
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੰਜਾਬ ਬੰਦ ਦੇ ਸੱਦੇ ਨੂੰ ਰਾਹੋਂ 'ਚ ਮਿਲਿਆ ਰਲਵਾਂ ਹੁੰਗਾਰਾ

ਬਲਵਿੰਦਰ ਸਿੰਘ, ਪੰਜਾਬੀ ਜਾਗਰਣ, ਰਾਹੋਂ : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸਮਰਥਨ ਨਾਲ ਪੰਜਾਬ ਬੰਦ ਸੱਦੇ ਦੀ ਕਾਲ ’ਤੇ ਰਾਹੋਂ ਵਿਚ ਖਾਸ ਹੁੰਗਾਰਾ ਨਹੀਂ ਮਿਲਿਆ। ਰਾਹੋਂ ਮੇਨ ਬਾਜ਼ਾਰ ਵਿਚ ਕੁਝ ਦੁਕਾਨਾਂ ਨੂੰ ਛੱਡ ਕੇ ਬਾਕੀ ਦੁਕਾਨਾਂ ਆਮ ਵਾਂਗ ਖੁੱਲ੍ਹੀਆਂ ਰਹੀਆਂ। ਇਸੇ ਤਰ੍ਹਾਂ ਫਿਲੌਰ ਰੋਡ, ਮਾਛੀਵਾੜਾ ਰੋਡ, ਰਾਹੋਂ ਬੱਸ ਅੱਡੇ ’ਤੇ ਕੁਝ ਦੁਕਾਨਾਂ ਬੰਦ ਰਹੀਆਂ ਤੇ ਬਾਕੀ ਆਮ ਵਾਂਗ ਖੁੱਲ੍ਹੀਆਂ ਰਹੀਆਂ। ਟ੍ਰੈਫਿਕ ਇੰਚਾਰਜ ਗੁਰਮੇਲ ਸਿੰਘ ਮੀਲੂ ਅਤੇ ਪਲਾਟਨ ਕਮਾਂਡਰ ਹੁਸਨ ਲਾਲ ਨੇ ਦੱਸਿਆ ਕਿ ਰਾਹੋਂ ਵਿਚ ਅਮਨ-ਅਮਾਨ ਦੀ ਸਥਿਤੀ ਹੈ। ਦੁਕਾਨਦਾਰਾਂ ਵੱਲੋਂ ਕਿਹਾ ਕਿ ਕੋਈ ਵੀ ਦੁਕਾਨਾਂ ਬੰਦ ਕਰਵਾਉਣ ਦੀ ਬੇਨਤੀ ਕਰਨ ਨਹੀਂ ਆਇਆ ਅਤੇ ਬਾਜ਼ਾਰ ਵਿਚ ਲੋਕਾਂ ਵੱਲੋਂ ਆਮ ਵਾਂਗ ਖਰੀਦੋ-ਫਰੋਕਤ ਕੀਤੀ ਗਈ। ਇਹ ਬੰਦ ਦੀ ਕਾਲ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਸੀ ਪਰ ਲੋਕਾਂ ਵੱਲੋਂ ਸਵੇਰੇ 7 ਵਜੇ ਹੀ ਦੁਕਾਨਾਂ ਖੁੱਲ੍ਹੀਆਂ ਰੱਖੀਆਂ ਗਈਆਂ। ਕੁਝ ਦੁਕਾਨਦਾਰ ਵੱਲੋਂ ਅੱਧੇ ਸ਼ਟਰ ਖੋਲ੍ਹੇ ਗਏ ਅਤੇ ਕੁਝ ਦੁਕਾਨਦਾਰ ਵੱਲੋਂ ਪੂਰਨ ਤੌਰ ’ਤੇ ਦੁਕਾਨਾਂ ਬੰਦ ਰੱਖੀਆਂ ਗਈਆਂ। ਇਸ ਤਰ੍ਹਾਂ ਰਾਹੋਂ ਵਿਚ ਪੰਜਾਬ ਬੰਦ ਦੇ ਸੱਦੇ ਨੂੰ ਬਹੁਤ ਘੱਟ ਹੁੰਗਾਰਾ ਮਿਲਿਆ।