
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਗਰ ਕੌਂਸਲ ਵੱਲੋਂ ਹਰਿਤ ਜੈਵਿਕ ਖਾਦ ਦਾ ਸਟਾਲ ਲਗਾਇਆ

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਹਰ ਘਰ ਤਿਰੰਗਾ ਅਤੇ 80ਵੇਂ ਸੁਤੰਤਰਤਾ ਦਿਵਸ ਨੂੰ ਸਮਰਪਿਤ ਸਮਾਗਮ ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਸੁਨੀਲ ਕੌਂਸ਼ਲ ਤੇ ਕਾਰਜ ਸਾਧਕ ਅਫਸਰ ਸਿਮਰਨ ਢੀਂਡਸਾ ਦੀ ਅਗਵਾਈ ਹੇਠ ਸਵੱਛ ਭਾਰਤ ਟੀਮ ਵੱਲੋਂ ਹਰਿਤ ਜੈਵਿਕ ਖਾਦ ਦਾ ਸਟਾਲ ਲਗਾਇਆ। ਇਸ ਮੌਕੇ ਆਮ ਪਬਲਿਕ ਨੂੰ ਮੁਫ਼ਤ ਵਿੱਚ ਖਾਦ ਵੰਡੀ ਗਈ। ਨਾਲ ਹੀ ਉਨ੍ਹਾਂ ਨੂੰ ਸੋਲਿਡ ਵੇਸਟ ਰੂਲਜ਼ 2026 ਤਹਿਤ ਘਰਾਂ ਵਿੱਚ ਗਿੱਲੇ ਤੇ ਸੁੱਕੇ ਕੂੜੇ, ਸੇਨੈਟਰੀ ਵੇਸਟ ਅਤੇ ਘਰੇਲੂ ਖਤਰਨਾਕ ਕੂੜਾ ਜਿਵੇਂ ਕਿ ਫਰਨਾਇਲ, ਹਾਰਪਿਕ ਦੀਆਂ ਬੋਤਲਾਂ, ਪੇਟ ਦੇ ਡੱਬੇ ਆਦਿ ਨੂੰ ਅਲੱਗ-ਅਲੱਗ ਡਸਟਬਿਨਾਂ ਵਿਚ ਰੱਖਣ ਲਈ ਜਾਗਰੂਕ ਕੀਤਾ। ਸਵੱਛ ਭਾਰਤ ਟੀਮ ਦੀ ਸੀਐਫ ਮਨਿੰਦਰ ਕੌਰ ਵੱਲੋਂ ਲੋਕਾਂ ਨੂੰ ਪਲਾਸਟਿਕ ਤੇ ਸਿੰਗਲ ਯੂਜ ਪਲਾਸਟਿਕ ਦੀਆਂ ਚੀਜ਼ਾਂ ਨੂੰ ਨਾ ਵਰਤਣ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ। ਇਸ ਦੇ ਬਦਲੇ ਸਟੀਲ ਦੇ ਭਾਂਡਿਆਂ, ਪੇਪਰ ਪਲੇਟਾਂ, ਡੂਨੇ ਆਦਿ ਨੂੰ ਕਿਸੇ ਵੀ ਫੰਕਸ਼ਨ ਵਿਚ ਵਰਤਣ ਲਈ ਪ੍ਰੇਰਿਤ ਕੀਤਾ। ਸੈਨੇਟਰੀ ਇੰਸਪੈਕਟਰ ਪ੍ਰੀਤਮ ਸਿੰਘ, ਵਿਜੇ ਕੁਮਾਰ ਕਲਰਕ, ਸੰਤੋਖ ਸਿੰਘ ਸੈਨੇਟਰੀ ਇੰਚਾਰਜ, ਮੋਟੀਵੇਟਰ ਅਲਕਾ, ਮੋਟੀਵੇਟਰ ਅਮੈਦ ਸਿੰਘ, ਸੂਰਜ ਕੋਸ਼ਲ ਅਤੇ ਸਮੂਹ ਸਫਾਈ ਸੇਵਕਾਂ ਆਦਿ ਹਾਜ਼ਰ ਸਨ।