- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਨੇਹੀ ਮੰਦਰ ਵਿਖੇ ਨੌ ਨਰਾਤੇ ਨੌ ਜਗਰਾਤੇ 11 ਤੋਂ 20 ਤੱਕ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਕਮੇਟੀ ਬਾਜ਼ਾਰ ਸਥਿਤ ਸਿੱਧਪੀਠ ਮੰਦਰ ਦੇਵੀ ਦੇਵਾਲਿਆ ਵਿਚ ਸ਼ਾਰਦੀ ਨਰਾਤਿਆਂ ਦੇ ਮੌਕੇ ’ਤੇ 11 ਤੋਂ 20 ਅਕਤੂਬਰ ਤੱਕ ਨੌ ਨਰਾਤੇ, ਨੌ ਜਗਰਾਤੇ ਪ੍ਰੋਗਰਾਮ ਕਰਵਾਏ ਜਾਣਗੇ। ਪ੍ਰਬੰਧਕਾਂ ਅਨੁਸਾਰ 11 ਤੋਂ 19 ਅਕਤੂਬਰ ਤੱਕ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਦੁਰਗਾ ਪੂਜਾ, ਦੁਪਹਿਰ 3 ਤੋਂ 5 ਵਜੇ ਤੱਕ ਹਵਨ ਯੱਗ, ਸ਼ਾਮ 5.30 ਤੋਂ 6.30 ਵਜੇ ਤੱਕ ਦੁਰਗਾ ਸਤੁਤੀ ਪਾਠ ਅਤੇ ਸ਼ਾਮ 6.30 ਤੋਂ ਰਾਤ 9.30 ਵਜੇ ਤੱਕ ਜਗਰਾਤਾ ਹੋਵੇਗਾ। ਇਸ ਦੌਰਾਨ ਫਲਾਹਾਰ ਲੰਗਰ ਵੀ ਲਗਾਇਆ ਜਾਵੇਗਾ। ਵੱਖ-ਵੱਖ ਦਿਨਾਂ ਵਿਚ 11 ਅਕਤੂਬਰ ਐਤਵਾਰ ਨੂੰ ਰਾਧੇ-ਰਾਧੇ ਸੰਕੀਰਤਨ ਮੰਡਲ ਗੜ੍ਹਸ਼ੰਕਰ 12 ਅਕਤੂਬਰ ਸੋਮਵਾਰ ਨੂੰ ਸਰਬਜੀਤ ਮੱਟੂ ਰੋਪੜ, 13 ਅਕਤੂਬਰ ਮੰਗਲਵਾਰ ਨੂੰ ਦੀਪਕ ਰੋਪੜ, 14 ਅਕਤੂਬਰ ਬੁੱਧਵਾਰ ਨੂੰ ਓਹਰੀ ਸਾਬ੍ਹ ਕਰਤਾਰਪੁਰ, 15 ਅਕਤੂਬਰ ਵੀਰਵਾਰ ਨੂੰ ਹੀਰਾ ਲਾਲ ਚੰਡੀਗੜ੍ਹ, 16 ਅਕਤੂਬਰ ਸ਼ੁਕਰਵਾਰ ਨੂੰ ਮਿੱਕੀ ਲੰਗੜੋਆ, 17 ਅਕਤੂਬਰ ਸ਼ਨਿਚਰਵਾਰ ਨੂੰ ਸੁਮਨ ਵਰਮਾ, 18 ਅਕਤੂਬਰ ਐਤਵਾਰ ਨੂੰ ਆਸ਼ੂ ਦਿਗਵਾ ਰਾਹੋਂ ਅਤੇ 19 ਅਕਤੂਬਰ ਸੋਮਵਾਰ ਨੂੰ ਚੰਦਨਪ੍ਰੀਤ ਚੰਨੀ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ। ਸਮਾਗਮ ਦੀ ਸਮਾਪਤੀ ਮੌਕੇ 20 ਅਕਤੂਬਰ ਮੰਗਵਾਰ ਨੂੰ ਸਵੇਰੇ 11 ਵਜੇ ਪੂਰਨਾਹੁਤੀ ਪਾਈ ਜਾਵੇਗੀ। ਉਪਰੰਤ ਦੁਪਹਿਰ 12 ਵਜੇ ਕੰਜ਼ਕ ਪੂਜਨ ਅਤੇ 12.15 ਵਜੇ ਭੰਡਾਰਾ ਲਗਾਇਆ ਜਾਵੇਗਾ। ਮੰਦਰ ਪ੍ਰਬੰਧਕਾਂ ਨੇ ਸ਼ਰਧਾਲੂਆਂ ਨੂੰ ਪਰਿਵਾਰ ਸਮੇਤ ਸਮਾਗਮਾਂ ’ਚ ਪਹੁੰਚ ਕੇ ਮਾਂ ਭਗਵਤੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ। ਇਸ ਮੌਕੇ ਅਸ਼ੋਕ ਪਿੰਕੀ, ਪ੍ਰਦੀਪ ਖੰਨਾ, ਵਿਨੋਦ ਚੋਪੜਾ, ਮਨਦੀਪਕ ਪਾਠਕ, ਗੌਰਵ ਪੁਰੀ, ਹੇਮੰਤ ਚੋਪੜਾ, ਚਰਨਜੀਤ ਕਾਲਾ, ਰਾਜਨ ਸੋਨੀ, ਪ੍ਰਿੰਸ ਸੋਨੀ, ਸ਼ਵੇਤ ਸ਼ਰਮਾ, ਚੇਤਨ ਸ਼ਰਮਾ, ਸੰਜੀਵ ਖੰਨਾ ਅਤੇ ਪੰਡਿਤ ਹਰਸ਼ਵਰਧਨ ਆਦਿ ਮੌਜੂਦ ਸਨ।