- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੌਮੀ ਖ਼ੂਨਦਾਨ ਦਿਵਸ ਬਣਿਆ ਨਿਵੇਕਲਾ ਦਿਵਸ-ਮਨਜੀਤ ਕੌਰ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਬੀਡੀਸੀ ਬਲੱਡ ਸੈਂਟਰ ਵਿਖੇ ਕੌਮੀ ਖ਼ੂਨਦਾਨ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ ਦੌਰਾਨ ਆਪਣੇ ਬਿਮਾਰ ਪਿਤਾ ਲਈ ਇੱਕ ਹਸਪਤਾਲ ਵੱਲੋਂ ਮੰਗੇ ਖੂਨ ਨੂੰ ਪ੍ਰਾਪਤ ਕਰਨ ਆਈ ਔਰਤ ਮਨਜੀਤ ਕੌਰ ਨੇ ਕੌਮੀ ਖ਼ੂਨਦਾਨ ਦਿਵਸ ਬਾਰੇ ਜਾਣੂ ਹੁੰਦਿਆਂ ਆਖਿਆ ਕਿ ਇਹ ਦਿਨ ਉਨ੍ਹਾਂ ਦੀ ਜ਼ਿੰਦਗੀ ਲਈ ਨਿਵੇਕਲਾ ਦਿਨ ਬਣ ਗਿਆ ਹੈ। ਕਿਉਂਕਿ ਇਹ ਦਿਨ ਉਸ ਦੇ ਪਿਤਾ ਜੀ ਦੀ ਜੀਵਨ ਜੋਤ ਜਗਦੀ ਰੱਖਣ ਵਾਲਾ ਦਿਨ ਹੈ। ਸੰਸਥਾ ਨੇ ਔਰਤ ਦੇ ਜਜ਼ਬਾਤਾਂ ਦਾ ਸਤਿਕਾਰ ਕਰਦਿਆਂ ਖ਼ੂਨਦਾਨ ਕੈਂਪ ਦਾ ਉਦਘਾਟਨ ਮਨਜੀਤ ਕੌਰ ਵਾਸੀ ਸੋਨਾ ਤੋਂ ਕਰਵਾਉਣ ਦਾ ਫੈਸਲਾ ਕੀਤਾ। ਕੈਂਪ ’ਚ 21 ਖ਼ੂਨਦਾਨੀਆਂ ਨੇ ਖ਼ੂਨਦਾਨ ਕੀਤਾ। ਇਸ ਮੌਕੇ ਐਸਕੇ ਸਰੀਨ, ਜੀਐੱਸ ਤੂਰ, ਜੇਐਸ ਗਿੱਦਾ, ਡਾ. ਅਜੇ ਬੱਗਾ, ਪ੍ਰਵੇਸ਼ ਕੁਮਾਰ, ਸੁਰਿੰਦਰ ਕੌਰ ਤੂਰ, ਯੁਵਰਾਜ ਕਾਲੀਆ, ਨਰਿੰਦਰ ਪਾਲ ਤੂਰ, ਮੈਨੇਜਰ ਮਨਮੀਤ ਸਿੰਘ ਅਤੇ ਸੰਸਥਾ ਦਾ ਸਟਾਫ ਹਾਜ਼ਰ ਸੀ। ਬੁਲਾਰਿਆਂ ਨੇ ਆਖਿਆ ਕਿ ਭਾਰਤ ਵਿਚ ਖ਼ੂਨਦਾਨ ਲਹਿਰ ਦੇ ਪਿਤਾਮਾ ਸਵ: ਡਾ. ਜੇਜੀ ਜੌਲੀ ਦੇ ਜਨਮ ਦਿਨ ਨੂੰ ਕੌਮੀ ਖ਼ੂਨਦਾਨ ਦਿਵਸ ਦੇ ਤੌਰ