
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਮਰਦੀਪ ਸਕੂਲ ਵਿਖੇ 'ਰਾਸ਼ਟਰੀ ਖੇਡ ਦਿਵਸ' ਮਨਾਇਆ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਅਮਰਦੀਪ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਪ੍ਰਿੰ. ਪਰਮਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਰਾਸ਼ਟਰੀ ਖੇਡ ਦਿਵਸ ਮਨਾਇਆ। ਸਕੂਲ ’ਚ ਬੱਚਿਆਂ ਦੇ 100 ਮੀਟਰ ਦੌੜ, ਸਪੂਨ ਦੌੜ, ਸਿੰਗਲ ਲੈੱਗ ਦੌੜ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ। ਖੇਡਾਂ ਦੇ ਇੰਚਾਰਜ ਲੈਕ. ਬਲਵਿੰਦਰ ਸਿੰਘ ਨੇ ਦੱਸਿਆ ਕਿ 100 ਮੀਟਰ ਕੁੜੀਆਂ ਦੀ ਰੇਸ ਵਿਚੋਂ ਅਮਨਦੀਪ ਨੇ ਪਹਿਲਾ ਸਥਾਨ, ਪੂਰਵੀ ਗੁਰੂ ਨੇ ਦੂਜਾ ਸਥਾਨ ਅਤੇ ਡੇਜ਼ੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮੁੰਡਿਆਂ ਦੀ 100 ਮੀਟਰ ਦੌੜ ਵਿਚੋਂ ਹਿਮੰਤ ਨੇ ਪਹਿਲਾ ਸਥਾਨ, ਰਿਤੇਸ਼ ਨੇ ਦੂਜਾ ਸਥਾਨ ਅਤੇ ਸੁਮਿਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕੁੜੀਆਂ ਦੀ ਸਪੂਨ ਦੌੜ ਵਿਚੋਂ ਮਾਨਵੀ ਨੇ ਪਹਿਲਾ ਸਥਾਨ, ਸੁਖਮਨੀ ਅਤੇ ਹਰਪ੍ਰੀਤ ਨੇ ਦੂਜਾ ਸਥਾਨ ਅਤੇ ਪ੍ਰਿਆਂਸ਼ੂ ਨੇ ਤੀਜਾ ਸਥਾਨ ਹਾਸਿਲ ਕੀਤਾ। ਮੁੰਡਿਆਂ ਦੀ ਸਪੂਨ ਦੌੜ ਵਿਚੋਂ ਸਾਹਿਬਜੋਤ ਨੇ ਪਹਿਲਾ ਸਥਾਨ, ਭਵਨੇਸ਼ ਨੇ ਦੂਜਾ ਸਥਾਨ ਅਤੇ ਵਿਕਰਮਦੀਪ ਸਿੰਘ ਹੀਰ ਨੇ ਤੀਜਾ ਸਥਾਨ ਹਾਸਲ ਕੀਤਾ। ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕਰਦਿਆਂ ਉਨ੍ਹਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਿੰ. ਪਰਮਜੀਤ ਕੌਰ ਨੇ ਆਖਿਆ ਕਿ ਸਰੀਰਕ ਤੇ ਮਾਨਸਿਕ ਤੌਰ ’ਤੇ ਫਿੱਟ ਰਹਿਣ ਵਿਚ ਖੇਡਾਂ ਦਾ ਸਾਡੇ ਜੀਵਨ ਵਿਚ ਅਹਿਮ ਮਹੱਤਵ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਕਿਸੇ ਨਾ ਕਿਸੇ ਖੇਡ ਵਿਚ ਹਿੱਸਾ ਜ਼ਰੂਰ ਲੈਣ ਕਿਉਂਕਿ ਖੇਡਾਂ ਦੇ ਨਾਲ ਸਾਡਾ ਸਰੀਰ ਅਤੇ ਮਨ ਦੋਵੇਂ ਤੰਦਰੁਸਤ ਰਹਿੰਦੇ ਹਨ। ਇਸ ਮੌਕੇ ਸੁਰਿੰਦਰ ਸਿੰਘ ਢੀਂਡਸਾ ਵਾਈਸ ਚੇਅਰਮੈਨ ਪੀਟੀਏ, ਕਾਲਜ ਪ੍ਰਿੰ. ਪ੍ਰੋ. ਮਨਜੀਤ ਸਿੰਘ, ਪ੍ਰੋ. ਜਗਵਿੰਦਰ ਸਿੰਘ, ਲੈਕ. ਅੰਜੂ ਮਹਿੰਮੀ ਅਤੇ ਸਟਾਫ ਸਕੂਲ ਹਾਜ਼ਰ ਸਨ।