ਲੋਕ ਸੇਵਾ ਵਾਲੇ ਮਿਸ਼ਨ ਹਮੇਸ਼ਾ ਸਤਿਕਾਰੇ ਜਾਂਦੇ ਹਨ : ਵਾਲੀਆ ਲੋਕ ਸੇਵਾ ਵਾਲੇ ਮਿਸ਼ਨ ਹਮੇਸ਼ਾਂ ਸਤਿਕਾਰੇ ਜਾਂਦੇ ਹਨ ਵਾਲੀਆ
Publish Date: Sun, 04 Oct 2026 03:41 PM (IST)
Updated Date: Sun, 04 Oct 2026 03:43 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਨਗਰ ਕੌਸਲ ਬੰਗਾ ਦੀ ਪ੍ਰਧਾਨ ਮੋਨਿਕਾ ਵਾਲੀਆ ਢਾਹਾਂ ਕਲੇਰਾਂ ਦੇ ਮਿਸ਼ਨਰੀ ਅਦਾਰਿਆਂ ਦੇ ਸਾਂਝੇ ਵਿਹੜੇ ਪੁੱਜੇ। ਉਨ੍ਹਾਂ ਉੱਥੇ ਸਥਾਪਿਤ ਸਿੱਖਿਆ ਅਤੇ ਸਿਹਤ ਅਦਾਰਿਆਂ ਚ ਉਪਲੱਬਧ ਸੇਵਾਵਾਂ ਬਾਰੇ ਜਾਣਿਆਂ ਅਤੇ ਇਨ੍ਹਾਂ ਦੇ ਪ੍ਰਬੰਧਕੀ ਟਰੱਸਟ ਦੇ ਨੁਮਾਇੰਦਿਆਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਲੋਕ ਹਿੱਤ ਨੂੰ ਸਮਰਪਿਤ ਹੋ ਕੇ ਨਿਭਣ ਵਾਲੇ ਉਸਾਰੂ ਮਿਸ਼ਨ ਹਮੇਸਾਂ ਸਤਿਕਾਰੇ ਜਾਂਦੇ ਹਨ। ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਮਹਿਲਾ ਵਰਗ ਦਾ ਮਾਣ ਦੱਸਿਆ। ਉਨ੍ਹਾਂ ਨੇ ਟਰੱਸਟ ਵੱਲੋਂ ਉਨ੍ਹਾਂ ਨੂੰ ਦੁਸ਼ਾਲਾ ਅਤੇ ਯਾਦਗਾਰੀ ਚਿੰਨ੍ਹ ਵੀ ਪ੍ਰਦਾਨ ਕੀਤਾ। ਮੋਨਿਕਾ ਵਾਲੀਆ ਨੇ ਟਰੱਸਟ ਦੀਆਂ ਇਨ੍ਹਾਂ ਸੇਵਾਵਾਂ ਦੇ ਚਤਾਲੀ ਸਾਲ ਤੋਂ ਨਿਰੰਤਰ ਨਿਭਾ ਰਹੇ ਕਾਰਜਾਂ ਨੂੰ ਸਲਾਇਆ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਆਸ ਵੀ ਕੀਤੀ। ਮੋਨਿਕਾ ਵਾਲੀਆ ਨੇ ਕਿਹਾ ਕਿ ਉਹ ਇਸ ਅਦਾਰੇ ਲਈ ਹਰ ਸੰਭਵ ਸਹਿਯੋਗ ਲਈ ਹਮੇਸ਼ਾ ਨਾਲ ਹਨ ਅਤੇ ਇਸ ਅਦਾਰੇ ਵਿਖੇ ਹਾਜ਼ਰ ਟਰੱਸਟੀਆਂ, ਮੈਡੀਕਲ ਟੀਮ, ਅਧਿਆਪਕਾਂ ਅਤੇ ਹੋਰ ਵਰਗਾਂ ਲਈ ਸ਼ੁੱਭ ਕਾਮਨਾਵਾਂ ਦਿੰਦੇ ਹਨ। ਇਸ ਮੌਕੇ ਟਰੱਸਟ ਦੇ ਮੀਤ ਸਕੱਤਰ ਜਗਜੀਤ ਸਿੰਘ ਸੋਢੀ, ਮੈਂਬਰ ਦਵਿੰਦਰ ਸਿੰਘ ਢਿੱਲੋਂ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਦੇ ਪ੍ਰਿੰਸੀਪਲ ਡਾ. ਰਮਨਦੀਪ ਕੌਰ, ਗੁਰੂ ਨਾਨਕ ਪੈਰਾਮੈਡੀਕਲ ਕਾਲਜ ਦੇ ਪ੍ਰਿੰਸੀਪਲ ਰਾਜਦੀਪ ਥਿਦਵਾਰ, ਟਰੱਸਟ ਦੇ ਦਫ਼ਤਰ ਸੁਪਰਡੈਂਟ ਮਹਿੰਦਰਪਾਲ ਸਿੰਘ, ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਓਪੀਡੀ ਇੰਚਾਰਜ ਜੋਤੀ ਭਾਟੀਆ, ਸਮਾਜਿਕ ਸਾਂਝ ਸੰਸਥਾ ਬੰਗਾ ਦੇ ਸੰਸਥਾਪਕ ਸੁਰਜੀਤ ਮਜਾਰੀ, ਬ੍ਰਿਜ ਭੂਸ਼ਣ ਵਾਲੀਆ ਆਦਿ ਸ਼ਾਮਲ ਸਨ।