ਵੋਟ ਪਾਉਣ ਦਾ ਅਧਿਕਾਰ ਹਰ ਨਾਗਰਿਕ ਦੀ ਤਾਕਤ : ਜੌਹਰ
ਸਾਈਂ ਕਾਲਜ ਜਾਡਲਾ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ
Publish Date: Sun, 25 Jan 2026 03:47 PM (IST)
Updated Date: Mon, 26 Jan 2026 04:01 AM (IST)

ਸੁਰਿੰਦਰ ਦੁੱਗਲ, ਪੰਜਾਬੀ ਜਾਗਰਣ, ਜਾਡਲਾ : ਸਾਈਂ ਕਾਲਜ ਆਫ਼ ਐਜੂਕੇਸ਼ਨ ਜਾਡਲਾ ਵਿਖੇ ਐਨਐੱਸਐੱਸ ਵਿਭਾਗ ਦੇ ਇੰਚਾਰਜ ਬਲਵਿੰਦਰ ਕੌਰ ਦੇ ਸਹਿਯੋਗ ਨਾਲ ਰਾਸ਼ਟਰੀ ਵੋਟਰ ਦਿਵਸ ਬੜੇ ਉਤਸ਼ਾਹ ਅਤੇ ਜਾਗਰੂਕਤਾ ਨਾਲ ਮਨਾਇਆ। ਇਸ ਦੌਰਾਨ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਸਮਾਗਮ ਦੀ ਸ਼ੁਰੂਆਤ ਲੋਕਤੰਤਰ ਮੁੱਲਾਂ ਨੂੰ ਸਮਰਪਿਤ ਵਿਚਾਰਾਂ ਨਾਲ ਹੋਈ। ਵਿਦਿਆਰਥੀਆਂ ਵੱਲੋਂ ਨਾਅਰੇ ਲਗਾਏ ਗਏ। ਸਮਾਗਮ ਦੌਰਾਨ ਜਾਗਰੂਕਤਾ ਗਤੀਵਿਧੀਆਂ ਜਿਨ੍ਹਾਂ ਵਿਚ।ਵੋਟਿੰਗ ਨਾਲ ਸੰਬੰਧਿਤ ਭਾਸ਼ਣ, ਪੋਸਟਰ ਪ੍ਰਦਰਸ਼ਨੀ ਅਤੇ ਸੰਕਲਪ ਸਮਾਗਮ ਰਾਹੀਂ ਨੌਜਵਾਨਾਂ ਨੂੰ ਵੋਟਰ ਰਜਿਸਟਰੇਸ਼ਨ ਅਤੇ ਨਿਰਵਾਚਨ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਕਾਲਜ ਦੇ ਚੇਅਰਮੈਨ ਪੀਕੇ ਜੌਹਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨ ਤੇ ਲੋਕਤੰਤਰਿਕ ਪ੍ਰਕਿਰਿਆ ਵਿਚ ਸਰਗਰਮ ਭਾਗੀਦਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਵੋਟ ਪਾਉਣ ਦਾ ਅਧਿਕਾਰ ਹਰ ਨਾਗਰਿਕ ਦੀ ਤਾਕਤ ਹੈ ਅਤੇ ਇਹ ਦੇਸ਼ ਦੀ ਮਜ਼ਬੂਤ ਲੋਕਤੰਤਰ ਪ੍ਰਣਾਲੀ ਦੀ ਨੀਂਹ ਹੈ। ਉਨ੍ਹਾਂ ਕਿਹਾ ਵਿਦਿਆਰਥੀਆਂ ਨੂੰ ਨਿਡਰ, ਨਿਰਪੱਖ, ਜ਼ਿੰਮੇਵਾਰ ਵੋਟਰ ਬਣਨਾ ਚਾਹੀਦਾ ਹੈ। ਸਮਾਗਮ ਦੇ ਅੰਤ ਵਿਚ ਸਾਰੇ ਹਾਜ਼ਰੀਨਾਂ ਵੱਲੋਂ ਲੋਕਤੰਤਰ ਦੀ ਮਜ਼ਬੂਤੀ ਅਤੇ ਦੇਸ਼ ਦੀ ਤਰੱਕੀ ਲਈ ਹਮੇਸ਼ਾ ਆਪਣੇ ਵੋਟ ਦੇ ਅਧਿਕਾਰ ਦਾ ਸਹੀ ਇਸਤੇਮਾਲ ਕਰਨ ਦਾ ਸੰਕਲਪ ਲਿਆ। ਇਸ ਮੌਕੇ ਕਾਲਜ ਦੇ ਉੱਪ ਚੇਅਰਮੈਨ ਇੰਜ. ਗੌਰਵ ਜੌਹਰ, ਮੈਨੇਜਿੰਗ ਡਾਇਰੈਕਟਰ ਅਨੁਪਮ ਜੌਹਰ, ਪ੍ਰਿੰ. ਡਾ. ਸੁਨੀਲਾ ਧੀਰ ਅਤੇ ਸਮੂਹ ਸਟਾਫ ਮੈਂਬਰ ਵੀ ਸ਼ਾਮਲ ਸਨ।