੱਦਾ ਪੱਤਰ ਉਨ੍ਹਾਂ ਦੇ ਪਰਿਵਾਰਾਂ ਨੂੰ ਸੰਸਥਾ ਦੇ ਨੁਮਾਇੰਦਿਆਂ ਵੱਲੋਂ ਉਨ੍ਹਾਂ ਦੇ ਘਰਾਂ ਚ ਜਾ ਕੇ ਦਿੱਤੇ ਜਾ ਰਹੇ ਹਨ। ਨਵਜੋਤ ਸਾਹਿਤ ਸੰਸਥਾ ਔੜ ਦੇ ਇਸ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਪੰਜਾਬ ਪਾਠਕ ਮੰਚ ਦੇ ਮੁੱਖੀ ਦਲਬੀਰ ਬੇਵਾਕ, ਮਾਸਿਕ ਅਦਬੀ ਮਹਿਕ ਦੇ ਮੁੱਖ ਸੰਪਾਦਕ ਕਮਲਾ ਸੱਲ੍ਹਣ, ਸਾਹਿਤ ਚੇਤਨਾ ਮੰਚ ਪੰਜਾਬ ਦੇ ਸੰਸਥਾਪਕ ਜੁਗਿੰਦਰ ਸਿੰਘ ਚੰਨ ਆਦਿ ਨੇ ਇਸ ਨੂੰ ਸਾਹਿਤਕ ਖੇਤਰ ਵਿੱਚ ਨਿਵੇਕਲੀ ਪਿਰਤ ਦੱਸਿਆ। ਉਨ੍ਹਾਂ ਦਾ ਕਹਿਣ ਸੀ ਕਿ ਸੇਵਾਵਾਂ ਨੂੰ ਨਿਭਾਉਣ ਵਾਲੀਆਂ ਉਕਤ ਸਖ਼ਸ਼ੀਅਤਾਂ ਸਰੀਰਕ ਤੌਰ ਤੇ ਭਾਵੇਂਆਂ ਵਿਛੜ ਜਾਂਦੀਆਂ ਹਨ ਪਰ ਉਹਨਾਂ ਵਲੋਂ ਕੀਤੇ ਕਾਰਜ ਸਦਾ ਪ੍ਰੇਰਨਾ ਦਾ ਸਰੋਤ ਬਣੇ ਰਹਿੰਦੇ ਹਨ ਅਤੇ ਇਹਨਾਂ ਸਰੋਤਾਂ ਲਈ ਉਤਸ਼ਾਹਿਤ ਯੋਗਦਾਨ ਪਾਉਣ ਵਾਲੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਕਦਰ ਸਨਮਾਨ ਦੇਣਾ ਸਾਡਾ ਫਰਜ਼ ਬਣਦਾ ਹੈ। ਇਸ ਮੌਕੇ ਸੁਰਜੀਤ ਮਜਾਰੀ, ਰਵਿੰਦਰ ਰਵੀ ਮੱਲਾ ਬੇਦੀਆਂ, ਦੇਸ ਰਾਜ ਬਾਲੀ, ਰਾਜਿੰਦਰ ਜੱਸਲ, ਹਰਮਿੰਦਰ ਹੈਰੀ, ਹਰੀ ਕਿਸ਼ਨ ਪਟਵਾਰੀ, ਦਵਿੰਦਰ ਬੇਗ਼ਮਪੁਰੀ, ਰਾਮ ਨਾਥ ਕਟਾਰੀਆ, ਗਗਨ ਪਾਲ ਹੀਉਂ ਆਦਿ ਸ਼ਾਮਲ ਸਨ।