- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਈਕ ਅਤੇ ਸਫਾਰੀ ਦੀ ਟੱਕਰ 'ਚ ਬਾਈਕ ਸਵਾਰ ਗੰਭੀਰ ਜ਼ਖ਼ਮੀ

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਰੋਪੜ-ਬਲਾਚੌਰ ਨੈਸ਼ਨਲ ਹਾਈਵੇ ’ਤੇ ਪਿੰਡ ਪਨਿਆਲੀ ਦੇ ਕ੍ਰਾਸ ਕੱਟ ’ਤੇ ਸਫਾਰੀ ਗੱਡੀ ਨੇ ਬਾਈਕ ਸਵਾਰ ਨੂੰ ਟੱਕਰ ਮਾਰੀ। ਐੱਸਐੱਸਐਫ ਟੀਮ ਦੇ ਇੰਚਾਰਜ ਏਐੱਸਆਈ ਕੁਲਦੀਪ ਕੁਮਾਰ ਨੇ ਆਪਣੇ ਮੁਲਾਜ਼ਮ ਸਾਥੀਆਂ ਸਮੇਤ ਮੌਕੇ ’ਤੇ ਪਹੁੰਚ ਕੇ ਜਾਣਕਾਰੀ ਦਿੱਤੀ ਕਿ ਇਕ ਸਫਾਰੀ ਸਟੋਰੀ ਸੀਐੱਚ01ਬੀਜੇ 9453 ਜਿਸ ਨੂੰ ਓਂਕਾਰ ਸਿੰਘ ਪੁੱਤਰ ਸੁਰਿੰਦਰ ਪਾਲ ਸਿੰਘ ਵਾਸੀ ਖਰੜ ਜ਼ਿਲ੍ਹਾ ਮੋਹਾਲੀ ਚਲਾ ਰਿਹਾ ਸੀ। ਜੋ ਕਿ ਖਰੜ ਤੋਂ ਗੜ੍ਹਸ਼ੰਕਰ ਜਾ ਰਹੇ ਸੀ। ਪਨਿਆਲੀ ਕੱਟ ਕੋਲ ਇਕ ਰੌਂਗ ਸਾਈਡ ’ਤੇ ਮੋਟਰਸਾਈਕਲ ਪਲਾਟੀਨਾ ਪੀਬੀ20ਬੀ 0732 ਆ ਰਿਹਾ ਸੀ। ਜਿਸ ਨੂੰ ਕਿ ਨਛੱਤਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਪਨਿਆਲੀ ਚਲਾ ਰਿਹਾ ਸੀ। ਦੋਵੇਂ ਵਾਹਨਾਂ ਦੀ ਆਪਸ ਵਿਚ ਟੱਕਰ ਹੋ ਗਈ। ਜਿਸ ਵਿਚ ਬਾਈਕ ਸਵਾਰ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਉਸ ਨੂੰ ਐੱਨਐੱਚਏਆਈ ਦੀ ਐਂਬੂਲੈਂਸ ਗੱਡੀ ਰਾਹੀਂ ਸਿਵਲ ਹਸਪਤਾਲ ਰੋਪੜ ਦਾਖਲ ਕਰਵਾਇਆ। ਇਹ ਸਾਰੀ ਜਾਣਕਾਰੀ ਤਫਤੀਸ਼ੀ ਅਫਸਰ ਕੁਲਵਿੰਦਰ ਸਿੰਘ ਥਾਣਾ ਕਾਠਗੜ੍ਹ ਨੂੰ ਦਿੱਤੀ ਗਈ ਤੇ ਮੋਟਰਸਾਈਕਲ ਤੇ ਗੱਡੀ ਉਨ੍ਹਾਂ ਦੇ ਹਵਾਲੇ ਕੀਤੀ ਤੇ ਰੋਡ ਕਲੀਅਰ ਕਰਵਾ ਕੇ ਆਵਾਜਾਈ ਨਿਰਵਿਘਨ ਚਾਲੂ ਕਰਵਾ ਦਿੱਤੀ।