- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵਜੋਤ ਡਿੰਪੀ ਨੇ ਮੰਗੂਵਾਲ ਫੁੱਟਬਾਲ ਅਕੈਡਮੀ ਲਈ 25 ਫੁੱਟਬਾਲ ਦਿੱਤੇ-ਸਰਬਜੀਤ ਮੰਗੂਵਾਲ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਪਿੰਡ ਮੰਗੂਵਾਲ ਦੇ ਸਾਬਕਾ ਫੁੱਟਬਾਲ ਪਲੇਅਰ ਨਵਜੋਤ ਡਿੰਪੀ ਨੇ ਮੰਗੂਵਾਲ ਫੁੱਟਬਾਲ ਅਕੈਡਮੀ ਦੇ ਖਿਡਾਰੀਆਂ ਨੂੰ ਟ੍ਰੇਨਿੰਗ ਕਰਨ ਲਈ 25 ਫੁੱਟਬਾਲ ਦੇਣ ਦੀ ਸੇਵਾ ਕੀਤੀ ਹੈ। ਅਕੈਡਮੀ ਦੇ ਚੀਫ ਕੋਚ ਸਰਬਜੀਤ ਮੰਗੂਵਾਲ ਨੇ ਦੱਸਿਆ ਕਿ ਮੰਗੂਵਾਲ ਦੇ ਬਹੁਤੇ ਫੁੱਟਬਾਲ ਖਿਡਾਰੀ ਵਿਦੇਸ਼ਾਂ ਵਿਚ ਰਹਿ ਰਹੇ ਹਨ। ਲੇਕਿਨ ਮੰਗੂਵਾਲ ਦੇ ਫੁੱਟਬਾਲ ਖਿਡਾਰੀਆਂ ਦਾ ਮੋਹ ਹਮੇਸ਼ਾ ਹੀ ਉਨ੍ਹਾਂ ਦੇ ਦਿਲਾਂ ਅੰਦਰ ਵੱਸਦਾ ਹੈ। ਉਹ ਸਮੇਂ ਸਮੇਂ ਤੇ ਆਪਣੀ ਨੇਕ ਕਮਾਈ ਵਿਚੋਂ ਮੰਗੂਵਾਲ ਫੁੱਟਬਾਲ ਅਕੈਡਮੀ ਦੇ ਖਿਡਾਰੀਆਂ ਨੂੰ ਲੋੜੀਂਦਾ ਸਾਮਾਨ ਪ੍ਰੋਵਾਈਡ ਕਰਨ ਦੀ ਸੇਵਾ ਕਰਦੇ ਹੀ ਰਹਿੰਦੇ ਹਨ। ਜਿਸ ਨਾਲ ਪਿੰਡ ਦੇ ਬੱਚਿਆਂ ਨੂੰ ਫੁੱਟਬਾਲ ਖੇਡਣ ਵਿਚ ਦਿਲਚਸਪੀ ਪੈਦਾ ਹੁੰਦੀ ਹੈ। ਜਿਸ ਨਾਲ ਬੱਚੇ ਗਰਾਊਂਡ ਵਿਚ ਜਾ ਕੇ ਵਧੀਆ ਫੁੱਟਬਾਲ ਪਲੇਅਰ ਬਣਨ ਲਈ ਮਦਦਗਾਰ ਸਾਬਤ ਹੁੰਦੇ ਹਨ। ਨਵਜੋਤ ਡਿੰਪੀ ਨੇ ਕੁੱਝ ਦਿਨ ਪਹਿਲਾਂ ਫੁੱਟਬਾਲ ਖਿਡਾਰੀ ਕਰਨ ਅਤੇ ਗੌਰਵ ਨੂੰ ਪ੍ਰੋਟੀਨ ਸਪਲੀਮੈਂਟ ਵੀ ਦਿੱਤੇ ਹਨ। ਉਹ ਖੁਦ ਵੀ ਕਾਫੀ ਸਮਾਂ ਮੰਗੂਵਾਲ ਦੀ ਟੀਮ ਵਿੱਚ ਸ਼ਾਮਿਲ ਰਿਹਾ ਹੈ। ਇਸ ਮੌਕੇ ਅਕੈਡਮੀ ਦੇ ਕੋਚਾਂ ਅਤਿੰਦਰ ਮਨੀ ਤੇ ਜਸਬੀਰ ਸਿੰਘ ਜੱਸੀ ਨੰਬਰਦਾਰ ਦੇ ਨਾਲ ਸੀਨੀਅਰ ਖਿਡਾਰੀ ਗੁਰਪ੍ਰੀਤ ਸੰਨੀ ਤੇ ਟੀਮ ਦੇ ਖਿਡਾਰੀ ਆਦਿ ਹਾਜ਼ਰ ਹਨ।