ਵਿਧਾਨ ਸਭਾ ’ਚ ਰਾਹੋਂ ਤੋਂ ਮੱਤੇਵਾੜਾ ਰੋਡ ਨੂੰ ਬਣਾਉਣ ਦਾ ਚੁੱਕਿਆ ਮੁੱਦਾ : ਨਛੱਤਰ ਪਾਲ ਵਿਧਾਨ ਸਭਾ ਵਿਚ ਰਾਹੋਂ ਤੋਂ ਮੱਤੇਵਾੜਾ ਰੋਡ ਨੂੰ ਬਣਾਉਣ ਦਾ ਚੁੱਕਿਆ ਮੁੱਦਾ-ਨਛੱਤਰ ਪਾਲ
Publish Date: Fri, 23 Oct 2026 05:41 PM (IST)
Updated Date: Fri, 23 Oct 2026 05:43 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੰਜਾਬ ਵਿਧਾਨ ਸਭਾ ਦੇ 13ਵੇਂ ਸੈਸ਼ਨ ਵਿਚ ਨਵਾਂਸ਼ਹਿਰ ਤੋਂ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਨਛੱਤਰ ਪਾਲ ਵੱਲੋਂ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਰਾਹੋ ਤੋਂ ਮੱਤੇਵਾੜਾ ਰੋਡ ਦੀ ਬਹੁਤ ਖਸਤਾ ਹਾਲਾਤ ਬਾਰੇ ਦਸਦਿਆਂ ਕਿਹਾ ਕਿ ਇਸ ਸੜਕ ਤੋਂ ਆਮ ਲੋਕਾਂ ਦਾ ਆਉਣਾ ਜਾਉਣਾ ਬਹੁਤ ਔਖਾ ਹੈ। ਜਿਸਦੇ ਜਵਾਬ ਵਿਚ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਰਾਹੋਂ ਤੋਂ ਮੱਤੇਵਾੜਾ ਰੋਡ ਸੜਕ ਦੀ ਸਪੈਸ਼ਲ ਰਿਪੇਅਰ ਦਾ ਕੰਮ 2021 ਦੇ ਵਿਚ ਕੀਤਾ ਸੀ। ਇਹ ਸੜਕ ਹੁਣ ਸਪੈਸ਼ਲ ਰਿਪੇਅਰ ਬਣਨ ਵਾਸਤੇ ਰਹਿੰਦੀ ਇਸ ਸੜਕ ਤੋਂ ਮਾਈਨਿੰਗ ਦਾ ਭਾਰੀ ਟਰੈਫਿਕ ਲੰਘਦਾ ਜਿਸ ਕਾਰਨ ਟੁੱਟੀ ਹੈ। ਜਿਸ ਕਾਰਨ ਇਸ ਸੜਕ ਦੇ ਡਿਜ਼ਾਈਨ ਲਈ ਡਿਪਟੀ ਡਾਇਰੈਕਟਰ ਰਿਸਰਚ ਲੈਬ ਪਟਿਆਲਾ ਨੂੰ ਪਹੁੰਚ ਕੀਤੀ ਸੀ। ਇਸ ਸੜਕ ਦੇ ਤਰਸ ਡਿਜਾਇਨ ਅਤੇ ਮੌਕੇ ਤੇ ਲੋੜੀਂਦੀ ਰਿਟੇਨਿੰਗ ਦੀਵਾਰ ਨੂੰ ਸ਼ਾਮਿਲ ਕਰਦੇ ਹੋਏ ਇਸ ਸੜਕ ਦਾ ਐਸਟੀਮੇਟ 33 ਕਰੋੜ 88 ਲੱਖ ਰੁਪਏ ਦਾ ਤਿਆਰ ਕੀਤਾ ਗਿਆ ਹੈ। ਜਿਸ ਦੇ ਫੰਡ ਦੀ ਪ੍ਰਾਪਤੀ ਲਈ ਕੇਸ ਭੇਜ ਦਿੱਤਾ ਅਤੇ ਫੰਡ ਉੱਪਲਬਧ ਹੋਣ ਤੇ ਸਪੈਸ਼ਲ ਰਿਪੇਅਰ ਦਾ ਕੰਮ ਕਰਵਾ ਦਿੱਤਾ ਜਾਵੇਗਾ। ਇਸ ਤੋਂ ਉਪਰੰਤ ਜਦੋਂ ਵਿਧਾਇਕ ਨੱਛਤਰ ਪਾਲ ਵੱਲੋਂ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਇਹ ਪੁੱਛਿਆ ਕੇ ਰਾਹੋਂ ਤੋਂ ਮੱਤੇਵਾੜਾ ਸੜਕ ਜਿਸਦੀ ਲੰਬਾਈ ਕਰੀਬ 12 ਕਿਲੋਮੀਟਰ ਹੈ। ਇਸ ਸੜਕ ਤੋਂ 50 ਪਿੰਡਾਂ ਦੇ ਲੋਕਾਂ ਜਿਸ ਵਿਚ ਰਾਹੋਂ, ਨਵਾਂਸ਼ਹਿਰ, ਬਲਾਚੌਰ, ਗੜ੍ਹਸ਼ੰਕਰ ਤੇ ਨਾਲ ਲਗਦੇ ਪਿੰਡ ਦੇ ਲੋਕ ਲੁਧਿਆਣੇ ਨੂੰ ਜਾਣ ਵਾਸਤੇ ਸਤਲੁਜ ਦਰਿਆ ਦਾ ਪੁੱਲ ਪਾਰ ਕਰਕੇ ਜਾਂਦੇ ਹਨ। ਇਹ ਸੜਕ ਬਰਨਾਲਾ ਖੁਰਦ ਤੇ ਗੜ੍ਹੀ ਭਾਰਟਾ ਕੋਲੋ ਲਗਭਗ 10-10 ਫੁੱਟ ਡੂੰਘੇ ਟੋਏ ਪਏ ਹਨ। ਉੱਥੇ ਸੜਕ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ।ਅਤੇ ਤਾਜਪੁਰ ਤੋਂ ਸਤਲੁਜ ਦਰਿਆ ਤੱਕ ਡੂੰਘੇ ਟੋਏ ਪਏ ਹੋਏ ਹਨ। ਇਹ ਸੜਕ ਦੇ ਟੁੱਟਣ ਦਾ ਮੇਨ ਕਾਰਨ ਮਾਈਨਿੰਗ ਵੀ ਹੈ। ਜਿਸ ਤਰ੍ਹਾਂ ਕੈਬਨਿਟ ਮੰਤਰੀ ਵੱਲੋਂ ਪਹਿਲਾਂ ਉੜਾਪੜ ਤੋਂ ਰਾਹੋਂ ਜਾਡਲਾ ਨੂੰ ਅਤੇ ਮਾਛੀਵਾੜਾ ਨਵਾਂਸ਼ਹਿਰ ਸੜਕ ਬਣਾਈ ਹੈ। ਉਸੇ ਤਰ੍ਹਾਂ ਇਹ ਸੜਕ ਬਣਾਉਣ ਜਾਵੇ ਤਾਂ ਜੋ ਲੋਕਾਂ ਦੇ ਜਾਨ ਮਾਲ ਦੀ ਰਾਖੀ ਕੀਤੀ ਜਾ ਸਕੇ। ਇਸ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਉਹ ਵਿਧਾਇਕ ਨਛੱਤਰ ਪਾਲ ਦੀ ਗੱਲ ਨਾਲ ਸਹਿਮਤ ਹਨ ਅਤੇ ਇਸ ਰੋਡ ਤੇ ਮਾਈਨਿੰਗ ਦੀ ਟਰੈਫਿਕ ਜਿਹੜੀ ਬਹੁਤ ਜਿਆਦਾ ਭਾਰੀ ਟ੍ਰੈਫਿਕ ਲੰਘਦੀ ਆ ਇਸ ਕਰਕੇ ਇਸ ਕਰਕੇ ਇਸ ਸੜਕ ਵਿਚ ਬਹੁਤ ਟੋਏ ਪਏ ਹਨ। ਵੈਸੇ ਤਾਂ 2021 ਵਿਚ ਹੀ ਜੇ ਅਸੀਂ ਇਸ ਸੜਕ ਦਾ ਰਿਸਰਚ ਲਿਆ ਹੁੰਦਾ ਤਾਂ ਲੈਬ ਤੋਂ ਕਰਸਟ ਡਿਜ਼ਾਇਨ ਤਿਆਰ ਕਰਕੇ ਅਸੀਂ ਇਸ ਸੜਕ ਨੂੰ ਬਣਾ ਲੈਂਦੇ ਤਾਂ ਅੱਜ ਇਹ ਸਮੱਸਿਆ ਪੈਣੀ ਨਹੀਂ ਸੀ। ਇਸੇ ਕਰਕੇ ਹੀ ਇਸ ਸੜਕ ਦੀ ਅਸੀਂ ਇਸ ਵੇਲੇ ਪੂਰਾ ਜਿਹੜਾ ਕਰਸਟ ਡਿਜ਼ਾਇਨ ਕਰਾ ਕੇ ਤੇ ਰਿਟੇਨਿੰਗ ਵਾਲ ਨਾਲ ਬਣਾ ਕੇ ਇਸ ਨੂੰ ਅਸੀਂ ਬਣਾ ਰਹੇ ਆਂ, ਤਾਂ ਕਿ ਉਨ੍ਹਾਂ ਨੂੰ ਪਤਾ ਹੈ ਕਿ ਜਿਹੜਾ ਇਹਦੇ ਉੱਤੇ ਪਿੰਡ ਪੈਂਦਾ ਬਰਨਾਲਾ ਖੁਰਦ ਤੇ ਭਾਰਟਾ ਕਲਾਂ ਇੱਥੇ 800 ਮੀਟਰ ਸੜਕ ਜਿੱਥੇ ਜਿਆਦਾ ਇਨ੍ਹਾਂ ਦੋ ਪਿੰਡਾਂ ਦੇ ਵਿਚ ਸਮਸਿਆ ਆ ਰਹੀ ਹੈ। ਅਸੀਂ ਦੋ ਕਿਲੋਮੀਟਰ ਜਿਹੜਾ ਇਥੇ ਏਰੀਆ ਪੈਂਦਾ ਆ ਉਹਦੇ ਵਿਚ ਅਸੀਂ ਸੀਸੀ ਸੜਕ ਬਣਾ ਰਹੇ ਆ ਅਤੇ ਪੂਰੀ ਮਜਬੂਤੀ ਨਾਲ ਇਹ ਸੜਕ ਬਣਾ ਕੇ ਦਵਾਂਗੇ। ਤਾਂ ਕਿ ਭਾਵੇਂ ਭਾਰੀ ਮਾਈਨਿੰਗ ਦਾ ਭਾਰੀ ਟਰੈਫਿਕ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਸ ਸੜਕ ਤੇ ਕੋਈ ਮੁਸ਼ਕਿਲ ਨਾ ਆਵੇ। ਇਸ ਲਈ ਇਸ ਸੜਕ ਨੂੰ ਪੂਰੀ ਡਿਜ਼ਾਇਨਿੰਗ ਦੇ ਨਾਲ ਤੇ ਰਿਸਰਚ ਟੈਸਟਿੰਗ ਪ੍ਰਵਾਨਗੀ ਮਿਲ ਜਾਂਦੀ ਆ। ਤਾਂ ਅਸੀਂ ਇਸ ਸੜਕ ਦਾ ਕੰਮ ਜਲਦੀ ਤੋਂ ਜਲਦੀ ਕੰਪਲੀਟ ਕਰ ਦੇਵਾਂਗੇ।