
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰਾਸ਼ਟਰੀ ਖੇਡ ਦਿਵਸ ਉਤਸ਼ਾਹ ਨਾਲ ਮਨਾਇਆ

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਰੈਲਮਾਜਰਾ ਨੇ ਰਾਸ਼ਟਰੀ ਖੇਡ ਦਿਵਸ ਉਤਸ਼ਾਹ ਤੇ ਖੇਡ ਭਾਵਨਾ ਨਾਲ ਮਨਾਇਆ। ਇਹ ਸਮਾਗਮ ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਦੁਆਰਾ ਡਾ. ਮਹੇਸ਼ ਜੇਟਲੀ ਡੀਨ ਖੇਡਾਂ ਦੀ ਅਗਵਾਈ ਹੇਠ ਕਰਵਾਈਆਂ। ਜਿਸ ਦਾ ਉਦੇਸ਼ ਵਿਦਿਆਰਥੀਆਂ ਵਿਚ ਸਰੀਰਕ ਤੰਦਰੁਸਤੀ, ਖੇਡ ਭਾਵਨਾ, ਸਿਹਤਮੰਦ ਮੁਕਾਬਲੇ ਅਤੇ ਇੱਕ ਸਰਗਰਮ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਸੀ। ਮੁੰਡਿਆਂ ਅਤੇ ਕੁੜੀਆਂ ਲਈ ਪੁਸ਼-ਅੱਪ, ਸਕਿੱਪਿੰਗ, ਪਲੈਂਕ ਅਤੇ ਟੇਬਲ ਟੈਨਿਸ ਸਮੇਤ ਵੱਖ-ਵੱਖ ਮਨੋਰੰਜਕ ਅਤੇ ਪ੍ਰਤੀਯੋਗੀ ਖੇਡ ਸਮਾਗਮ ਕਰਵਾਏ ਗਏ ਸਨ। ਉਦਘਾਟਨ ਸਮਾਰੋਹ ਦੇ ਮੁੱਖ ਮਹਿਮਾਨ ਪ੍ਰੋ. ਡਾ. ਏਐੱਸ ਚਾਵਲਾ ਵਾਈਸ ਚਾਂਸਲਰ ਐੱਲਟੀਐੱਸਯੂ ਸਨ। ਉਨ੍ਹਾਂ ਵਿਦਿਆਰਥੀਆਂ ਵਿਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਖੁੱਲ੍ਹੇ ਮਨ ਨਾਲ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਐੱਚਪੀਐੱਸ ਧਾਮੀ ਕਾਰਜਕਾਰੀ ਡੀਨ, ਵੀਕੇ ਸੈਣੀ ਡਿਪਟੀ ਡੀਨ, ਡਾ. ਮਹੇਸ਼ ਜੇਟਲੀ ਖੇਡ ਨਿਰਦੇਸ਼ਕ ਵੀ ਮੌਜੂਦ ਰਹੇ ਅਤੇ ਪੂਰੇ ਸਮਾਗਮ ਦੌਰਾਨ ਭਾਗੀਦਾਰਾਂ ਨੂੰ ਉਤਸ਼ਾਹਿਤ ਕੀਤਾ। ਮੁਕਾਬਲਿਆਂ ਵਿਚ ਵਿਦਿਆਰਥੀਆਂ ਵੱਲੋਂ ਉਤਸ਼ਾਹਜਨਕ ਭਾਗੀਦਾਰੀ ਦੇਖਣ ਨੂੰ ਮਿਲੀ। ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਮੈਡਲ ਅਤੇ ਸਰਟੀਫਿਕੇਟ ਦਿੱਤੇ ਗਏ। ਖੇਡ ਦਿਵਸ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਨੂੰ ਸਮਰਪਿਤ ਸੀ। ਮੈਡਲ ਸਮਾਰੋਹ ਵਿਚ ਯੂਨੀਵਰਸਿਟੀ ਦੇ ਉੱਘੇ ਅਧਿਕਾਰੀ ਡਾ. ਸੁਰਿੰਦਰ ਪਾਲ ਕੰਟਰੋਲਰ ਆਫ ਐਗਜ਼ਾਮੀਨੇਸ਼ਨ, ਡਾ. ਨਰੇਸ਼ ਗਿੱਲ ਕਾਰਜਕਾਰੀ ਡੀਨ, ਇੰਜੀਨੀਅਰ ਅਮਨਦੀਪ ਸਿੰਘ, ਨਰਿੰਦਰ ਭੂੰਬਲਾ ਪੀਆਰਓ, ਇਮਰੋਜ਼ ਸਿੰਘ ਸ਼ਾਮਲ ਸਨ।