ਐੱਮਆਰ ਸਿਟੀ ਸਕੂਲ ਦੀ ਵਾਲੀਬਾਲ ਟੀਮ ਬਣੀ ਕਲੱਸਟਰ ਚੈਂਪੀਅਨ ਐਮਆਰ ਸਿਟੀ ਸਕੂਲ ਦੀ ਵਾਲੀਬਾਲ ਟੀਮ ਬਣੀ ਕਲੱਸਟਰ ਚੈਂਪੀਅਨ
Publish Date: Tue, 25 Aug 2026 04:09 PM (IST)
Updated Date: Tue, 25 Aug 2026 04:12 PM (IST)
- ਨੈਸ਼ਨਲ ਪੱਧਰ ਲਈ ਕੀਤਾ ਕੁਆਲੀਫਾਈ ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਐੱਮਆਰ ਸਿਟੀ ਪਬਲਿਕ ਸਕੂਲ ਦੀ ਵਾਲੀਬਾਲ ਅੰਡਰ-17 ਟੀਮ ਨੇ ਸੀਬੀਐੱਸਈ ਕਲੱਸਟਰ-18 ਵਾਲੀਬਾਲ ਟੂਰਨਾਮੈਂਟ ਜੋ ਕਿ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਜਲਾਲਪੁਰ ਮੰਡੀ ਗੋਬਿੰਦਗੜ੍ਹ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਹੋਇਆ। ਉਸ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰ ਕੇ ਨੈਸ਼ਨਲ ਪੱਧਰ ਲਈ ਕੁਆਲੀਫਾਈ ਕੀਤਾ। ਇਸ ਟੂਰਨਾਮੈਂਟ ਵਿਚ ਸਕੂਲ ਦੀ ਅੰਡਰ-19 ਵਾਲੀਬਾਲ ਟੀਮ ਨੇ ਵੀ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਲ ਕਰ ਕੇ ਸਕੂਲ ਦਾ ਮਾਣ ਵਧਾਇਆ। ਕਲੱਸਟਰ ਪੱਧਰੀ ਇਸ ਚੈਂਪੀਅਨਸ਼ਿਪ ਵਿਚ ਪੰਜਾਬ ਦੇ ਲਗਭਗ 13 ਜ਼ਿਲ੍ਹਿਆਂ ਤੋਂ ਇਲਾਵਾ ਜੰਮੂ-ਕਸ਼ਮੀਰ ਦੀਆਂ ਟੀਮਾਂ ਨੇ ਵੀ ਹਿੱਸਾ ਲਿਆ। ਗਰੁੱਪ ਸਟੇਜ ਅਤੇ ਕੁਆਰਟਰ ਫਾਈਨਲ ਅਤੇ ਸੈਮੀਫਾਈਨਲ ਦੇ ਸਖ਼ਤ ਅਤੇ ਰੋਮਾਂਚਕ ਮੁਕਾਬਲਿਆਂ ਦੇ ਬਾਵਜੂਦ ਐੱਮਆਰ ਸਿਟੀ ਪਬਲਿਕ ਸਕੂਲ ਦੀ ਅੰਡਰ-17 ਟੀਮ ਨੇ ਸ਼ਾਨਦਾਰ ਖੇਡ, ਬਿਹਤਰੀਨ ਟੀਮ ਵਰਕ ਅਤੇ ਅਟੱਲ ਜਿੱਤ ਦੇ ਜਜ਼ਬੇ ਦਾ ਪ੍ਰਦਰਸ਼ਨ ਕਰਦਿਆਂ ਕਲੱਸਟਰ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ। ਫਾਈਨਲ ਮੁਕਾਬਲੇ ਵਿਚ ਯੂਐੱਸਪੀਸੀ ਜੈਨ ਪਬਲਿਕ ਸਕੂਲ ਲੁਧਿਆਣਾ ਨੂੰ 25-19, 25-22 ਨਾਲ ਹਰਾਇਆ। ਇਸੇ ਤਰ੍ਹਾਂ ਸਕੂਲ ਦੀ ਅੰਡਰ-19 ਵਾਲੀਬਾਲ ਟੀਮ ਨੇ ਤੀਜਾ ਸਥਾਨ ਹਾਸਲ ਕਰ ਕੇ ਆਪਣੀ ਪ੍ਰਤਿਭਾ ਅਤੇ ਖੇਡ ਸਮਰੱਥਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜੇਤੂ ਖਿਡਾਰੀਆਂ ਨੂੰ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਜਲਾਲਪੁਰ ਦੇ ਪ੍ਰਿੰ. ਦਿਵਿਆ ਮਹਿਤਾ ਨੇ ਇਨਾਮ ਵੰਡ ਕੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਦੇ ਚੇਅਰਮੈਨ ਰਾਮਜੀ ਦਾਸ ਅਤੇ ਪ੍ਰਿੰ. ਰਿਤੂ ਬੱਤਰਾ ਨੇ ਦੋਵੇਂ ਟੀਮਾਂ, ਕੋਚ ਰੋਹਿਤ ਕੁਮਾਰ ਅਤੇ ਸਮੂਹ ਖਿਡਾਰੀਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਹਾਰਦਿਕ ਵਧਾਈ ਦਿੱਤੀ।