- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੌਮੀ ਖ਼ੂਨਦਾਨ ਦਿਵਸ ਬਣਿਆ ਨਿਵੇਕਲਾ ਦਿਵਸ-ਮਨਜੀਤ ਕੌਰ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਬੀਡੀਸੀ ਬਲੱਡ ਸੈਂਟਰ ਵਿਖੇ ਕੌਮੀ ਖ਼ੂਨਦਾਨ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ ਵੇਲੇ ਆਪਣੇ ਬਿਮਾਰ ਪਿਤਾ ਲਈ ਇੱਕ ਹਸਪਤਾਲ ਵੱਲੋਂ ਮੰਗੇ ਖ਼ੂਨ ਨੂੰ ਪ੍ਰਾਪਤ ਕਰਨ ਆਈ ਮਹਿਲਾ ਮਨਜੀਤ ਕੌਰ ਨੇ ਕੌਮੀ ਖ਼ੂਨਦਾਨ ਦਿਵਸ ਬਾਰੇ ਜਾਣੂ ਹੁੰਦਿਆਂ ਆਖਿਆ ਕਿ ਇਹ ਦਿਨ ਉਨ੍ਹਾਂ ਦੀ ਜ਼ਿੰਦਗੀ ਲਈ ਨਿਵੇਕਲਾ ਦਿਨ ਬਣ ਗਿਆ ਹੈ। ਕਿਉਂਕਿ ਇਹ ਦਿਨ ਉਸ ਦੇ ਪਿਤਾ ਜੀ ਦੀ ਜੀਵਨ ਜੋਤ ਜਗਦੀ ਰੱਖਣ ਵਾਲਾ ਦਿਨ ਹੈ। ਸੰਸਥਾ ਨੇ ਮਹਿਲਾ ਦੇ ਜਜ਼ਬਾਤਾਂ ਦਾ ਸਤਿਕਾਰ ਕਰਦਿਆਂ ਖ਼ੂਨਦਾਨ ਕੈਂਪ ਦਾ ਉਦਘਾਟਨ ਮਨਜੀਤ ਕੌਰ ਵਾਸੀ ਸੋਨਾ ਤੋਂ ਕਰਵਾਉਣ ਦਾ ਫੈਸਲਾ ਕੀਤਾ। ਕੈਂਪ ’ਚ 21 ਖ਼ੂਨਦਾਨੀਆਂ ਨੇ ਖ਼ੂਨਦਾਨ ਕੀਤਾ। ਇਸ ਮੌਕੇ ਐੱਸਕੇ ਸਰੀਨ, ਜੀਐੱਸ ਤੂਰ, ਜੇਐੱਸ ਗਿੱਦਾ, ਡਾ. ਅਜੇ ਬੱਗਾ, ਪ੍ਰਵੇਸ਼ ਕੁਮਾਰ, ਸੁਰਿੰਦਰ ਕੌਰ ਤੂਰ, ਯੁਵਰਾਜ ਕਾਲੀਆ, ਨਰਿੰਦਰ ਪਾਲ ਤੂਰ, ਮੈਨੇਜਰ ਮਨਮੀਤ ਸਿੰਘ ਅਤੇ ਸੰਸਥਾ ਦਾ ਸਟਾਫ ਹਾਜ਼ਰ ਸਨ। ਬੁਲਾਰਿਆਂ ਨੇ ਆਖਿਆ ਕਿ ਭਾਰਤ ਵਿਚ ਖ਼ੂਨਦਾਨ ਲਹਿਰ ਦੇ ਪਿਤਾਮਾ ਸਵ. ਡਾ. ਜੇਜੀ ਜੌਲੀ ਦੇ ਜਨਮ ਦਿਨ ਨੂੰ ਕੌਮੀ ਖ਼ੂਨਦਾਨ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਉਨ੍ਹਾਂ ਵੱਲੋਂ ਖ਼ੂਨਦਾਨ ਸਬੰਧੀ ਜਾਗਰੂਕਤਾ ਦੇ ਨਾਲ-ਨਾਲ ਕੌਮੀ ਪੱਧਰ ’ਤੇ ਖ਼ੂਨਦਾਨ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਨਿਆਂ ਪਾਲਿਕਾ ਦਾ ਸਹਾਰਾ ਵੀ ਲਿਆ। ਇਸ ਤੋਂ ਪਹਿਲਾਂ ਸੰਸਥਾ ਦੇ ਮੁੱਖ ਦੁਆਰ ’ਤੇ ਖੂਨਦਾਨ ਲਹਿਰ ਪ੍ਰਤੀ ਵਚਨਬੱਧਤਾ ਦੀ ਸਹੁੰ ਚੁੱਕਣ ਦਾ ਸਮਾਗਮ ਕੀਤਾ। ਇਸ ਦਿਨ ਨੂੰ ਸਮਰਪਿਤ ਵਿਸ਼ੇ ਪ੍ਰੋਜੈਕਟ ਮੁਫਤ ਬਲੱਡ ਗਰੁਪਿੰਗ ਤੇ ਐੱਚਬੀ ਟੈੱਸਟ ਕੈਂਪ ਆਰੰਭ ਕੀਤਾ, ਜੋ ਪੂਰਾ ਦਿਨ ਚੱਲੇਗਾ। ਖ਼ੂਨ ਦੀ ਕਮਜ਼ੋਰੀ ਵਾਲੇ ਵਿਅਕਤੀਆਂ ਨੂੰ ਮੁਫ਼ਤ ਦਵਾਈ ਦਿੱਤੀ ਜਾਵੇਗੀ।