ਵਿਧਾਇਕ ਵੱਲੋਂ ਨਵੇਂ ਉਸਾਰੇ 'ਹੈਲਥ ਐਂਡ ਵੈਲਨੈੱਸ ਸੈਂਟਰ' ਦਾ ਉਦਘਾਟਨ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਨਵੇਂ ਉਸਾਰੇ 'ਹੈਲਥ ਐਂਡ ਵੈਲਨੈੱਸ ਸੈਂਟਰ' ਦਾ ਉਦਘਾਟਨ ਕੀਤਾ
Publish Date: Wed, 25 Nov 2026 04:32 PM (IST)
Updated Date: Wed, 25 Nov 2026 04:34 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੇਂਡੂ ਖੇਤਰਾਂ ਵਿਚ ਜਨਤਕ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਮਿਆਰੀ ਸਿਹਤ ਸੇਵਾਵਾਂ ਤੱਕ ਪਹੁੰਚ ਬਿਹਤਰ ਬਣਾਉਣ ਦੇ ਚੱਲ ਰਹੇ ਯਤਨਾਂ ਦੇ ਹਿੱਸੇ ਵਜੋਂ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਬਲਾਕ ਮੁਕੰਦਪੁਰ ਦੇ ਪਿੰਡ ਗੜੁੱਪੜ ਵਿਖੇ ਨਵੇਂ ਉਸਾਰੇ ਗਏ ਹੈਲਥ ਐਂਡ ਵੈਲਨੈੱਸ ਸੈਂਟਰ ਦਾ ਉਦਘਾਟਨ ਕੀਤਾ। ਇਹ ਗਤੀਵਿਧੀ ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨੀਨਾ ਸ਼ਾਂਤ ਦੀ ਯੋਗ ਅਗਵਾਈ ਹੇਠ ਕੀਤੀ। ਜਿਸ ਦੌਰਾਨ ਮੈਡੀਕਲ ਸਪੈਸ਼ਲਿਸਟ ਡਾ. ਹਰਕੇਸ਼ ਕੁਮਾਰ, ਬਲਾਕ ਐਕਸਟੈਂਸ਼ਨ ਐਜੂਕੇਟਰ ਹਰਪ੍ਰੀਤ ਸਿੰਘ, ਹੈਲਥ ਇੰਸਪੈਕਟਰ ਬਲਵੰਤ ਰਾਮ, ਹੈਲਥ ਵਰਕਰ ਸੱਚਦੀਪ ਸਿੰਘ, ਵਿਨੋਦ ਕੁਮਾਰ, ਗੁਰਦਰਸ਼ਨ ਸੰਧੂ, ਏਐਨਐਮ ਰਣਜੀਤ ਕੌਰ, ਰਾਜਵਿੰਦਰ ਕੌਰ ਅਤੇ ਆਸ਼ਾ ਪੂਨਮ, ਪਰਮਜੀਤ, ਸੀਤਾ, ਸੱਤਿਆ ਮੌਜੂਦ ਸਨ। ਇਹ ਨਵਾਂ ਕੇਂਦਰ ਮੁੱਢਲੀਆਂ ਸਿਹਤ ਸੇਵਾਵਾਂ ਦੇਣ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਸਥਾਨਕ ਲੋਕਾਂ ਨੂੰ ਉਨ੍ਹਾਂ ਦੇ ਨੇੜੇ ਹੀ ਜ਼ਰੂਰੀ ਸਿਹਤ ਸਹੂਲਤਾਂ ਪ੍ਰਦਾਨ ਕਰੇਗਾ। ਏਐਨਐਮ ਰਣਜੀਤ ਕੌਰ ਜੋ ਇਸ ਕੇਂਦਰ ਵਿਚ ਨਿਯਮਤ ਤੌਰ ਤੇ ਮਮਤਾ ਦਿਵਸ ਦੇ ਸੈਸ਼ਨ ਆਯੋਜਿਤ ਕਰਦੇ ਆ ਰਹੇ ਹਨ ਅੱਗੇ ਵੀ ਮਾਵਾਂ ਅਤੇ ਬੱਚਿਆਂ ਲਈ ਜ਼ਰੂਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਜਾਰੀ ਰੱਖਣਗੇ। ਇਨ੍ਹਾਂ ਸੇਵਾਵਾਂ ਵਿਚ ਗਰਭ ਅਵਸਥਾ ਦੌਰਾਨ ਦੇਖਭਾਲ, ਟੀਕਾਕਰਨ ਅਤੇ ਸਿਹਤ ਜਾਗਰੂਕਤਾ ਗਤੀਵਿਧੀਆਂ ਸ਼ਾਮਲ ਹਨ।।ਇਸ ਮੌਕੇ ਸੋਹਣ ਲਾਲ ਢੰਡਾ, ਪਿੰਡ ਗੜੁੱਪੜ ਦੇ ਸਰਪੰਚ ਸਤਵਿੰਦਰ ਸਿੰਘ, ਸਰਪੰਚ ਔੜ ਕਮਲਜੀਤ ਬੱਬੀ, ਡਾ. ਵਕੀਲ ਚੰਦ ਕਪਿਲਾ ਬਲਾਕ ਸੰਮਤੀ ਮੈਂਬਰ ਅਤੇ ਪਿੰਡ ਦੇ ਹੋਰ ਮੁੱਖ ਵਿਅਕਤੀ ਮੌਜੂਦ ਸਨ।