ਵਿਧਾਇਕ ਡਾ. ਐੱਸਕੇ ਸੁੱਖੀ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ
ਵਿਧਾਇਕ ਡਾ. ਐੱਸਕੇ ਸੁੱਖੀ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ
Publish Date: Fri, 23 Jan 2026 04:57 PM (IST)
Updated Date: Sat, 24 Jan 2026 04:04 AM (IST)
ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ ਬੰਗਾ ਵਿਧਾਇਕ ਡਾ. ਐੱਸਕੇ ਸੁੱਖੀ ਦੀ ਰਿਹਾਇਸ਼ ਮਹੱਲਾ ਗੁਰੂ ਅੰਗਦ ਨਗਰ ਗਲੀ ਨੰਬਰ 4 ਚੰਡੀਗੜ੍ਹ ਰੋਡ ਵਿਖੇ ਮੁਹੱਲਾ ਵਾਸੀਆਂ ਨੇ ਪਰਿਵਾਰ ਨਾਲ ਗਹਿਰਾ ਸ਼ੋਕ ਜਤਾਇਆ। ਮੁਹੱਲਾ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਸਾਬਕਾ ਤਹਿਸੀਲਦਾਰ ਚੌਧਰੀ ਰਾਮ ਕ੍ਰਿਸ਼ਨ ਦੇ ਜੀਵਨ ਬਹੁਤ ਨਜ਼ਦੀਕ ਨਾਲ ਵੇਖਿਆ ਹੋਇਆ ਹੈ, ਉਹ ਕਹਿਣੀ ਤੇ ਕਰਨੀ ਦੇ ਧੰਨੀ ਸਨ ਅਤੇ ਹਮੇਸ਼ਾ ਲੋੜਵੰਦਾਂ ਦੀ ਬਾਂਹ ਫੜਨ ਵਾਲੇ ਸਨ। ਸਰਕਾਰੀ ਨੌਕਰੀ ਕਰਦਿਆਂ ਜਿੱਥੇ ਉਨ੍ਹਾਂ ਸਮਾਜ ਦੀ ਸੇਵਾ ਕੀਤੀ, ਉੱਥੇ ਆਪਣੇ ਬੱਚਿਆਂ ਨੂੰ ਉੱਚ ਵਿਦਿਆ ਦੀ ਪ੍ਰਾਪਤੀ ਲਈ ਯੋਗ ਅਗਵਾਈ ਤੇ ਮਦੱਦ ਕੀਤੀ ਤੇ ਉੱਚੇ ਅਹੁਦਿਆਂ ਤੇ ਸਥਾਪਿਤ ਕੀਤਾ। ਇਸ ਮੌਕੇ ਮਹੱਲਾ ਵਾਸੀਆਂ ਵਿਚ ਡਾ. ਐੱਸਕੇ ਸੂਦਨ, ਡਾ. ਸ਼ਾਲਿਨੀ ਸੂਦਨ, ਬਲਦੇਵ ਕ੍ਰਿਸ਼ਨ, ਊਸ਼ਾ, ਜੇਐੱਸ ਗਿੱਦਾ, ਦਲਜੀਤ ਸਿੰਘ, ਅਵਿਨਾਸ਼ ਕੁਮਾਰ, ਲਖਵਿੰਦਰ ਸਿੰਘ ਲੱਖਾ, ਰਣਜੀਤ ਕੌਰ, ਜਸਬੀਰ ਕੌਰ ਕਰਵਲ, ਗੁਰਮੀਤ ਕੌਰ, ਰਾਜਿੰਦਰ ਕੌਰ ਗਿੱਦਾ, ਪਲਵਿੰਦਰ ਕੌਰ ਬਡਵਾਲ੍ਹ, ਸਤਿੰਦਰਪਾਲ ਕੌਰ, ਕੀਰਤੀ ਅਵਿਨਾਸ਼, ਰਾਕੇਸ਼, ਅੰਨੂ, ਧਰਮਵੀਰ ਚੋਪੜਾ, ਰਮਨ ਚੋਪੜਾ ਤੇ ਰਾਣਾ ਪ੍ਰਤਾਪ ਤੇ ਮੁਹੱਲਾ ਵਾਸੀਆਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਕੀਤੀ।